ਅੰਮ੍ਰਿਤਸਰ, 13 ਸਤੰਬਰ (ਬੁਲੰਦ ਆਵਾਜ਼):- ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ (ਸੋਨ ਚਿੜੀ) ਦੀ ਮਿੱਠੀ ਯਾਦ ਨੂੰ ਸਮਰਪਿਤ ਦ ਸਿੱਖ ਹੋਪ ਚੈਰੀਟੇਬਲ ਟਰੱਸਟ ਵੱਲੋਂ ਮਹਾਨ ਗੁਰਮਤਿ ਸਮਾਗਮ ਅਤੇ ਵਿਸ਼ੇਸ਼ ਸਨਮਾਨ ਸਮਾਰੋਹ ਗੁਰਦੁਆਰਾ ਕਲਗੀਧਰ ਸਿੰਘ ਸਭਾ, ਫੇਜ਼ 4, ਮੋਹਾਲੀ ਵਿਖੇ 25 ਸਤੰਬਰ ਦਿਨ ਬੁੱਧਵਾਰ ਸ਼ਾਮ 6 ਵਜੇ ਤੋਂ ਰਾਤ 9 ਕਰਵਾਇਆ ਜਾਵੇਗਾ ਜਾਣਕਾਰੀ ਦਿੰਦਿਆ ਸ੍ਰ ਡੀ ਪੀ ਸਿੰਘ ਸਾਬਕਾ ਸੀ ਈ ਓ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ, ਸਾਬਕਾ ਸੀ ਈ ਓ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ, ਸਾਬਕਾ ਡੀ ਜੀ ਐਮ ਪੰਜਾਬ ਐਂਡ ਸਿੰਧ ਬੈਂਕ, ਦ ਸਿੱਖ ਹੋਪ ਚੈਰੀਟੇਬਲ ਟਰੱਸਟ ਮੀਤ ਪ੍ਰਧਾਨ, ਤੇਰਾ ਹੀ ਤੇਰਾ ਮੈਡੀਕੋਜ਼ ਇੰਚਾਰਜ ਚੰਡੀਗੜ੍ਹ ਨੇ ਦੱਸਿਆ ਕਿ ਪਾਠ ਰਹਰਾਸਿ ਸਾਹਿਬ ਸ਼ਾਮ 6 ਤੋ 6.30ਵਜੇ,ਕੀਰਤਨ, ਸਿੱਖ ਹੋਪ ਚੈਰੀਟੇਬਲ ਟਰੱਸਟ ਅਤੇ ਅਖੰਡ ਕੀਰਤਨੀ ਜੱਥਾ ਸ਼ਾਮ6.30 ਤੋ 7.45ਵਜੇ ਤੱਕ,ਵਿਸ਼ੇਸ਼ ਸਨਮਾਨ ਸਮਾਰੋਹ ਸ਼ਾਮ 7.45 ਤੋਂ 8 ਵਜੇ ਤੱਕ, ਕੀਰਤਨ ਭਾਈ ਮਨਪ੍ਰੀਤ ਸਿੰਘ ਜੀ, ਕਾਨਪੁਰੀ ਰਾਤ 8 ਤੋ 9 ਵਜੇ ਤੱਕ ਉਪਰੰਤ ਅਰਦਾਸ ਅਤੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਜਾਵੇਗਾ ਇਸ ਮੌਕੇ ਚੰਡੀਗੜ੍ਹ, ਮੋਹਾਲੀ ਅਤੇ ਪੰਚਕੂਲਾ ਦੇ 8ਵੀਂ (ਬੋਰਡ ਕਲਾਸ) ਅਤੇ 10ਵੀਂ ਜਮਾਤ ਵਿੱਚੋਂ 95 ਪ੍ਰਤੀਸ਼ਤ ਤੋਂ ਵੱਧ ਨੰਬਰ ਲੈਣ ਵਾਲ਼ੇ ਗੁਰਸਿੱਖ ਵਿਦਿਆਰਥੀਆਂ ਦਾ ਸਨਮਾਨ ਕੀਤਾ ਜਾਵੇਗਾ। ਵਿਦਿਆਰਥੀ ਆਪਣਾ ਨਾਂ ਰਜਿਸਟਰ ਕਰਵਾ ਸਕਦੇ ਹਨ ਜੀ।
ਦ ਸਿੱਖ ਹੋਪ ਚੈਰੀਟੇਬਲ ਟਰੱਸਟ ਵਲੋ 25 ਸਤੰਬਰ ਨੂੰ ਕਰਵਾਇਆ ਜਾਵੇਗਾ ਮਹਾਨ ਗੁਰਮਤਿ ਸਮਾਗਮ
