ਪੰਜਾਬਅੱਕੇ ਸਾਬਕਾ ਫੌਜੀ ਨੇ ਥਾਣੇ ‘ਚ ਹੀ ਮਾਰੀ ਮੁਨਸ਼ੀ ਨੂੰ ਗੋਲ਼ੀ Jun 16, 2019 Bulandh-Awaaz 0 Comment ਹੁਸ਼ਿਆਰਪੁਰ ਦੇ ਥਾਣਾ ਮਹਿਲਪੁਰ ਵਿੱਚ ਡਿਊਟੀ ‘ਤੇ ਤਾਇਨਾਤ ਮੁਨਸ਼ੀ ਅਮਰਜੀਤ ਸਿੰਘ ਨੂੰ ਸੇਵਾ ਮੁਕਤ ਫੌਜੀ ਨੇ ਗੋਲ਼ੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਘਟਨਾ ਦੌਰਾਨ ਇੱਕ ਹੋਰ ਮੁਲਾਜ਼ਮ ਗੰਭੀਰ ਜ਼ਖ਼ਮੀ ਵੀ ਹੋ ਗਿਆ। ਹੁਸ਼ਿਆਰਪੁਰ: ਜ਼ਿਲ੍ਹਾ ਹੁਸ਼ਿਆਰਪੁਰ ਦੇ ਥਾਣਾ ਮਹਿਲਪੁਰ ਵਿੱਚ ਡਿਊਟੀ ‘ਤੇ ਤਾਇਨਾਤ ਮੁਨਸ਼ੀ ਅਮਰਜੀਤ ਸਿੰਘ ਨੂੰ ਸੇਵਾ ਮੁਕਤ ਫੌਜੀ ਨੇ ਗੋਲ਼ੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਘਟਨਾ ਦੌਰਾਨ ਇੱਕ ਹੋਰ ਮੁਲਾਜ਼ਮ ਗੰਭੀਰ ਜ਼ਖ਼ਮੀ ਵੀ ਹੋ ਗਿਆ।ਜਾਣਕਾਰੀ ਮੁਤਾਬਕ ਸਾਬਕਾ ਫੌਜੀ ਥਾਣੇ ਵਿੱਚ ਅਸਲਾ ਜਮ੍ਹਾ ਕਰਵਾਉਣ ਲਏ ਪਹੁੰਚੇ ਸਨ ਤੇ ਮੁਨਸ਼ੀ ਉਨ੍ਹਾਂ ਦਾ ਕੰਮ ਕਰਨ ਦੀ ਬਜਾਏ ਟਾਲ-ਮਟੋਲ ਕਰ ਰਿਹਾ ਸੀ। ਇਸ ਤੋਂ ਪ੍ਰੇਸ਼ਾਨ ਹੋ ਕੇ ਸਾਬਕਾ ਫੌਜੀ ਨੇ ਮੁਨਸ਼ੀ ਨੂੰ ਗੋਲ਼ੀ ਮਾਰ ਦਿੱਤੀ ਜਿਸ ਨਾਲ ਮੁਨਸ਼ੀ ਦੀ ਮੌਤ ਹੋ ਗਈ।