ਅੰਮ੍ਰਿਤਸਰ,19 ਸਤੰਬਰ (ਹਰਪਾਲ ਸਿੰਘ):-ਸਿਹਤ ਵਿਭਾਗ ਲੋਕਾਂ ਦੀ ਨਿਰੋਈ ਸਿਹਤ ਲਈ ਹਮੇਸ਼ਾਂ ਹੀ ਵਚਨਬੱਧ ਹੈ। ਇਸੇ ਆਸ਼ੇ ਦੀ ਪੂਰਤੀ ਲਈ ਸਿਵਲ ਸਰਜਨ ਡਾ ਕਿਰਨਦੀਪ ਕੌਰ ਜੀ ਵਲੋ ਦਫਤਰ ਸਿਵਲ ਸਰਜਨ ਵਿਖੇ ਅਚਨਚੇਤ ਚੈਕਿੰਗ ਕੀਤੀ ਗਈ। ਇਸ ਦੌਰਾਨ ਉਹਨਾਂ ਵਲੋਂ ਸਮੂਹ ਪ੍ਰੋਗਰਾਮ ਅਧਿਕਾਰੀਆਂ, ਦਫਤਰੀ ਅਮਲਾ, ਅਕਾਂਓਂਟ ਬਰਾਂਚ, ਐਮ.ਆਰ.ਐਚ.ਐਮ. ਬਰਾਂਚ, ਜਨਮ ਮੌਤ ਬਰਾਂਚ, ਫੂਡ ਸੇਫਟੀ ਬਰਾਂਚ, ਮਾਸ ਮੀਡੀਆ ਬਰਾਂਚ, ਡਰੱਗ ਸਟੋਰ, ਵੈਕਸਿਨ ਸਟੋਰ ਅਤੇ ਐਂਟੀ ਲਾਰਵਾ ਬਰਾਂਚ ਵਿੱਚ ਜਾ ਕੇ ਸਮੂਹ ਸਟਾਫ ਦੀ ਹਾਜਰੀ ਚੈਕ ਕੀਤੀ ਅਤੇ ਮੁਸ਼ਕਿਲਾਂ ਸੁਣੀਆਂ। ਇਸ ਅਵਸਰ ਤੇ ਉਹਨਾਂ ਵਲੋਂ ਸਮੂਹ ਅਧਿਕਾਰੀਆਂ, ਕਰਮਚਾਰੀਆਂ ਅਤੇ ਸਹਾਇਕ ਸਟਾਫ ਨੂੰ ਹੋਰ ਬੇਹਤਰ ਸੇਵਾਵਾਂ ਦੇਣ ਸੰਬਧੀ ਹਿਦਾਇਤਾਂ ਜਾਰੀ ਕੀਤੀਆਂ। ਉਹਨਾਂ ਵਲੋਂ ਸਮੂਹ ਸਟਾਫ ਨੂੰ ਸਮੇਂ ਦੇ ਪਾਬੰਦ ਰਹਿਣ, ਸਾਫ ਸਫਾਈ ਦਾ ਧਿਆਨ ਰੱਖਣ, ਮਰੀਜਾਂ ਨਾਲ ਚੰਗਾ ਵਿਵਹਾਰ ਕਰਨ ਅਤੇ ਸੇਵਾ ਭਾਵ ਨਾਲ ਕੰਮ ਕਰਨ ਲਈ ਕਿਹਾ। ਇਸ ਚੈਕਿੰਗ ਦੌਰਾਨ ਸਾਰਾ ਸਟਾਫ ਹਾਜਰ ਪਾਇਆ ਗਿਆ। ਇਸ ਮੌਕੇ ਸਹਾਇਕ ਸਿਵਲ ਸਰਜਨ ਡਾ ਰਜਿੰਦਰ ਪਾਲ ਕੌਰ, ਜਿਲਾ੍ ਸਿਹਤ ਅਧਿਕਾਰੀ ਡਾ ਜਸਪਾਲ ਸਿੰਘ ਅਤੇ ਸੁਪਰਡੇਂਟ ਰਾਜੀਵ ਸ਼ਰਮਾਂ ਵੀ ਉਹਨਾਂ ਦੇ ਨਾਲ ਸਨ।