ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ 11 ਨਵੰਬਰ ਤੋਂ ਮਨਾਏ ਜਾਣਗੇ ਧਾਰਮਿਕ ਸਮਾਗਮ

ਅੰਮ੍ਰਿਤਸਰ, 7 ਨਵੰਬਰ (ਹਰਪਾਲ ਸਿੰਘ):- ਤਖਤ ਸੱਚਖੰਡ ਸ੍ਰੀ ਹਜ਼ੂਰ ਅਬਿਚਲਨਗਰ ਸਾਹਿਬ ਵਿਖੇ ਤਖਤ ਇਸ਼ਨਾਨ, ਦੀਪਮਾਲਾ (ਬੰਦੀਛੋੜ ਦਿਵਸ) ਅਤੇ ਵੱਖ-ਵੱਖ ਧਾਰਮਿਕ ਸਮਾਗਮ ਮਿਤੀ 11 ਨਵੰਬਰ ਤੋਂ ਮਨਾਏ ਜਾਣਗੇ। ਤਖਤ ਸੱਚਖੰਡ ਸ੍ਰੀ ਹਜੂਰ ਸਾਹਿਬ ਵਿਖੇ ਮਾਨਯੋਗ ਪੰਜਪਿਆਰੇ ਸਾਹਿਬਾਨ ਜੀ ਦੀ ਸਰਪ੍ਰਸਤੀ ਹੇਠ ਧਾਰਮਿਕ ਰਵਾਇਤਾ ਅਨੁਸਾਰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਤਖਤ ਇਸ਼ਨਾਨ, ਦੀਪਮਾਲਾ ਅਤੇ ਗੁਰਤਾਗੱਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅਤੇ ਹੋਰ ਸਮਾਗਮ ਮਨਾਏ ਜਾਣਗੇ 11 ਨਵੰਬਰ ਨੂੰ ਤਖਤ ਇਸ਼ਨਾਨ, 12 ਨਵੰਬਰ ਬੰਦੀਛੋੜ ਦਿਵਸ (ਦੀਪਮਾਲਾ), 13 ਨਵੰਬਰ ਮਹੱਲਾ ਦੀਪਮਾਲਾ, 15 ਨਵੰਬਰ ਨੂੰ ਗੁਰਪੁਰਬ ਦੂਜ – ਗੁਰਤਾ ਗੱਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਨਗਰ ਕੀਰਤਨ ਅਤੇ ਗੁਰਤਾ ਗੱਦੀ ਸਮਾਗਮ ਅਤੇ ਸ਼ਾਮ 7.30 ਵਜੇ ਅਰਭੰਤਾ ਗੁਰਤਾ ਗੱਦੀ ਨੂੰ ਸਮਰਪਿਤ ਗੁਰਮਤਿ ਸਮਾਗਮ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਵਿਖੇ, 15 ਨਵੰਬਰ ਨੂੰ ਵਿਸ਼ਵ ਸ਼ਾਂਤੀ ਲਈ ਅਰਦਾਸ 04:15 ਵਜੇ -(ਸਿਮਰਨ ਦਿਵਸ), 18 ਨਵੰਬਰ ਪੰਚਮੀ ਸੱਚਖੰਡ ਗਮਨ ਪਾ. 10ਵੀਂ, 19 ਨਵੰਬਰ ਗੁਰਮਤਿ ਸਮਾਗਮ ਅਤੇ ਨਗਰ ਕੀਰਤਨ ਸਮਾਪਤੀ ਹੋਵੇਗੀ ਇਸ ਮੌਕੇ ਗੁਰਦਆਰਾ ਸੱਚਖੰਡ ਬੋਰਡ ਦੇ ਸੁਪਰਡੈਂਟ ਸ੍ਰ ਠਾਨ ਸਿੰਘ ਬੁੰਗਈ ਜੀ ਨੇ ਦੇਸ਼-ਵਿਦੇਸ਼ ਵਿੱਚ ਬੈਠੀਆ ਸੰਗਤਾਂ ਨੂੰ ਬੇਨਤੀ ਕੀਤੀ ਕਿ, ਇਨਾਂ ਸਮੂੰਹ ਸਮਾਗਮਾਂ ਵਿੱਚ ਹਾਜ਼ਰੀਆਂ ਭਰ ਕੇ ਗੁਰੂ ਸਾਹਿਬ ਜੀ ਦੇ ਅਸੀਸਾਂ ਦੇ ਪਾਤਰ ਬਣੋ ਜੀ।

MORE ARTICLS

- Advertisment -spot_img

ਸਿਆਸਤ

ਕਾਰੋਬਾਰ

spot_img