Black Fungus ਕੀ ਹੈ ਤੇ ਕੌਣ-ਕੌਣ ਹੋ ਸਕਦੈ ਇਸ ਦਾ ਸ਼ਿਕਾਰ

15

ਚੰਡੀਗੜ੍ਹ: ਭਾਰਤ ਵਿੱਚ ਅੱਜ ਕੱਲ੍ਹ ਕਈ ਥਾਵਾਂ ‘ਤੇ ਮਿਊਕੋਮਿਰਕੋਸਿਸ ਦੇ ਕੇਸ ਰਿਪੋਰਟ ਹੋ ਰਹੇ ਹਨ, ਜਿਸ ਨੂੰ ਬਲੈਕ ਫੰਗਸ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ। ਇਸ ਸਮੇਂ ਜਦ ਕੋਰੋਨਾ ਵਾਇਰਸ ਮਹਾਮਾਰੀ ਹੀ ਕਾਬੂ ਵਿੱਚ ਨਹੀਂ ਆ ਰਹੀ, ਉਦੋਂ ਮਿਊਕੋਮਿਰਕੋਸਿਸ ਨੇ ਚਿੰਤਾ ਹੋਰ ਵੀ ਵਧਾ ਦਿੱਤੀ ਹੈ।

Italian Trulli

ਕੀ ਹੈ ਬਲੈਕ ਫੰਗਸ-

All About Black Fungus: ਦਿੱਲੀ ਸਥਿਤ ‘ਏਮਜ਼’ (AIIMS) ਦੇ ਨਿਰਦੇਸ਼ਕ ਡਾ. ਰਣਦੀਪ ਗੁਲੇਰੀਆ ਅਤੇ ਮੇਦਾਂਤਾ ਹਸਪਤਾਲ ਦੇ ਚੇਅਰਮੈਨ ਡਾ. ਨਰੇਸ਼ ਤ੍ਰੇਹਨ ਨੇ ਦੱਸਿਆ ਕਿ ਬਲੈਕ ਫੰਗਸ ਪਹਿਲਾਂ ਤੋਂ ਹੀ ਆਪਣੇ ਵਾਤਾਵਰਨ ਵਿੱਚ ਮੌਜੂਦ ਹੈ। ਡਾਕਟਰਾਂ ਮੁਤਾਬਕ ਇਹ ਹੋਰਾਂ ਥਾਵਾਂ ਤੋਂ ਇਲਾਵਾ ਮਿੱਟੀ ਵਿੱਚ ਵਧੇਰੇ ਪਾਈ ਜਾਂਦੀ ਹੈ। ਸਿਹਤਮੰਦ ਜਾਂ ਵਧੇਰੇ ਇਮਿਊਨਿਟੀ ਵਾਲਾ ਵਿਅਕਤੀ ਇਸ ਰੋਗ ਦਾ ਸ਼ਿਕਾਰ ਨਹੀਂ ਹੁੰਦਾ।

ਬਲੈਕ ਫੰਗਸ ਕਰਕੇ ਸਰੀਰ ਨਾਲ ਕੀ ਵਾਪਰਦਾ ਹੈ-

ਡਾਕਟਰਾਂ ਮੁਤਾਬਕ ਇਹ ਰੋਗ ਨੱਕ ਜਾਂ ਮੂੰਹ ਰਾਹੀਂ ਕਿਸੇ ਵਿਅਕਤੀ ਦੇ ਸ਼ਰੀਰ ਵਿੱਚ ਦਾਖ਼ਲ ਹੁੰਦਾ ਹੈ। ਪਹਿਲਾਂ ਚਿਹਰੇ ਸੋਜ਼ਿਸ਼, ਰੰਗ ਬਦਲਣਾ, ਸੁੰਨ ਹੋਣਾ ਜਾਂ ਦੰਦਾਂ ਦੀ ਕਮਜ਼ੋਰੀ ਮਹਿਸੂਸ ਹੋਣ ਲੱਗ ਸਕਦੀ ਹੈ। ਕੁਝ ਸਮੇਂ ਬਾਅਦ ਇਹ ਅੱਖਾਂ ਨੂੰ ਪ੍ਰਭਾਵਿਤ ਕਰਦਾ ਹੈ ਅਤੇ ਤੀਜੇ ਗੇੜ ਵਿੱਚ ਬਲੈਕ ਫੰਗਸ ਦਿਮਾਗ ‘ਤੇ ਹਮਲਾ ਕਰਦੀ ਹੈ।

ਕੌਣ ਹੋ ਸਕਦੈ Black Fungus ਦਾ ਸ਼ਿਕਾਰ-

ਏਮਜ਼ ਦੇ ਨਿਊਰੌਲੋਜੀ ਵਿਭਾਗ ਦੇ ਮੁਖੀ ਡਾਕਟਰ ਪਦਮਾ ਅਨੁਸਾਰ ‘ਬਲੈਕ ਫ਼ੰਗਸ’ ਛੂਤ ਦੀ ਕੋਈ ਨਵੀਂ ਬੀਮਾਰੀ ਨਹੀਂ ਹੈ। ਜਿਨ੍ਹਾਂ ਦੀ ਇਮਿਊਨਿਟੀ ਭਾਵ ਰੋਗਾਂ ਨਾਲ ਲੜਨ ਦੀ ਸ਼ਕਤੀ ਬਹੁਤ ਘੱਟ ਹੈ ਜਾਂ ਜਿਨ੍ਹਾਂ ਨੇ ਆਪਣਾ ਕੋਈ ਅੰਗ ਕਿਸੇ ਹੋਰ ਤੋਂ ਦਾਨ ਲਿਆ ਹੈ ਭਾਵ ਟ੍ਰਾਂਸਪਲਾਂਟ ਦੇ ਮਰੀਜ਼ ਹਨ, ਉਨ੍ਹਾਂ ਵਿੱਚ ਇਹ ਫ਼ੰਗਸ ਇਨਫ਼ੈਕਸ਼ਨ ਹੋ ਸਕਦੀ ਹੈ। ਬਲੱਡ ਸ਼ੂਗਰ ਦੀ ਬਹੁਤਾਤ ਵੀ ਬਲੈਕ ਫੰਗਸ ਦਾ ਸ਼ਿਕਾਰ ਹੋਣ ਦਾ ਕਾਰਨ ਬਣਦੀ ਹੈ। ਉਨ੍ਹਾਂ ਕਿਹਾ ਕਿ ਇੰਨੀ ਗਿਣਤੀ ’ਚ ਫ਼ੰਗਸ ਦੀ ਇਨਫ਼ੈਕਸ਼ਨ ਪਹਿਲਾਂ ਕਦੇ ਨਹੀਂ ਵੇਖੀ ਗਈ ਸੀ, ਜਿੰਨਾ ਕੋਰੋਨਾ ਦੀ ਦੂਜੀ ਲਹਿਰ ਦੌਰਾਨ ਹੁਣ ਵੇਖੀ ਜਾ ਰਹੀ ਹੈ। ਜੋ ਮਰੀਜ਼ ਕੋਵਿਡ ਜਾਂ ਕਿਸੇ ਹੋਰ ਰੋਗ ਦੇ ਇਲਾਜ ਲਈ ਸਟੀਰਾਇਡ ਵਰਤਦੇ ਹਨ, ਉਨ੍ਹਾਂ ਨੂੰ ਬਲੈਕ ਫੰਗਸ ਤੋਂ ਖ਼ਤਰਾ ਵਧੇਰੇ ਹੈ।