23 ਅਪ੍ਰੈਲ ਵਿਸ਼ਵ ਕਿਤਾਬ ਦਿਵਸ ਤੇ ਵਿਸ਼ੇਸ

ਕਿਤਾਬਾਂ ਤੋਂ ਪ੍ਰਾਪਤ ਗਿਆਨ ਖੋਹਿਆ ਨਹੀਂ ਜਾ ਸਕਦਾ : ਸ਼੍ਰੀਮਤੀ ਵੀਨਾ 
ਅੰਮ੍ਰਿਤਸਰ, 23 ਅਪ੍ਰੈਲ (ਬੁਲੰਦ ਆਵਾਜ ਬਿਊਰੋ):-ਸਕੂਲ ਆਫ਼ ਐੱਮੀਨੇਸ ਜੰਡਿਆਲਾ ਗੁਰੂ ਵਿਖ਼ੇ ਲਾਇਬ੍ਰੇਰੀ ਰਿਸੋਟੋਰ ਦੇ ਅਹੁਦੇ ਤੇ ਤਾਇਨਾਤ ਹੋ ਕੇ ਆਪਣੇ ਸਕੂਲ ਦੇ ਰੁਝੇਵੇਆ ਦੇ ਨਾਲ ਨਾਲ ਸਮਾਜ ਸੇਵਾ ਵਿੱਚ ਵੱਡਾ ਯੋਗਦਾਨ ਪਾਉਣ ਸਦਕਾ ਜ਼ਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਵੱਲੋਂ ਜ਼ਿਲ੍ਹਾ ਪੱਧਰ ਤੇ ਐਵਾਰਡ ਪ੍ਰਾਪਤ ਕਰਨ ਵਾਲੀ ਸ਼੍ਰੀਮਤੀ ਵੀਨਾ ਨੇ ਅੱਜ ਕਿਤਾਬ ਦਿਵਸ ਮੌਕੇ ਜਾਣਕਾਰੀ ਦਿੰਦਿਆਂ ਕਿਹਾ ਕਿਤਾਬਾਂ ਸਾਡੇ ਜੀਵਨ ‘ਚ ਬਹੁਤ ਮਹੱਤਵਪੂਰਨ ਤੇ ਵਿਸ਼ੇਸ਼ ਸਥਾਨ ਰੱਖਦੀਆਂ ਹਨ। ਮਨੁੱਖੀ ਜੀਵਨ ਨੂੰ ਸੁਹਜ ਅਤੇ ਖ਼ੂਬਸੂਰਤ ਬਣਾਉਣ ‘ਚ ਇਹ ਅਹਿਮ ਭੂਮਿਕਾ ਅਦਾ ਕਰਦੀਆਂ ਹਨ। ਇਹ ਗਿਆਨ ਤੇ ਜਾਣਕਾਰੀ ਦਾ ਅਸੀਮ ਸੋਮਾ ਹਨ ਅਤੇ ਵਿਚਾਰਾਂ ਦੇ ਪ੍ਰਚਾਰ ਦਾ ਸ਼ਕਤੀਸ਼ਾਲੀ ਸਾਧਨ ਹਨ। ਚੰਗੀਆਂ ਪੁਸਤਕਾਂ ਮਨੁੱਖ ਦੀ ਸੋਚ ਦਾ ਦਾਇਰਾ ਵਿਸ਼ਾਲ ਕਰਦੀਆਂ ਹਨ ਅਤੇ ਉਸ ਦੀ ਸ਼ਖ਼ਸੀਅਤ ‘ਚ ਨਿਖਾਰ ਲਿਆਉਂਦੀਆਂ ਹਨ। ਇਹ ਮਨੁੱਖ ਨੂੰ ਜਗਿਆਸੂ ਅਤੇ ਸੁਚੇਤ ਬਣਾਉਂਦੀਆਂ ਹਨ। ਕੋਈ ਮਨੁੱਖ ਕਿਸੇ ਦੀ ਸੰਪਤੀ ਖੋਹ ਸਕਦਾ ਹੈ ਪਰ ਕਿਤਾਬਾਂ ਤੋਂ ਪ੍ਰਾਪਤ ਗਿਆਨ ਨਹੀਂ ਖੋਹਿਆ ਜਾ ਸਕਦਾ। ਜਿੰਨੀਆਂ ਜ਼ਿਆਦਾ ਪੁਸਤਕਾਂ ਅਸੀਂ ਪੜ੍ਹਾਂਗੇ, ਓਨਾ ਹੀ ਸਾਡਾ ਸ਼ਬਦ ਭੰਡਾਰ ਵਧੇਗਾ। ਇਹ ਅਜਿਹੀਆਂ ਮਿੱਤਰ ਹੁੰਦੀਆਂ ਹਨ ਜੋ ਸਾਡੇ ਮਨ ਦੀਆਂ ਉਦਾਸੀਆਂ ਕੁੜੱਤਣਾਂ ਅਤੇ ਨਾਂਹ-ਪੱਖੀ ਵਿਚਾਰਾਂ ਨੂੰ ਦੂਰ ਕਰਨ ‘ਚ ਮਦਦਗਾਰ ਹੁੰਦੀਆਂ ਹਨ। ਇਹ ਸਾਡੇ ਹੁਨਰ ਨੂੰ ਵਿਕਸਤ ਕਰਦੀਆਂ ਹਨ ਤੇ ਸਾਨੂੰ ਸਾਡੇ ਇਤਿਹਾਸ, ਸੰਸਕ੍ਰਿਤੀ, ਸੱਭਿਆਚਾਰ, ਪਰੰਪਰਾਵਾਂ, ਕਦਰਾਂ-ਕੀਮਤਾਂ, ਰਾਜਨੀਤਕ,ਆਰਥਿਕ ਅਤੇ ਸਮਾਜਿਕ ਰਹੁ-ਰੀਤਾਂ ਤੋਂ ਜਾਣੂ ਕਰਵਾਉਂਦੀਆਂ ਹਨ। ਕਿਤਾਬਾਂ ਮਨੁੱਖ ਦੀਆਂ ਮਿੱਤਰ ਬਣ ਕੇ ਉਸ ਨੂੰ ਸਹਾਰਾ ਦਿੰਦੀਆਂ ਹਨ। ਕਿਤਾਬਾਂ ਸਾਡੇ ਸ਼ਬਦ ਭੰਡਾਰ ਨੂੰ ਅਮੀਰ ਬਣਾਉਂਦੀਆਂ ਹਨ। ਕਿਤਾਬਾਂ ਪੜ੍ਹਨ ਨਾਲ ਸਾਡੀ ਕਲਪਨਾ ਸ਼ਕਤੀ ਅਤੇ ਯਾਦਸ਼ਕਤੀ ਵਿਕਸਤ ਹੁੰਦੀਆਂ ਹਨ । ਕਿਤਾਬਾਂ ਦੀ ਚੋਣ ਕਰਨ ਵੇਲੇ ਸੁਚੇਤ ਰਹਿਣਾ ਚਾਹੀਦਾ ਹੈ। ਚੰਗੀਆਂ ਕਿਤਾਬਾਂ ਤੇ ਉਨ੍ਹਾਂ ਵਿਚਲੇ ਬਹੁਮੁੱਲੇ ਵਿਚਾਰ ਇਹ ਚੇਤਨ ਅਤੇ ਨਰੋਏ ਸਮਾਜ ਦਾ ਨਿਰਮਾਣ ਕਰਦੇ ਹਨ ਅਤੇ ਪੁਸਤਕਾਂ ਤੋਂ ਬਿਨਾਂ ਮਨੁੱਖੀ ਬੇਰੰਗ ਹੈ।
Exit mobile version