More

    ਡੇਂਗੂ ਜਾਗਰੂਕਤਾ ਮੁਹਿੰਮ ਤਹਿਤ ਕੱਢੀ ਗਈ ਜਾਗਰੂਕਤਾ ਰੈਲੀ

    ਅੰਮ੍ਰਿਤਸਰ, 10 ਜੁਲਾਈ (ਹਰਪਾਲ ਸਿੰਘ) – ਆਮ ਲੋਕਾਂ ਨੂੰ ਡੇਂਗੂ ਵਰਗੀ ਬਿਮਾਰੀ ਤੋ ਜਾਗਰੂਕਤ ਕਰਨ ਲਈ ਸਿਵਲ ਸਰਜਨ ਡਾ ਵਿਜੇ ਕੁਮਾਰ ਜੀ ਵਲੋ ਦਫਤਰ ਸਿਵਲ ਸਰਜਨ ਵਿਖੇ ਇਕ ਜਾਗਰੂਕਤਾ ਰੈਲੀ ਨੂੰ ਹਰੀ ਝੰਡੀ ਦੇ ਕੇ ਸ਼ਹਿਰ ਦੇ ਵੱਖ ਵੱਖ ਹਿੱਸਿਆ ਵਿੱਚ ਰਵਾਨਾ ਕੀਤਾ ਗਿਆ। ਇਸ ਰੈਲੀ ਦੇ ਨਾਲ ਆਟੋ ਰਿਕਸ਼ਾ ਮਾਈਕੰਗ ਅਤੇ ਆਈ.ਈ.ਸੀ. ਮਟੀਰੀਅਲ ਰਾਹੀ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ। ਇਸ ਸੰਬਧੀ ਜਾਣਕਾਰੀ ਦਿੰਦਿਆ ਸਿਵਲ ਸਰਜਨ ਡਾ ਵਿਜੇ ਕੁਮਾਰ ਨੇ ਕਿਹਾ ਕਿ ਡਂੇਗੂ ਤੋ ਬਚਣ ਲਈ ਸਭ ਤੋ ਜਿਆਦਾ ਜਰੂ੍ਰਰੀ ਹੈ ਕੀ ਮੱਛਰ ਦੀ ਪੈਦਾਵਾਰ ਨੂੰ ਹੀ ਰੋਕਿਆ ਜਾਵੇ, ਕਿਉਕਿ ਇਲਾਜ ਨਾਲੋ ਪਰਹੇਜ ਜਿਆਦਾ ਜਰੂਰੀ ਹੈ।ਉਨਾਂ ਕਿਹਾ ਕਿ ਸਾਨੂੰ ਨਕਾਰਾ ਸਮਾਨ ਛੱਤ ਤੇ ਸੁਟਣ ਦੀ ਬਜਾਏ ਨਸ਼ਟ ਕੀਤਾ ਜਾਵੇ ਜਾਂ ਕਬਾੜੀਏ ਨੁੰ ਦਿੱਤਾ ਜਾਵੇ। ਇਸ ਦੇ ਨਾਲ ਹੀ ਦਿਨ ਵੇਲੇ ਪੁਰੀ ਬਾਹਵਾਂ ਤੇ ਕੱਪੜੇ ਪਹਿਨੇ ਜਾਣ ਅਤੇ ਮੱਛਰ ਭਜਾਉਣ ਵਾਲੀਆ ਕਰੀਮਾਂ ਆਦੀ ਦਾ ਇਸਤੇਮਾਲ ਵੀ ਸਾਨੂੰ ਡੇਗੂ ਤੋ ਬਚਾ ਸਕਦਾ ਹੈ।ਜ਼ਿ੍ਹਲਾ ਅੇਪੀਡਿਮੋਲੋਜਿਸਟ ਡਾ ਹਰਜੋਤ ਕੌਰ ਨੇ ਕਿਹਾ ਕਿ ਡੇਂਗੂ ਇੱਕ ਵਾਇਰਲ ਬੁਖਾਰ ਹੈ ਜੋ ਕਿ ਏਡੀਜ ਅਜਿਪਟੀ ਨਾਂ ਦੇ ਮੱਛਰ ਦੇ ਕੱਟਣ ਨਾਲ ਪੈਦਾ ਹੰਦਾ ਹੈ। ਜਿਸਦੇ ਲੱਛਣ ਤੇਜ ਸਿਰ-ਦਰਦ ਅਤੇ ਤੇਜ ਬੁਖਾਰ, ਮਾਸ ਪੇਸ਼ੀਆ ਅਤੇ ਜੋੜਾ ਦਾ ਦਰਦ, ਅੱਖਾ ਦੇ ਪਿਛਲੇ ਹਿੱਸੇ ਦਰਦ, ਉਲਟੀਆਂ, ਨੱਕ-ਮੂੰਹ ਅਤੇ ਮਸੂੜੀਆ ਵਿੱਚੋ ਖੂਨ ਵਗਣਾ ਆਦੀ ਹੈ। ਡੇਂਗੂ ਬੁਖਾਰ ਦੇ ਸ਼ੱਕ ਹੋਣ, ਦੀ ਸੂਰਤ ਵਿੱਚ ਤੂਰੰਤ ਸਰਕਾਰੀ ਹਸਪਤਾਲ ਤੋ ਫਰੀ ਚੈਕਅੱਪ ਅਤੇ ਇਲਾਜ ਕਰਵਾਉਣ।ਇਸ ਮੋਕੇ ਤੇ ਜਿਲਾ੍ ਮਾਸ ਮੀਡੀਆ ਅਫਸਰ, ਜਿਲਾ੍ ਐਮ.ਈ.ਆਈ.ਓ. ਅਮਰਦੀਪ ਸਿੰਘ, ਡਾ ਨਵਦੀਪ ਕੌਰ, ਸੁਖਵਿੰਦਰ ਕੌਰ, ਕਮਲ ਭੱਲਾ, ਗੁਰਦੇਵ ਸਿੰਘ ਢਿਲੋਂ, ਪਰਮਜੀਤ ਸਿੰਘ, ਜਿਲੇ੍ਹ ਭਰ ਦੇ ਸਮੂਹ ਐਸ.ਆਈ. ਅਤੇ ਐਂਟੀ ਲਾਰਵਾ ਸਟਾਫ ਸ਼ਾਮਲ ਹੋਏ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img