ਬੱਚਿਆਂ ਦਾ ਸਰਕਾਰੀ ਐਲੀਮੈਂਟਰੀ ਸਕੂਲ ਸੈਵਨ-ਬੀ ਵਿੱਚ ਵਾਧਾ ਤੇ ਸਕੂਲ ਨੂੰ ਸੁੰਦਰ ਬਣਾਉਣ ਲਈ ਅਣਥੱਕ ਯਤਨ ਜਾਰੀ ਰਹਿਣਗੇ

ਲੁਧਿਆਣਾ, 20 ਸਤੰਬਰ (ਹਰਮਿੰਦਰ ਮੱਕੜ):-ਅਧਿਆਪਕ ਆਗੂ ਕੁਲਜਿੰਦਰ ਸਿੰਘ ਬੱਦੋਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਦੇ ਸਿੱਖਿਆ ਮੰਤਰੀ ਸ:ਹਰਜੋਤ ਸਿੰਘ ਬੈਂਸ ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਅਤੇ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਦਾ ਵੱਧ ਤੋਂ ਵੱਧ ਦਾਖਲਾ ਵਧਾਉਣ ਲਈ ਸਿੱਖਿਆ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਜਿਲਾ ਸਿੱਖਿਆ ਅਫਸਰ (ਐਲੀ:ਸਿੱਖਿਆ) ਸ੍ਰੀਮਤੀ ਰਵਿੰਦਰ ਕੌਰ ਜੀ ਉਪ ਜਿਲਾ ਸਿੱਖਿਆ ਅਫਸਰ ਸ੍ਰੀ ਮਨੋਜ ਕੁਮਾਰ ਜੀ ਨੇ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਦਾ ਵੱਧ ਤੋਂ ਵੱਧ ਦਾਖਲਾ ਕਰਨ ਲਈ ਥਾਪੜਾ ਦਿੰਦੇ ਹੋਏ ਅਧਿਆਪਕ ਕੁਲਜਿੰਦਰ ਸਿੰਘ 7ਬੀ ਦੁਆਰਾ ਸਕੂਲ ਵਿੱਚ ਇਸ ਸੈਸ਼ਨ ਦੌਰਾਨ ਲਗਭਗ 40 ਬੱਚੇ ਦਾਖਲ ਕਰਵਾ ਚੁੱਕੇ ਹਨ । ਪਿਛਲੇ ਸਾਲਾਂ ਦੌਰਾਨ ਵੀ ਡੋਰ ਟੂ ਡੋਰ ਜਾ ਕੇ ਉਹਨਾਂ ਨੇ ਲਗਭਗ 100 ਬੱਚੇ ਸਰਕਾਰੀ ਸਕੂਲ ਵਿੱਚ ਦਾਖਲ ਕਰਵਾਏ ਹਨ। ਵਾਤਾਵਰਨ ਨੂੰ ਸਾਫ ਸੁਥਰਾ ਤੇ ਹਰਾ ਭਰਿਆ ਰੱਖਣ ਲਈ ਸਕੂਲ ਦੀ ਸੁੰਦਰਤਾ ਨੂੰ ਵਧਾਉਣ ਲਈ ਸਕੂਲ ਅਤੇ ਸਕੂਲ ਦੇ ਬਾਹਰ ਆਲੇ ਦੁਆਲੇ ਫੁੱਲਦਾਰ ਪੌਦੇ ਅਤੇ ਦਰਖਤ ਲਗਾਏ ਗਏ ਹਨ ਉਹਨਾਂ ਨੇ ਦੱਸਿਆ ਕਿ ਆਪਣੀ ਨੇਕ ਕਮਾਈ ਵਿੱਚੋਂ ਦਸੋਂਦ ਕੱਢਦੇ ਹੋਏ ਸਕੂਲ ਨੂੰ ਸੋਹਣਾ ਬਣਾਉਣ ਲਈ, ਸਰਕਾਰੀ ਸਕੂਲ ਵਿੱਚ ਬੱਚਿਆਂ ਦਾ ਵਾਧਾ ਕਰਨ ਲਈ ਨਿਰੰਤਰ ਯਤਨ ਜਾਰੀ ਰਹਿਣਗੇ। ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਲੁਧਿਆਣਾ-2 ਸ: ਪਰਮਜੀਤ ਸਿੰਘ ਸੁਧਾਰ ਜੀ ਦੁਆਰਾ ਵੀ ਉਹਨਾਂ ਨੂੰ ਨੇਕ ਕੰਮਾਂ ਲਈ ਹਮੇਸ਼ਾ ਹੱਲਾਸ਼ੇਰੀ ਮਿਲਦੀ ਰਹੀ ਹੈ। ਉਹਨਾਂ ਦੱਸਿਆ ਕਿ ਬੱਚਿਆਂ ਦੇ ਸਕੂਲ ਵਿੱਚ ਵਾਧੇ ਸਬੰਧੀ ਅਣਥਕ ਯਤਨ ਲਈ ਸਿੱਖਿਆ ਮੰਤਰੀ ਸ: ਹਰਜੋਤ ਸਿੰਘ ਬੈਂਸ ਜੀ ਅਤੇ ਡੀ ਪੀ ਆਈ ਐਲੀਮੈਂਟਰੀ ਸਿੱਖਿਆ ਪੰਜਾਬ. ਜੀ ਦੁਆਰਾ ਵੀ ਟੈਲੀਫੋਨ ਸੰਦੇਸ਼ ਤੇ ਹੱਲਾਸ਼ੇਰੀ ਮਿਲਦੀ ਰਹੀ ਹੈ ।