ਖੇਡਾਂ ਵਤਨ ਪੰਜਾਬ ਦੀਆਂ 2024 ਅਧੀਨ ਜਿਲ੍ਹਾ ਪੱਧਰੀ ਟੂਰਨਾਂਮੈਂਟ ਦਾ ਚੌਥਾ ਦਿਨ

ਅੰਮ੍ਰਿਤਸਰ, 20 ਸਤੰਬਰ (ਬੁਲੰਦ ਆਵਾਜ਼):-ਪੰਜਾਬ ਸਰਕਾਰਖੇਡ ਵਿਭਾਗ ਪੰਜਾਬ ਵੱਲੋ ਖੇਡਾਂ ਵਤਨ ਪੰਜਾਬ ਦੀਆਂ 2024 ਅਧੀਨ ਜਿਲ੍ਹਾ ਪੱਧਰੀ ਖੇਡਾਂ 16 ਸਤੰਬਰ 2024 ਤੋ 22 ਸਤੰਬਰ 2024 ਤੱਕ ਕਰਵਾਈਆ ਜਾ ਰਹੀਆ ਹਨ। ਖੇਡਾਂ ਦੀ ਸੁਰੂਆਤ ਸ੍ਰੀ ਸੁਖਚੈਨ ਸਿੰਘ ਜਿਲ੍ਹਾ ਖੇਡ ਅਫਸਰਅੰਮ੍ਰਿਤਸਰ ਵੱਲੋ ਕੀਤੀ ਗਈ। ਸ੍ਰ: ਸੁਖਚੈਨ ਸਿੰਘ ਕਾਹਲੋ ਜਿਲ੍ਹਾ ਖੇਡ ਅਫਸਰ ਅੰਮ੍ਰਿਤਸਰ ਨੇ ਖਿਡਾਰੀਆ ਦੀ ਹੌਸਲਾ ਅਫਜਾਈ ਕਰਦੇ ਹੋਏ ਖਿਡਾਰੀਆ ਨੂੰ ਪੜਾਈ ਦੇ ਨਾਲਨਾਲ ਖੇਡਾ ਵਿੱਚ ਵੱਧ ਤੋ ਵੱਧ ਭਾਗ ਲੈਣ ਅਤੇ ਵਾਤਾਵਰਨ ਨੂੰ ਸਾਫਸੁਥਰਾ ਰੱਖਣ ਅਤੇ ਵੱਧ ਤੋ ਵੱਧ ਬੂਟੇ ਲਗਾਉਣ ਲਈ ਪ੍ਰੇਰਿਤ ਕੀਤਾ। ਵਧੇਰੇ ਜਾਣਕਾਰੀ ਦਿੰਦਿਆ ਹੋਇਆ ਸ੍ਰੀ ਸੁਖਚੈਨ ਸਿੰਘ ਨੇ ਦਸਿੱਆ ਕਿ ਜਿਲ੍ਹਾ ਪੱਧਰ ਟੂਰਨਾਂਮੈਂਟ ਵਿੱਚ ਗੇਮਜ ਫੁੱਟਬਾਲ, ਖੋਹਖੋਹਕਬੱਡੀ ਨੈਸ਼ਨਲ ਸਟਾਈਲ ਅਤੇ ਕਬੱਡੀ ਸਰਕਲ ਸਟਾਈਲਹੈਜ਼ਡਬਾਲਸਾਫਟਬਾਲ, ਗੱਤਕਾਕਿੱਕ ਬਾਕਸਿੰਗਹਾਕੀਨੈਟਬਾਲਪਾਵਰਲਿਫਟਿੰਗਰੈਸਲਿੰਗਬਾਕਸਿੰਗ, ਬਾਸਕਿਟਬਾਲਤੈਰਾਕੀ ਐਥਲੈਟਿਕਸਵਾਲੀਬਾਲ (ਸਮੈਸਿੰਗ ਅਤੇ ਸੂਟਿੰਗ) ਬੈਡਮਿੰਟਨ,  ਟੇਬਲ ਟੈਨਿਸ  ਚੱਲ ਰਹੀਆ ਹਨ। ਨਤੀਜੇ ਇਸ ਪ੍ਰਕਾਰ ਹਨ। ਗੇਮ ਸਾਫਟਬਾਲ :ਗੇਮ ਸਾਫਟਬਾਲ ਦਾ ਜਿਲ੍ਹਾ ਪੱਧਰ ਟੂਰਨਾਂਮੈਂਟ ਖਾਲਸਾ ਕਾਲਜੀਏਟ ਸੀ:ਸੈ:ਸਕੂਲ ਅੰਮ੍ਰਿਤਸਰ ਵਿਖੇ ਕਰਵਾਇਆ ਗਿਆ। ਅੰ21 ਲੜਕਿਆ ਦੇ ਮੁਕਾਬਲੇ ਵਿੱਚ ਡੀ.ਏ.ਵੀ.ਕਾਲਜ ਅੰਮ੍ਰਿਤਸਰ ਨੇ ਪਹਿਲਾ ਸਥਾਨਖਾਲਸਾ ਸੀ:ਸੈ:ਸਕੂਲ ਨੇ ਦੂਜਾ ਸਥਾਨ ਅਤੇ ਸ: ਸੀ:ਸੈ: ਸਕੂਲ ਕਰਮਪੁਰਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਜਦਕਿ ਅੰ21ਲੜਕੀਆ ਦੇ ਮੁਕਾਬਲੇ ਵਿੱਚ ਬੀ.ਬੀ.ਕੇ.ਡੀ.ਏ.ਵੀ.ਕਾਲਜ ਅੰਮ੍ਰਿਤਸਰ ਨੇ ਪਹਿਲਾ ਸਥਾਨਸ:ਸ:ਸ:ਸ:ਮੁਰਾਦਪੁਰਾ ਨੇ ਦੂਜਾ ਸਥਾਨ ਅਤੇ ਸ:ਸ:ਸ:ਸ: ਢੱਪਈ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਗੇਮ ਬਾਸਕਿਟਬਾਲ : ਗੇਮ ਬਾਸਕਿਟਬਾਲ ਦਾ ਜਿਲ੍ਹਾ ਪੱਧਰ ਟੂਰਨਾਂਮੈਂਟ ਸਕੂਲ ਆਫ ਐਮੀਨੇਜ਼ਸ ਮਾਲ ਰੋਡ ਅੰਮ੍ਰਿਤਸਰ ਵਿਖੇ ਕਰਵਾਇਆ ਗਿਆ। ਅੰ21 ਤੋ 30 ਲੜਕਿਆ ਦੇ ਮੁਕਾਬਲੇ ਵਿੱਚ ਪੁਲਿਸ ਡੀ.ਏ.ਵੀ ਕਲੱਬ ਨੇ ਪਹਿਲਾ ਸਥਾਨਗੁਰੂ ਨਾਨਕ ਵੋਰੀਅਲ ਕਲੱਬ ਨੇ ਦੂਜਾ ਸਥਾਨ ਅਤੇ ਬਿਆਸ ਕਲੱਬ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਗੇਮ ਨੈਟਬਾਲ : ਗੇਮ ਨੈਟਬਾਲ ਦਾ ਜਿਲ੍ਹਾ ਪੱਧਰ ਟੂਰਨਾਂਮੈਂਟ ਸਰੂਪ ਰਾਣੀ ਕਾਲਜ ਅੰਮ੍ਰਿਤਸਰ ਵਿਖੇ ਕਰਵਾਇਆ ਗਿਆ। ਅੰ14 ਲੜਕਿਆ ਦੇ ਮੁਕਾਬਲੇ ਵਿੱਚ ਦਾਤਾ ਬੰਦੀ ਛੋੜ ਸਕੂਲ ਰਾਮ ਤੀਰਥ ਦੀ ਟੀਮ ਨੇ ਪਹਿਲਾ ਸਥਾਨਪਾਰਥ ਸੀਕਰ ਸਕੂਲ ਦੀ ਟੀਮ ਨੇ ਦੂਜਾ ਸਥਾਨ ਅਤੇ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਗੋਪਾਲਪੁਰਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਜਦਕਿ ਅੰ14 ਲੜਕੀਆ ਦੇ ਮੁਕਾਬਲੇ ਵਿੱਚ ਪਾਰਥ ਸੀਕਰ ਸਕੂਲ ਬਿਆਸ ਨੇ ਪਹਿਲਾ ਸਥਾਨਦਾਤਾ ਬੰਦੀ ਛੋੜ ਸਕੂਲ ਰਾਮ ਤੀਰਥ ਨੇ ਦੂਜਾ ਸਥਾਨ ਅਤੇ ਜੀ.ਐਸ.ਹਸਲਰ ਸਪੋਰਟਸ ਅਕੈਡਮੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ।