ਹਿਸਾਰ ਪੁਲਿਸ ਨੇ ਇੱਕ ਨੌਜਵਾਨ ਕੋਲੋਂ ਲੱਖਾਂ ਰੁਪਏ ਦੇ ਜਾਅਲੀ ਨੋਟ ਬਰਾਮਦ ਕੀਤੇ ਹਨ। ਪੁਲਿਸ ਨੇ ਸੈਕਟਰ 14 ਦੇ ਗੇਟ ਨੰਬਰ 2 ‘ਤੇ ਸਕੂਟੀ ਨੰਬਰ PB 22 P 5333 ‘ਤੇ ਸਵਾਰ ਰੋਹਿਤ ਉਰਫ ਰਮਨ ਬਾਰਹ ਮੁਹੱਲਾ ਨਿਵਾਸੀ ਨੂੰ ਕਾਬੂ ਕੀਤਾ। ਉਸ ਕੋਲੋਂ 500 ਰੁਪਏ ਦੇ ਨੋਟ ਦੀਆਂ 38 ਦੱਥੀਆਂ ਤੇ 200 ਰੁਪਏ ਦੀਆਂ 28 ਦੱਥੀਆਂ ਸਮੇਤ ਕੁੱਲ 24 ਲੱਖ 60 ਹਜ਼ਾਰ ਰੁਪਏ ਦੇ ਨਕਲੀ ਨੋਟ ਬਰਾਮਦ ਕੀਤੇ ਹਨ।
ਰਮਨ 10ਵੀਂ ਪਾਸ ਨੌਜਵਾਨ ਹੈ ਤੇ ਪਿਛਲੇ 7 ਸਾਲਾਂ ਤੋਂ ਇੱਕ ਨਿੱਜੀ ਸ਼ਾਪ ‘ਤੇ ਸੇਲਜ਼ਮੈਨ ਦਾ ਕੰਮ ਕਰਦਾ ਹੈ। ਪੁਲਿਸ ਉਸ ਦੀ ਭਾਲ ਕਰ ਰਹੀ ਹੈ ਕਿ ਉਸ ਕੋਲ ਇੰਨੇ ਨਕਲੀ ਨੋਟ ਕਿੱਥੋਂ ਤੇ ਕਿਵੇਂ ਆਏ? ਮੰਨਿਆ ਜਾ ਰਿਹਾ ਹੈ ਕਿ ਨਕਲੀ ਨੋਟਾਂ ਦੀ ਖੇਪ ਦੇ ਕਿਸੇ ਵੱਡੇ ਗਿਰੋਹ ਨਾਲ ਤਾਰ ਜੁੜੇ ਹੋ ਸਕਦੇ ਹਨ।