ਸਿੱਖ ਜਥੇਬੰਦੀਆਂ ਵਲੋਂ 10 ਦਸੰਬਰ ਮਨੁੱਖੀ ਹੱਕ ਦਿਹਾੜੇ ‘ਤੇ ਨੂੰ ਸ਼੍ਰੀਨਗਰ ਵਿਚ ਰੋਸ਼ ਪ੍ਰਦਰਸ਼ਨ ਕਰਨ ਦਾ ਐਲਾਨ

ਅੰਮ੍ਰਿਤਸਰ: ਕੌਮਾਂਤਰੀ ਮਨੁੱਖੀ ਅਧਿਕਾਰ ਦਿਹਾੜੇ ਮੌਕੇ ਦਲ ਖਾਲਸਾ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ 10 ਦਸੰਬਰ ਨੂੰ ਕਸ਼ਮੀਰ ਅੰਦਰ ਹੋ ਰਹੇ ਮਨੁੱਖੀ ਹੱਕਾਂ ਦੇ ਘੋਰ ਘਾਣ ਵਿਰੁੱਧ ਸ਼੍ਰੀਨਗਰ ਦੇ ਲਾਲ ਚੌਕ ਵਿਖੇ ਰੋਹ-ਭਰਪੂਰ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਦਲ ਖਾਲਸਾ ਦੇ ਬੁਲਾਰੇ ਕੰਵਰਪਾਲ ਸਿੰਘ ਨੇ ਕਿਹਾ ਕਿ ਜਥੇਬੰਦੀਆਂ ਦੇ ਕਾਰਕੁਨ ਦਲ ਖਾਲਸਾ ਦੇ ਪ੍ਰਧਾਨ ਹਰਪਾਲ ਸਿੰਘ ਚੀਮਾ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਵਿੱਚ ਜਥਿਆਂ ਦੇ ਰੂਪ ਅੰਮ੍ਰਿਤਸਰ, ਗੁਰਦਾਸਪੁਰ ਅਤੇ ਹੁਸ਼ਿਆਰਪੁਰ ਤੋਂ 09 ਦਸੰਬਰ ਨੂੰ ਕਸ਼ਮੀਰ ਵੱਲ ਚਾਲੇ ਪਾਉਣਗੇ ਅਤੇ 10 ਦਸੰਬਰ ਨੂੰ ਸ਼੍ਰੀਨਗਰ ਪਹੁੰਚਕੇ ਕਸ਼ਮੀਰੀ ਲੋਕਾਂ ਦੇ ਕੁਚਲੇ ਜਾ ਰਹੇ ਹੱਕ-ਹਕੂਕ ਵਿਰੁੱਧ ਪ੍ਰਦਰਸ਼ਨ ਕਰਨਗੇ।
ਯੂਨਾਈਟਡ ਅਕਾਲੀ ਦਲ ਦੇ ਪ੍ਰਧਾਨ ਗੁਰਦੀਪ ਸਿੰਘ ਬਠਿੰਡਾ ਅਤੇ ਅਕਾਲ ਫੈਡਰੇਸ਼ਨ ਦੇ ਪ੍ਰਧਾਨ ਨਰੈਣ ਸਿੰਘ ਚੌੜਾ ਵੀ ਮਾਰਚ ਵਿੱਚ ਸ਼ਾਮਲ ਹੋਣਗੇ।

ਪੱਤਰਕਾਰਾਂ ਵਲੋਂ ਕਸ਼ਮੀਰ ਨਾ ਜਾਣ ਦੇਣ ਤੇ ਪੁੱਛੇ ਸਵਾਲ ਉੱਪਰ ਬੋਲਦਿਆਂ ਉਨ੍ਹਾਂ ਕਿਹਾ ਕਿ ਇਹ ਫੈਸਲਾ ਕੇਂਦਰ ਸਰਕਾਰ ਨੇ ਕਰਨਾ ਹੈ ਪਰ ਉਹ ਕਸ਼ਮੀਰ ਜਰੂਰ ਜਾਣਗੇ ਅਤੇ ਜੇਕਰ ਰਾਹ ਵਿੱਚ ਜਾਂ ਉਥੇ ਪਹੁੰਚ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਜਾਂ ਨਜ਼ਰਬੰਦ ਕੀਤਾ ਜਾਂਦਾ ਹੈ ਤਾਂ ਉਹ ਇਹਨਾਂ ਹਾਲਾਤਾਂ ਦਾ ਸਾਹਮਣਾ ਕਰਨ ਲਈ ਵੀ ਤਿਆਰ ਹਨ।
ਕਸ਼ਮੀਰ ਜਾਣ ਦੇ ਆਪਣੀਆਂ ਪਾਰਟੀਆਂ ਦੇ ਫੈਸਲੇ ਦਾ ਖੁਲਾਸਾ ਕਰਦਿਆ ਉਹਨਾਂ ਕਿਹਾ ਕਿ ਭਾਰਤ ਦੀ ਫਾਸੀਵਾਦੀ ਸਰਕਾਰ ਨੇ ਕਸ਼ਮੀਰ ਨੂੰ ਖੱੁਲੀ ਜੇਲ ਵਿੱਚ ਤਬਦੀਲ ਕਰ ਰਖਿਆ ਹੈ। ਉਹਨਾਂ ਕਿਹਾ ਉਥੋਂ ਦੇ ਲੋਕਾਂ ਨੂੰ ਕੈਦੀ ਬਣਾ ਕੇ ਰਖਿਆ ਹੋਇਆ ਹੈ ਅਤੇ ਔਰਤਾਂ ਅਤੇ ਬੱਚੇ ਸਹਿਮ ਵਿੱਚ ਜੀਅ ਰਹੇ ਹਨ।
ਕਸ਼ਮੀਰ ਦੇ ਲੋਕਾਂ ਦੇ ਬੁਨਿਆਦੀ ਹੱਕਾਂ ਦੀ ਹੋ ਰਹੀ ਦੁਰਦਸ਼ਾ ਉੱਤੇ ਚਿੰਤਾ ਪ੍ਰਗਟ ਕਰਦਿਆਂ ਉਹਨਾਂ ਕਿਹਾ ਕਿ ਸਾਲ 2019 ਵਿੱਚ ਮੋਦੀ ਸਰਕਾਰ ਅਧੀਨ ਸਭ ਤੋਂ ਵੱਧ ਮਨੁੱਖੀ ਹੱਕਾਂਂ ਦੀ ਉਲੰਘਣਾ ਕਸ਼ਮੀਰ ਵਿੱਚ ਹੋਈ ਹੈ।
ਉਨ੍ਹਾਂ ਕਿਹਾ ਕਿ ਕਸ਼ਮੀਰੀਆਂ ਦੇ ਗੁਆਂਢੀ ਹੋਣ ਦੇ ਨਾਤੇ ਪੰਜਾਬ ਦੇ ਸਿੱਖਾਂ ਦਾ ਇਹ ਫ਼ਰਜ਼ ਬਣਦਾ ਹੈ ਕਿ ਉਹ ਕਸ਼ਮੀਰ ਵਿੱਚ ਮਨੁੱਖੀ ਹੱਕਾਂ ਦੀ ਬਦ-ਤੋਂ-ਬਦਤਰ ਹੋਈ ਸਥਿਤੀ ਦਾ ਵਿਰੋਧ ਕਰਨ ਅਤੇ ਕਸ਼ਮੀਰੀਆਂ ਦੇ ਕੁਚਲੇ ਜਾ ਰਹੇ ਹੱਕਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਨ।
ਕਸ਼ਮੀਰ ਦੇ ਹੱਕ ਵਿਚ ਆਵਾਜ਼ ਚੁੱਕੇ ਕੌਮਾਂਤਰੀ ਭਾਈਚਾਰਾ:
ਦਲ ਖ਼ਾਲਸਾ ਨੇ ਦੁਨੀਆਂ ਭਰ ਅੰਦਰ ਮਨੁੱਖੀ ਹੱਕ ਦਿਹਾੜਾ ਮਨਾ ਰਹੀਆਂ ਸਾਰੀਆਂ ਜਥੇਬੰਦੀਆਂ ਤੇ ਧਿਰਾਂ ਨੂੰ ਬੇਨਤੀ ਕੀਤੀ ਕਿ ਉਹ ਵੀ ਇਸ ਵਾਰ ਕਸ਼ਮੀਰੀਆਂ ਦੇ ਹੱਕ ਵਿੱਚ ਹਾਅ ਦਾ ਨਾਹਰਾ ਮਾਰਨ ਅਤੇ ਆਪਣੀ ਆਵਾਜ਼ ਅਸਰਦਾਰ ਢੰਗ ਨਾਲ ਬੁਲੰਦ ਕਰਨ ਤਾਂ ਜੋ ਦਿੱਲੀ ਦੇ ਕੰਨ੍ਹਾਂ ਤੱਕ ਪਹੁੰਚੇ।
ਉਨ੍ਹਾਂ ਕਿਹਾ ਕਿ ਕੌਮਾਂਤਰੀ ਅਦਾਰੇ ਕਸ਼ਮੀਰ ਦੇ ਮੁੱਦੇ ਉੱਤੇ ਸਿਰਫ ਬਿਆਨਬਾਜ਼ੀ ਕਰ ਰਹੇਂ ਹਨ ਜਦਕਿ ਕਸ਼ਮੀਰ ਤੇ ਦੱਬੇ-ਕੁਚਲੇ ਲੋਕਾਂ ਨੂੰ ਕੌਮਾਂਤਰੀ ਆਵਾਜ਼ ਦੇ ਨਾਲ-ਨਾਲ ਸਹਾਇਤਾ

ਕਸ਼ਮੀਰ Lockdown ਨੂੰ ਅੱਜ 4 ਮਹੀਨੇ

(ਹਰਸ਼ਰਨ ਕੌਰ ਹਰਸ਼)

‘ਅਸੀਂ ਸਾਰੇ ਕਸ਼ਮੀਰੀ ਚਾਹੁੰਦੇ ਹਾਂ, ਅੱਜ ਯੁੱਧ ਲੱਗ ਜਾਵੇ ਤੇ ਅਸੀਂ ਸਾਰੇ ਟੋਟੇ-ਟੋਟੇ ਹੋਏ ਕਸ਼ਮੀਰ ਖਾਤਰ ਸ਼ਹੀਦ ਹੋ ਜਾਈਏ, ਅਸੀਂ ਨਹੀਂ ਰਹਿਣਾ ਚਾਹੁੰਦੇ ਭਾਰਤ ਸਰਕਾਰ ਦੇ ਅਧੀਨ ਕਸ਼ਮੀਰ ਵਿੱਚ, ਸਾਡੇ ਨਾਲ ਜੋ ਧੱਕਾ ਹੋਇਆ, ਕਿਸੇ ਨਾਲ ਨਾ ਹੋਵੇ,’
4 ਨਵੰਬਰ ਨੂੰ ਸ਼੍ਰੀਨਗਰ ਤੋਂ ਪੰਜਾਬ ਪਹੁੰਚੇ ਇੱਕ ਪਰਿਵਾਰ ਨਾਲ ਮੇਲ ਹੋਇਆ, ਪਰਿਵਾਰ ਦੇ ਮੁਖੀ ਭਾਈ ਸਾਹਿਬ ਨੂੰ ਬਹੁਤ ਸਾਰੀ ਹਿੰਮਤ ਕੱਠੀ ਕਰਕੇ ਜਿਵੇਂ ਹੀ ਪੁੱਛਿਆ, ਹੁਣ ਕੀ ਹਾਲ ਹੈ ਕਸ਼ਮੀਰ ਦਾ ? ਬੱਸ ਇੰਨਾ ਸੁਣ ਕੇ ਉਨਾਂ ਦਾ ਦਿਲ ਦਾ ਗੁਬਾਰ ਫੁੱਟ ਪਿਆ ਤੇ ਪਹਿਲਾ ਵਾਕ ਉਨਾਂ ਦੇ ਮੂੰਹੋਂ ਬੱਸ ਇਹੀ ਨਿਕਲਿਆ !!
20 ਮਿੰਟ ‘ਚ ਪੂਰੇ ਕਸ਼ਮੀਰ ਦਾ ਹਾਲ ਸੁਣ ਕੇ ਦਿਲ ਸੱਚੀਂ ਪਿੰਜਿਆ ਗਿਆ, ”4 ਮਹੀਨੇ ਤੋਂ ਬੱਚੇ ਸਕੂਲ, ਕਾਲਜ, ਯੂਨੀਵਰਸਿਟੀਆਂ ਨਹੀਂ ਗਏ, ਕਾਰੋਬਾਰ ਸਭ ਦੇ ਬੰਦ, ਤਸਵੀਰ ਨਹੀਂ ਖਿੱਚ ਸਕਦੇ, ਘਰ ਤੋਂ ਬਾਹਰ ਦੋ ਬੱਚੇ ਵੀ ਇੱਕ ਦੂਜੇ ਦਾ ਹੱਥ ਫੜ ਕੇ ਨਹੀਂ ਤੁਰ ਸਕਦੇ, ਬੱਚਿਆਂ ਦੀ ਤਲਾਸ਼ੀ ਲਈ ਜਾਂਦੀ ਹੈ, ਫੌਜ ਮੁਰਗੇ ਬਣਾ ਕੇ ਕੁੱਟਦੀ ਹੈ,ਪੈਲੇਟ ਗੱਨਸ ਦਾ ਹਮਲਾ ਆਮ ਹੋ ਗਿਆ ਹੈ,, ਕਸ਼ਮੀਰੋਂ ਬਾਹਰ ਪੜਦੇ ਸਾਡੇ ਬੱਚਿਆਂ ਦੀ ਬਾਂਹ ਸਿਰਫ ਸਿੱਖਾਂ ਨੇ ਫੜੀ ਹੈ, ਸਾਡੇ ਲਈ ਫਰਿਸ਼ਤੇ ਬਣ ਕੇ ਬਹੁੜੇ ਨੇ, ਸਾਡੇ ਨਿੱਕੇ ਨਿੱਕੇ ਬੱਚੇ ਵੀ ਧਾਰਾ 370 ਰੱਦ ਕਰਨ ਦੇ ਖਿਲਾਫ ਖੜੇ ਨੇ, ਜੋ ਹੋ ਰਿਹਾ ਹੈ ਉਹ ਦਿਖਾਇਆ ਨਹੀਂ ਜਾ ਰਿਹਾ, ਕੌਮੀ ਮੀਡੀਆ ਵੀ ਸਾਡਾ ਦੁਸ਼ਮਣ ਬਣ ਗਿਆ ਹੈ, ਅਸੀਂ ਕਿਸ ਕੋਲ ਜਾਈਏ, ਆਪਣੇ ਹੀ ਘਰਾਂ ਚ ਕੈਦ ਬੈਠੇ ਹਾਂ, ਹੁਣ ਇਹੀ ਫਿਕਰ ਹੈ, ਸਾਡੀ ਜੰਨਤ ਸਾਡੇ ਕਸ਼ਮੀਰ ਨੂੰ ਵੇਚ ਕੇ ਖਾ ਜਾਵੇਗੀ ਸਰਕਾਰ, ਕਸ਼ਮੀਰ ਦੀ ਖੂਬਸੂਰਤੀ ਵੱਡੇ-ਵੱਡੇ ਕਾਰਖਾਨਿਆਂ ‘ਚ ਬਦਲ ਜਾਵੇਗੀ ਸ਼ਾਇਦ !!!!

ਪਰਾਲੀ ਸਾੜਨ ਬਾਰੇ ਭਗਵੰਤ ਮਾਨ ਦਾ ਬਿਆਨ ਸੁਣ ਦੰਗ ਰਹਿ ਗਏ ਦਿੱਲੀ ਵਾਲੇ!

ਦਿੱਲੀ ਨੂੰ ਪ੍ਰਦੂਸ਼ਣ ਦੀ ਚਾਦਰ ਨੇ ਇੱਕ ਵਾਰ ਫੇਰ ਢੱਕ ਲਿਆ ਹੈ। ਇੱਕ ਪਾਸੇ ਦਿੱਲੀ ਦੇ…

ਵਿਅਕਤੀ ਨੇ 50 ਆਂਡੇ ਖਾਣ ਪਿੱਛੇ ਲਾਈ 2 ਹਜ਼ਾਰ ਦੀ ਸ਼ਰਤ, 42ਵਾਂ ਆਂਡਾ ਖਾਂਦੇ ਸਮੇਂ ਹੋਈ ਮੌਤ

ਜੌਨਪੁਰ ਵਿਚ ਸੋਮਵਾਰ ਨੂੰ ਹਾਸੇ-ਮਜ਼ਾਕ ਦੀ ਹਾਲਤ ਮੌਤ ਦਾ ਕਾਰਨ ਬਣ ਗਈ। ਦਰਅਸਲ, ਇੱਕ ਵਿਅਕਤੀ ਅੰਡੇ…

ਮਾਂ ਬੋਲੀ ਪੰਜਾਬੀ ਦਾ ਅਪਮਾਨ ਸਹਿਣਯੋਗ ਨਹੀਂ , ਪੰਜਾਬੀ ਵਿਰੋਧੀ ਫਿਰਕੂ ਲੋਕਾਂ ਨੂੰ ਸਿੱਖਿਆ ਅਦਾਰਿਆਂ ਦੇ ਨੇੜੇ ਵੀ ਨਾਂ ਆਉਣ ਦਿੱਤਾ ਜਾਵੇ : ਜਥੇਦਾਰ ਅਕਾਲ ਤਖ਼ਤ

ਹਿੰਦੀ ਦਿਹਾੜੇ ‘ਤੇ ਪਏ ਰੋਲ਼ੇ ਤੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ…

ਦਮਦਮੀ ਟਕਸਾਲ ਨੂੰ ਅਮਿਤ ਸ਼ਾਹ ਦੇ ਹਿੰਦੀ ਬਾਰੇ ਬਿਆਨ ‘ਤੇ ਇਤਰਾਜ਼

ਅਮ੍ਰਿਤਸਰ ( ਰਛਪਾਲ ਸਿੰਘ)  ,ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵਲੋਂ ਇਕ ਰਾਸ਼ਟਰ ਇਕ ਭਾਸ਼ਾ ਦੇ ਵਿਵਾਦਿਤ…

ਭਾਰਤ ਸਰਕਾਰ ਵੱਲੋਂ ਕਾਲੀ ਸੂਚੀ ਦੀ ਖੇਡ ਕਿਵੇਂ-ਕਿਵੇਂ ਖੇਡੀ ਜਾਂਦੀ ਰਹੀ ਹੈ?

ਭਾਰਤ ਸਰਕਾਰ ਨੇ ਇਕ ਵਾਰ ਮੁੜ ਸਿੱਖਾਂ ਦੀ ਕਾਲੀ ਸੂਚੀ ਖਤਮ ਕਰਨ ਦਾ ਐਲਾਨ ਕੀਤਾ ਹੈ।…

ਹੁਣੇ-ਹੁਣੇ ਇਮਰਾਨ ਖਾਨ ਨੇ ਸਿੱਖਾਂ ਲਈ ਕਰ ਦਿੱਤਾ ਇਹ ਵੱਡਾ ਐਲਾਨ,ਦੇਖੋ ਪੂਰੀ ਖ਼ਬਰ

ਗੁਰੂ ਨਾਨਕ ਦੇਵ ਜੀ ਦੇ 550 ਵਾਂ ਪ੍ਰਕਾਸ ਪੂਰਬ ਨਨਕਾਣਾ ਸਾਹਿਬ ਧੂਮ ਧਾਮ ਨਾਲ ਮਨਾਉਣ ਲਈ…

ਪੰਜਾਬ ਵਿੱਚ ਹੜ੍ਹਾਂ ਕਾਰਨ 445 ਵੱਡੇ ਜਾਨਵਰਾਂ / ਪਸ਼ੂਆਂ, 90 ਸੂਰਾਂ, 38 ਬੱਕਰੀਆਂ ਅਤੇ 29200 ਪੋਲਟਰੀ ਬਰਡਜ਼ ਨੂੰ ਭਾਰੀ ਨੁਕਸਾਨ

1.96 ਕਰੋੜ ਰੁਪਏ ਦਾ ਦਿੱਤਾ ਜਾਵੇਗਾ ਮੁਆਵਜ਼ਾ ਪੰਜਾਬ ਵਿੱਚ ਹੜ੍ਹਾਂ ਕਾਰਨ 445 ਵੱਡੇ ਜਾਨਵਰਾਂ / ਪਸ਼ੂਆਂ,…

ਪੰਜਾਬ ਸਰਕਾਰ ਤੇ ਕਾਂਗਰਸ ਬੇਚੇਨੀ ਦੀ ਹਾਲਤ’ਚ , ਲੋਕ ਮੁਦਿਆ ਤੋ ਹੋਈ ਮੁਨਕਰ-ਖਹਿਰਾ

ਪੰਜਾਬ ਏਕਤਾ ਪਾਰਟੀ ਹਲਕਾ ਮਜੀਠਾਂ ਤੋ ਆਪਣੀ ਚੋਣ ਮੁਹਿੰਮ ਕਰੇਗੀ ਸ਼ੁਰੂ ਚਵਿੰਡਾ ਦੇਵੀ/ਅੰਮ੍ਰਿਤਸਰ, 1 ਸਤੰਬਰ -ਰਛਪਾਲ…