ਅੰਮ੍ਰਿਤਸਰ, 3 ਅਕਤੂਬਰ (ਗਗਨ) – ਮਾਨਯੋਗ ਮੈਂਬਰ ਸਕੱਤਰ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਅਤੇ ਮਾਨਯੋਗ ਜਿਲ੍ਹਾ ਅਤੇ ਸੇਸ਼ਨਜ਼ ਜੱਜ ਸ਼੍ਰੀ ਮਤੀ ਹਰਪੀ੍ਰਤ ਕੌਰ ਰੰਧਾਵਾ ਦੀਆਂ ਹਦਾਇਤਾ ਅਨੁਸਾਰ ਅੱਜ ਮਹਾਤਮਾ ਗਾਂਧੀ ਜੀ ਦੇ ਜਨਮ ਦਿਵਸ ਮੌਕੇ ਤੇ ਪੈਨ ਇੰਡੀਆਂ ਜਾਗਰੁਕਤਾ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਅਤੇ ਇਸ ਮੁਹਿੰਮ ਦੇ ਤਹਿਤ ਅੱਜ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਅੰਮ੍ਰਿਤਸਰ ਦੁਆਰਾ ਪ੍ਰਭਾਤ ਫੇਰੀ ਕੱਢ ਕੇ ਪੇਨ ਇੰਡੀਆ ਜਾਗਰੁਕਤਾ ਮੁਹਿੰਮ ਦੀ ਸ਼ੁਰੁਆਤ ਕੀਤੀ ਗਈ। ਇਸ ਰੇਲੀ ਨੂੰ ਹਰੀ ਝੰਡੀ ਸ਼੍ਰੀ ਪੁਸਪਿੰਦਰ ਸਿੰਘ, ਚੀਫ ਜੂਡੀਸ਼ਿਅਲ ਮੇਜੀਸਟ੍ਰੈਟ, ਅੰਮ੍ਰਿਤਸਰ ਵੱਲੋ ਦਿੱਤੀ ਗਈ। ਇਸ ਰੇਲੀ ਵਿੱਚ ਵਕੀਲਾਂ, ਸੋਸ਼ਲ ਵਰਕਰਾਂ, ਪੇਰਾ ਲੀਗਲ ਵਲੰਟੀਅਰ ਵੱਲੋ ਭਾਗ ਲਿੱਤਾ ਗਿਆ।ਇਹ ਰੇਲੀ ਜਿਲ੍ਹਾ ਕਚਿਹਰੀ ਅੰਮ੍ਰਿਤਸਰ ਤੋਂ ਸ਼ੂਰੁ ਹੋ ਕੇ ਵਰੇਨਿਅਮ ਪਾਰਕ, ਕੰਟੋਨਮੇੰਟ ਤੋਂ ਵਾਪਸ ਜਿਲ੍ਹਾ ਕਚਿਹਰੀ ਵਿਖੇ ਮੁਕੰਮਲ ਹੋਈ।
ਇਸ ਜਾਗਰੁਕਤਾ ਅਭਿਆਨ ਸਬੰਧੀ ਸ਼੍ਰੀ ਪੁਸ਼ਪਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਜ਼ਾਦੀ ਦਾ ਅੰÇ੍ਰਮਤ ਮਹਾਂੳਤਸਵ ਅਤੇ ਲੀਗਲ ਸਰਵਿਸਜ਼ ਹਫਤਾਂ ਦੇ ਤਹਿਤ ਅੰਮ੍ਰਿਤਸਰ ਵਿੱਚ ਵੱਖ ਵੱਖ ਜਗ੍ਹਾ, ਪਿੰਡਾਂ ਵਿਖੇ ਸੇਮੀਨਾਰਾਂ ਦਾ ਆਯੋਜਨ ਕੀਤਾ ਜਾਵੇਗਾ। ਇਸ ਰੇਲੀ ਵਿੱਚ ਆਮ ਜਨਤਾ ਨੂੰ ਨੇਸ਼ਨਲ ਲਿਗਲ ਸਰਵਿਸਜ਼ ਅਥਾਰਟੀ ਦੀਆਂ ਸਕੀਮਾਂ ਅਤੇ ਮੁਫਤ ਕਾਨੂੰਨੀ ਸੇਵਾਵਾਂ ਦੇ ਹੱਕਦਾਰ ਕੌਣ ਕੌਣ ਹਨ ਸਬੰਧੀ ਜਾਗਰੁਕਤਾ ਸਬੰਧੀ ਜਾਣਕਾਰੀ ਵੀ ਮੁਹਈਆਂ ਕਾਰਵਾਈ ਗਈ।ਇਸ ਦੇ ਨਾਲ ਹੀ ਕਾਨੂੰਨੀ ਸੇਵਾਵਾਂ ਦੇ ਟੋਲ ਫਰੀ ਨੰਬਰ 1968 ਬਾਰੇ ਵੀ ਜਾਗਰੁਕ ਕੀਤਾ ਗਿਆ।