ਕੰਗਣਾ ਆਪਣੀ ਫਿਲਮ ਚ ਹਰਾਮਜਦਗੀ ਕਿੱਥੇ ਕਰ ਰਹੀ ਆ / ਜਾਂ ਕਰ ਰਹੀ ਸੀ : ਨਵਦੀਪ ਸਿੰਘ ਮਾਛੀਵਾੜਾ

ਕੰਗਣਾ ਆਪਣੀ ਫਿਲਮ ਚ ਹਰਾਮਜਦਗੀ ਕਿੱਥੇ ਕਰ ਰਹੀ ਆ / ਜਾਂ ਕਰ ਰਹੀ ਸੀ : ਨਵਦੀਪ ਸਿੰਘ ਮਾਛੀਵਾੜਾ

ਪੰਜਾਬ, 09 ਸਤੰਬਰ (ਬੁਲੰਦ ਆਵਾਜ਼):- ਪਹਿਲੀ ਗੱਲ ਤਾਂ ਇਸ ਫਿਲਮ ਦੇ ਨਿਰਮਾਣ ਪਿੱਛੇ ਉਸਦਾ ਨਿਰੋਲ ਏਜੰਡਾ, ਸਟੇਟ ਸਪੌੰਸਰਡ ਐੰਟੀ ਸਿੱਖ ਨੈਰੇਟਿਵ ਨੂੰ ਹੋਰ ਹਵਾ ਦੇਣਾ ਅਤੇ ਕਾਂਗਰਸ ਦੇ ਦੌਰ ਦੀ ਐਲਾਨੀਆਂ ਐਮਰਜੈਂਸੀ ਦੇ ਸਹਾਰੇ, ਮੋਦੀ ਕਿਆਂ ਦੀ ਲੁਕਵੇਂ ਢੰਗ ਦੀ ਐਮਰਜੈਂਸੀ ਦੀ ਪਰਦਾਪੋਸ਼ੀ ਕਰਦੇ ਹੋਏ ਸਥਾਪਤੀ ਨੂੰ ਖ਼ੁਸ਼ ਕਰਨਾ ਹੈ…
… ਫਿਲਮ ਦੇ ਸਹਿ ਲੇਖਕ ਦੇ, ਵੱਖ ਵੱਖ ਟੀਵੀ ਚੈਨਲਾਂ ਤੇ ਦੱਸਣ ਅਨੁਸਾਰ, ਸਿੱਖਾਂ ਦਾ ਸੀਨ ਕੁੱਲ ਫਿਲਮ ਦੇ ਕੇਵਲ ਫਿਲਮ ਦੇ ਕਲਾਈਮੈਕਸ ਲਈ ਹੀ ਫਿਲਮਾਇਆ ਗਿਆ ਹੈ ਤੇ ਵੱਧ ਤੋਂ ਵੱਧ ਪੰਜ ਤੋਂ ਸੱਤ ਕੁ ਮਿੰਟ ਦਾ ਸੀਨ ਹੈ ਕਿਉਂਕਿ ਇੰਦਰਾ ਦੀ ਮੌਤ ਦਾ ਸੀਨ ਵੀ ਖਿੱਚਣਾ ਸੀ…
…’ਐਮਰਜੈਂਸੀ’ ਨਾਮ ਹੇਠ ਬਣੀ ਕੁੱਲ ਫਿਲਮ ਦੇ ਫਿਲਮਾਂਕਣ ਵਿੱਚ, ਐਮਰਜੈਂਸੀ ਦੇ ਦੌਰ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਹੋਰ ਸਿੱਖ ਜੱਥੇਬੰਦੀਆਂ ਦੇ ਰੋਲ਼ ਨੂੰ ਮਨਫ਼ੀ ਰੱਖਿਆ ਗਿਆ, ਐਮਰਜੈਂਸੀ ਦੇ ਵਿਰੋਧ ਵਿੱਚ ਹੋਏ ਸਿੱਖ ਅੰਦੋਲਨਾਂ – ਕੱਢੇ ਗਏ ਨਗਰ ਕੀਰਤਨਾਂ ਦਾ ਕਿਤੇ ਵੀ ਕੋਈ ਜਿਕਰ ਨਹੀਂ ਕੀਤਾ ਗਿਆ… ਕਿਓਂਕਿ ਜੇ ਅਜਿਹਾ ਕੋਈ ਜਿਕਰ ਕੀਤਾ ਜਾਂਦਾ ਹੈ ਤਾਂ ਇੰਦਰਾ ਦੇ ਕਤਲ ਨਾਲ਼ ਸਿੱਖ ਨਾਇਕ ਹੋ ਨਿੱਬੜਦੇ ਹਨ ਕਿਉਂਕਿ ਆਮਕਰ ਫਿਲਮਾਂ ਵਿੱਚ ਉਹ ਹੀਰੋ ਹੁੰਦਾ ਹੈ ਜੋ ਜੁਲਮ ਕਰਨ ਆਲ਼ੇ ਨਾਲ਼ ਟੱਕਰ ਲੈੰਦਾ ਹੈ ਅਤੇ ਅੰਤ ਵਿੱਚ ਉਸਨੂੰ ਖ਼ਤਮ ਕਰ ਦਿੰਦਾ ਹੈ…
…ਕੰਗਣਾ ਤੋਂ ਇਹ ਭੁੱਲ ਨਾ ਹੋਵੇ (ਕਿ ਉਹ ਸਿੱਖਾਂ ਨੂੰ ਹੀਰੋ ਦਰਸ਼ਾ ਬੈਠੇ) ਇਸ ਲਈ ਇੰਦਰਾ ਦੇ ਕਤਲ ਵੀ ਅਸਲ ਵਜਾ, (ਸ਼੍ਰੀ ਦਰਬਾਰ ਸਾਹਿਬ ਤੇ ਹਮਲਾ ਕਰ ਕੇ, ਸਿੱਖਾਂ ਨੂੰ ਸ਼ਰੀਰਕ ਰੂਪ ਵਿੱਚ ਖ਼ਤਮ ਕਰਨ ਅਤੇ ਮਾਨਸਿਕ ਰੂਪ ਵਿੱਚ ਤੋੜਨ ਦੀ ਮਨਸੂਬਾਬੰਦੀ) ਨੂੰ ਲਕੋ ਕੇ…ਫਿਲਮ ਵਿੱਚ ਖਾਲਿਸਤਾਨ ਦੀ ਮੰਗ / ਹਿੰਦੂ – ਸਿੱਖਾਂ ਦੀ ਲੜਾਈ ਵਿੱਚ ਹੋਇਆ ਕਤਲ ਗਰਦਾਨਣ ਤੇ ਜੋਰ ਦਿੱਤਾ ਗਿਐ… ਜਾਂ ਕਹਿ ਲਈਏ ਕਿ ਜੋਰ ਦਿੱਤਾ ਗਿਆ ਸੀ..
… ‘ਤੁਹਾਨੂੰ ਵੋਟਾਂ ਚਾਹੀਦੀਆਂ ਹਨ ਤੇ ਸਾਨੂੰ ਚਾਹੀਦਾ ਹੈ ਖਾਲਿਸਤਾਨ’ ਇਹ ਡਾਇਲੌਗ ਵੀ 1978 ਤੋਂ ਚੱਲੇ ਸਿੱਖ ਸੰਘਰਸ਼ ਨੂੰ ਇੰਦਰਾ ਦੀ ਚਾਲ ਅਤੇ ਸੰਤ ਜੀ ਨੂੰ ਕਾਂਗਰਸ ਦੇ ਏਜੰਟ ਗਰਦਾਨਣ ਜਹੇ ਸਟੇਟ ਨੈਰੇਟਿਵ ਤੇ ਸਹੀ ਪਾਉਣ ਲਈ ਹੀ ਫਿਲਮ ਵਿੱਚ ਪਾਇਆ ਗਿਆ ਹੈ/ਸੀ।
…ਪਰ ਅਫਸੋਸ ਕਿ ਦੇਖਣ ਵਿੱਚ ਆਇਆ ਕਿ ਟੀ ਵੀ ਤੇ ਸਿੱਖ ਪੱਖ ਰੱਖਣ ਬੈਠੇ ਬਹੁਤੇ ਸਿੱਖ ਚਿੰਤਕ / ਵਕੀਲ ਜਾਂ ਹੋਰ ਸ਼ਖਸ਼ੀਅਤਾਂ , ਬਹੁਤੀ ਆਰੀ ਖਬਰੀ ਐੰਕਰਾਂ ਜਾਂ ਫਿਲਮ ਦਾ ਪੱਖ ਰੱਖਣ ਆਏ ਲੋਕਾਂ ਦੇ ਬੋਲੇ ਜਾ ਰਹੇ ਸ਼ਬਦਾਂ ਵਿੱਚ ਉਲਝ ਜਾਂਦੇ ਹਨ ਅਤੇ ਆਪਣਾ ਪੱਖ ਸਪਸ਼ਟਤਾ ਨਾਲ਼ ਰੱਖਣ ਵਿੱਚ ਅਸਫ਼ਲ ਹੋ ਜਾਂਦੇ ਹਨ…
… ਗੱਲ ਨਿਬੇੜਾਂ ਤਾਂ, ਅਸੀਂ ਇਹ ਨਹੀਂ ਕਹਿੰਦੇ ਕਿ ਕਿਸੇ ਫਿਲਮ ਵਿੱਚ ਬੇਅੰਤ – ਸਤਵੰਤ ਦੁਆਰਾ ਇੰਦਰਾ ਨੂੰ ਲਾਇਆ ਜਾਣ ਵਾਲ਼ਾ ਸੋਧਾ, ਜਾਂ ਸਿੱਖਾਂ ਦੁਆਰਾ ਲਾਏ ਹੋਰ ਸੋਧਿਆਂ ਬਾਬਤ ਨਾ ਦਿਖਾਇਆ ਜਾਵੇ… ਬਸ ਅਸੀਂ ਇਹ ਚਾਹੁੰਦੇ ਹਾਂ ਕਿ ਸੋਧਿਆਂ ਦੀ ਵਜਹ ਜਰੂਰ ਸਹੀ ਬਿਆਨ ਕੀਤੀ ਜਾਵੇ… ਤੇ ਸਿੱਖ ਸੰਘਰਸ਼ ਨੂੰ ਹਿੰਦੂ-ਸਿੱਖ ਦੀ ਲੜਾਈ ਗਰਦਾਨਣ ਤੋਂ ਗੁਰੇਜ ਕੀਤਾ ਜਾਵੇ…
… ਕਿਊਂਕਿ ਸਿੱਖਾਂ ਦੀ ਲੜਾਈ ਕਿਸੇ ਧਰਮ ਵਿਸ਼ੇਸ਼ ਜਾਂ ਵਿਅਕਤੀ ਵਿਸ਼ੇਸ਼ ਨਾਲ਼ ਨਹੀਂ, ਇੱਕ ਵਿਚਾਰ ਵਿਸ਼ੇਸ਼ ਅਤੇ ਪੰਜਾਬ ਦੀ ਲੁੱਟ-ਖਸੁੱਟ, ਜੁਲਮ ਕਰਨ ਅਤੇ ਪੰਜਾਬ – ਪੰਜਾਬੀਆਂ ਦੇ ਹੱਕ ਮਾਰਨ ਆਲ਼ਿਆਂ ਨਾਲ਼ ਚਲਦੀ ਆ ਰਹੀ ਐ.. “

Bulandh-Awaaz

Website: