ਕਾਲਾ ਕਾਨੂੰਨ ਪਾਸ ਕਰ ਕੇ ਐਮ.ਐੱਸ.ਪੀ. ਖ਼ਤਮ ਕਰਨ ਵੱਲ ਵੱਧ ਰਹੀ ਹੈ ਕੇਂਦਰ ਸਰਕਾਰ- ਜਾਖੜ

ਕਾਲਾ ਕਾਨੂੰਨ ਪਾਸ ਕਰ ਕੇ ਐਮ.ਐੱਸ.ਪੀ. ਖ਼ਤਮ ਕਰਨ ਵੱਲ ਵੱਧ ਰਹੀ ਹੈ ਕੇਂਦਰ ਸਰਕਾਰ- ਜਾਖੜ

25 ਜੂਨ -ਮੋਦੀ ਸਰਕਾਰ ਅਸਲ ਮੁੱਦਿਆਂ ਤੋਂ ਹੱਟ ਕੇ ਖੇਤੀ ਸੁਧਾਰ ਐਕਟ ਕਾਲਾ ਕਾਨੂੰਨ ਪਾਸ ਕਰ ਕੇ ਐਮ.ਐੱਸ.ਪੀ. (ਮਾਰਕੀਟ ਸੇਲ ਪ੍ਰਾਈਜ਼) ਖ਼ਤਮ ਕਰਨ ਵੱਲ ਕਦਮ ਵਧਾ ਰਹੀ ਹੈ, ਜਦਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੋਹਰੀ ਕਿਸ਼ਤੀ ‘ਤੇ ਸਵਾਰ ਹੋ ਕੇ ਕੁਰਸੀ ਦੇ ਲਾਲਚ ‘ਚ ਫਸੇ ਹੋਏ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਮਾਰਕੀਟ ਕਮੇਟੀ ਹੁਸ਼ਿਆਰਪੁਰ ਦੇ ਦਫ਼ਤਰ ‘ਚ ਪੱਤਰਕਾਰਾਂ ਨੂੰ ਸੰਬੋਧਨ ਕਰਨ ਮੌਕੇ ਕੀਤਾ। ਉਹ ਅੱਜ ਇੱਥੇ ਐਮ.ਐੱਸ.ਪੀ. ਤੋਂ ਕਿਤੇ ਘੱਟ ਭਾਅ ‘ਤੇ ਵਿਕ ਰਹੀ ਮੱਕੀ ਦੀ ਖ਼ਬਰ ਵਾਇਰਲ ਹੋਣ ਤੋਂ ਬਾਅਦ ਕਿਸਾਨਾਂ ਨੂੰ ਮਿਲਣ ਆਏ ਸਨ। ਇਸ ਦੌਰਾਨ ਉਨ੍ਹਾਂ ਕਿਹਾ ਕਿ ਸਰਕਾਰੀ ਖ਼ਰੀਦ ਤੋਂ ਬਿਨਾਂ ਐਮ.ਐੱਸ.ਪੀ. ਕੋਈ ਮਾਈਨੇ ਨਹੀਂ ਰਖਾਉਂਦੀ। ਇਸ ਮੌਕੇ ਉਨ੍ਹਾਂ ਨਾਲ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ, ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਵਿਧਾਇਕ ਸੰਗਤ ਸਿੰਘ ਗਿਲਜੀਆਂ ਆਦਿ ਵੀ ਹਾਜ਼ਰ ਸਨ।

Bulandh-Awaaz

Website: