ਵਾਤਾਵਰਨ ਅਤੇ ਧਰਤੀ ਦੀ ਸੰਭਾਲ ਸਬੰਧੀ ਕਿਸਾਨ ਕੈਂਪ ਦਾ ਆਯੋਜਨ

ਅੰਮ੍ਰਿਤਸਰ, 19 ਸਤੰਬਰ (ਬੁਲੰਦ ਆਵਾਜ਼):-ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ, ਜ਼ਿਲ੍ਹਾ ਅੰਮ੍ਰਿਤਸਰ, ਬਲਾਕ ਹਰਸ਼ਾ ਛੀਨਾ, ਸਰਕਲ ਰਾਜਾਸਾਂਸੀ ਦੇ ਪਿੰਡ ਭਿੱਟੇਵੱਡ ਵਿਖੇ ਮੁੱਖ ਖੇਤੀਬਾੜੀ ਅਫਸਰ ਡਾ.ਤਜਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਤੇ ਬਲਾਕ ਖੇਤੀਬਾੜੀ ਅਫਸਰ ਡਾ. ਸੁਖਰਾਜਬੀਰ ਸਿੰਘ ਗਿੱਲ ਦੀ ਅਗਵਾਈ ਹੇਠ ਖੇਤੀਬਾੜੀ ਵਿਸਥਾਰ ਅਫਸਰ ਜਗਦੀਪ ਸਿੰਘ ਸਰਕਲ ਰਾਜਾਸਾਂਸੀ ਦੇ ਯਤਨਾਂ ਸਦਕਾ ਪਿੰਡ ਭਿੱਟੇਵਡ ਵਿਖੇ ਸੀ.ਆਰ.ਐਮ. ਸਕੀਮ ਅਧੀਨ ਪਿੰਡ ਪੱਧਰ ਦਾ ਕੈਂਪ ਲਗਾਇਆ ਗਿਆ, ਜਿਸ ਵਿੱਚ ਜਗਦੀਪ ਸਿੰਘ ਨੇ ਵਾਤਾਵਰਨ ਅਤੇ ਧਰਤੀ ਦੀ ਸੰਭਾਲ ਲਈ ਕਿਸਾਨਾਂ ਨੂੰ ਫਸਲਾਂ ਦੀ ਰਹਿਤ ਖੂੰਹਦ ਨੂੰ ਅੱਗ ਨਾ ਲਾਉਣ ਸਬੰਧੀ ਜਾਗਰੂਕ ਕੀਤਾ ਅਤੇ ਇਸ ਦੇ ਫਾਇਦਿਆਂ ਨੁਕਸਾਨਾਂ ਬਾਰੇ ਵਿਸਥਾਰ ਪੂਰਵਕ ਦੱਸਿਆ ਅਤੇ ਨਾਲ ਹੀ ਪਰਾਲੀ ਦੀ ਸਾਂਝ ਸੰਭਾਲ ਸੁਚੱਜੇ ਢੰਗ ਨਾਲ ਕਰਨ ਬਾਰੇ ਦੱਸਿਆ। ਡਾ. ਤਜਿੰਦਰ ਸਿੰਘ ਖੇਤੀਬਾੜੀ ਵਿਸਥਾਰ ਅਫਸਰ ਜਗਦੇਵ ਕਲਾਂ ਨੇ ਮੌਜੂਦਾ ਫਸਲਾਂ ਤੇ ਉੱਲੀ ਨਾਸ਼ਕ ਕੀੜੇ ਮਾਰ ਦਵਾਈ ਸਪਰੇ ਦੀ ਸਹੀ ਸਮੇਂ, ਸਹੀ ਮਿਕਦਾਰ ਵਿੱਚ ਵਰਤੋਂ ਕਰਨ ਸਬੰਧੀ ਕਿਸਾਨਾਂ ਨੂੰ ਜਾਣਕਾਰੀ ਦਿੱਤੀ, ਨਾਲ ਹੀ ਹਾੜੀ ਦੀਆਂ ਫਸਲਾਂ ਦੀ ਬਜਾਈ ਕਰਨ ਲਈ ਨਵੀਆਂ ਕਿਸਮਾਂ ਦੇ ਬੀਜਾਂ ਬਾਰੇ ਦੱਸਿਆ ਅਤੇ ਬੀਜ ਸੋਧ ਸਟੋਰ ਕਰਨ ਬਾਰੇ ਵੀ ਕਿਸਾਨਾਂ ਨੂੰ ਜਾਣਕਾਰੀ ਮੁਹਈਆ ਕੀਤੀ। ਗੁਰਪ੍ਰੀਤ ਸਿੰਘ ਏ.ਐਸ.ਆਈ. ਨੇ ਪੀ.ਐਮ ਸਕੀਮ ਸਬੰਧੀ ਕਿਸਾਨਾਂ ਦੇ ਖਾਤਿਆਂ ਦੀ ਕੇ.ਵਾਈ.ਸੀ. ਕੀਤੀ ਤਾਂ ਕਿ ਕਿਸਾਨਾਂ ਨੂੰ ਇਸ ਸਕੀਮ ਦਾ ਸਹੀ ਲਾਭ ਮਿਲ ਸਕੇ। ਇਸ ਸਮੇਂ ਕਿਸਾਨ ਆਗੂ ਰਵੇਲ ਸਿੰਘ ਸੋਢੀ, ਸ਼ਮਸ਼ੇਰ ਸਿੰਘ ਸੰਧੂ, ਹਰਜਿੰਦਰ ਸਿੰਘ ਰਿਟਾਇਰ ਥਾਣੇਦਾਰ, ਜਸਕਰਨ ਸਿੰਘ ਸੰਧੂ, ਗੁਰਿੰਦਰ ਸਿੰਘ, ਅਮਨਦੀਪ ਸਿੰਘ ਸੰਨੀ, ਅਮਨਦੀਪ ਸਿੰਘ ਗਿੱਲ, ਸ਼ਮਸ਼ੇਰ ਸਿੰਘ ਦੋਧੀ, ਸਵਰਨ ਸਿੰਘ ਆਦਿ ਕਿਸਾਨ ਹਾਜ਼ਰ ਸਨ।