More

  BJP ਸਰਕਾਰ ਦਾ ਸਿੱਖ ਇਤਿਹਾਸ ਉੱਤੇ ਵੱਡਾ ਹਮਲਾ

  SGPC ਨੇ ਇਸ ਕਿਤਾਬਚੇ ‘ਤੇ ਪਾਬੰਦੀ ਲਗਾਉਣ ਦੀ ਮੰਗ

  ਅੰਮ੍ਰਿਤਸਰ, 17 ਦਸੰਬਰ (ਬੁਲੰਦ ਆਵਾਜ ਬਿਊਰੋ) – ਸ੍ਰੀ ਕਾਸ਼ੀ ਵਿਸ਼ਵਨਾਥ ਕੋਰੀਡੋਰ ਦੇ ਉਦਘਾਟਨ ਮੌਕੇ ਨਰਿੰਦਰ ਮੋਦੀ ਨੇ ਰਲੀਜ਼ ਕੀਤੀ ਕਿਤਾਬਚੇ ” ਸ੍ਰੀ ਕਾਸ਼ੀ ਵਿਸ਼ਵਨਾਥ ਧਾਮ ਕਾ ਗੌਰਵਮਈ ਇਤਿਹਾਸ ” ਵਿੱਚ ਸਿੱਖ ਇਤਿਹਾਸ ਨਾ ਕੀਤੀ ਗਈ ਛੇੜਛਾੜ ਕਿਤਾਬਚੇ ਦੇ ਪੰਨਾ ਨੰਬਰ 5 ਵਿੱਚ ਸਿੱਖ ਧਰਮ ਨਾਮ ਦੇ ਅਧਿਆਇ ਵਿੱਚ ਲਿਖਿਆ ਹੈ ਕਿ ਖਾਲਸਾ ਪੰਥ ਦੀ ਸਾਜਨਾ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਪਿਆਰਿਆਂ ਨੂੰ ਸਨਾਤਨ ਧਰਮ ਦੀ ਸਿੱਖਿਆ ਲੈਣ ਲਈ ਕਾਸ਼ੀ ਭੇਜਿਆ ਸੀ ਤਾਂ ਜੋ ਉਹ ਸਨਾਤਨ ਧਰਮ ਦਾ ਪੂਰਾ ਗਿਆਨ ਪ੍ਰਾਪਤ ਕਰਕੇ ਸਨਾਤਨ ਧਰਮ ਦੀ ਰਾਖੀ ਕਰ ਸਕਣ। ਇਸ ਕਿਤਾਬਚੇ ਵਿੱਚ ਇਹ ਵੀ ਲਿਖਿਆ ਕਿ ਸਿੱਖ ਧਰਮ ਦੀ ਨੀਂਹ ਮੁਗਲਾਂ ਤੋਂ ਸਨਾਤਮ ਧਰਮ ਦੀ ਰੱਖਿਆ ਕਰਨ ਦੇ ਲਈ ਕੀਤੀ ਗਈ।

  ਅਸਲ ਇਤਿਹਾਸ ਇਹ ਹੈ :
  ਪਾਉਂਟਾ ਸਾਹਿਬ ਵਿੱਚ ਜਦੋਂ ਰਘੂਨਾਥ ਪੰਡਤ ਨੇ ਸ਼ੂਦਰਾਂ ਨੂੰ ਸੰਸਕ੍ਰਿਤ ਪੜ੍ਹਾਉਣ ਤੋਂ ਮਨਾ ਕਰ ਦਿੱਤਾ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਸੰਸਕ੍ਰਿਤ ਸਿੱਖਣ ਦੇ ਉਦੇਸ਼ ਨਾਲ ਪੰਜ ਸਿੰਘਾਂ ਨੂੰ ਕਾਂਸ਼ੀ ਭੇਜਿਆ । ਕਾਂਸ਼ੀ ਭੇਜੇ ਗਏ ਪੰਜ ਸਿੰਘ ਖਾਲਸਾ ਪੰਥ ਦੀ ਸਾਜਨਾ ਵੇਲੇ ਦੇ ਪੰਜ ਸਿੰਘਾਂ ਨਾਲੋਂ ਬਿਲਕੁਲ ਵੱਖਰੇ ਸਨ । ਕਾਂਸ਼ੀ ਭੇਜੇ ਗਏ ਪੰਜ ਸਿੰਘਾਂ ਦੇ ਨਾਮ ਸਨ ਭਾਈ ਰਾਮ ਸਿੰਘ , ਭਾਈ ਗੰਡਾ ਸਿੰਘ , ਭਾਈ ਸੈਨਾ ਸਿੰਘ , ਭਾਈ ਵੀਰ ਸਿੰਘ ਅਤੇ ਭਾਈ ਕਰਮ ਸਿੰਘ ।

  BJP ਜੇਕਰ ਇਹ ਨਹੀਂ ਜਾਣਦੀ ਕਿ ਸਿੱਖ ਪੰਥ ਇੱਕ ਨਿਰਾਲਾ ਅਤੇ ਵੱਖਰਾ ਧਰਮ ਹੈ ਤਾਂ ਓ ਗੁਰਬਾਣੀ ਦੇ ਇਹ ਸਬਦ ਪੜ ਲੈਣ

  ਭੈਰਉ ਮਹਲਾ ੫

  ਨਾ ਹਮ ਹਿੰਦੂ ਨ ਮੁਸਲਮਾਨ ॥ ਅਲਹ ਰਾਮ ਕੇ ਪਿੰਡੁ ਪਰਾਨ

  ਹਜ ਕਾਬੈ ਜਾਉ ਨ ਤੀਰਥ ਪੂਜਾ ॥ ਏਕੋ ਸੇਵੀ ਅਵਰੁ ਨ ਦੂਜਾ ॥

  ਪੂਜਾ ਕਰਉ ਨ ਨਿਵਾਜ ਗੁਜਾਰਉ ॥ ਏਕ ਨਿਰੰਕਾਰ ਲੇ ਰਿਦੈ ਨਮਸਕਾਰਉ ॥

  ਵਰਤ ਨ ਰਹਉ ਨ ਮਹ ਰਮਦਾਨਾ ॥ ਤਿਸੁ ਸੇਵੀ ਜੋ ਰਖੈ ਨਿਦਾਨਾ ॥

  ਏਕੁ ਗੁਸਾਈ ਅਲਹੁ ਮੇਰਾ ॥ ਹਿੰਦੂ ਤੁਰਕ ਦੁਹਾਂ ਨੇਬੇਰਾ ।। ( ਅੰਗ ੧੧੩੬ )

  MORE ARTICLS

  - Advertisment -spot_img

  ਸਿਆਸਤ

  ਕਾਰੋਬਾਰ

  spot_img