More

    ਆਨੰਦ ਪਾਰਕ ਅੰਮ੍ਰਿਤਸਰ ਵਿੱਚ ਕਾਂਗਰਸ ਸਰਕਾਰ ਵੇਲੇ ਬਣਵਾਏ ਗਏ ਸ਼ਹੀਦੀ ਸਮਾਰਕ ਵਿੱਚ ਲੱਖਾਂ ਰੁਪਏ ਦਾ ਵੱਡਾ ਘਾਲਾ-ਮਾਲਾ : ਸੁਰੇਸ਼ ਕੁਮਾਰ ਸ਼ਰਮਾ

    ਬਾਕਸ : (ੳ) ਪੀ.ਡਬਲਿਊ/ਡੀ ਵੱਲੋਂ 7774567/- ਰੁਪਏ ਲਾਈਟਾਂ ਲਈ ਖਰਚੇ ਗਏ ਪਰ ਲਾਈਟਾਂ ਲੱਗੀਆਂ ਸਿਰਫ 100
    (ਅ) ਆਮ ਕੈਮੀਕਲ ਵਰਤ ਕੇ ਸਟੋਨ ਫਿਕਸ ਕਰਨ ਲਈ 38 ਲੱਖ ਰੁਪਏ ਦੇ ਸਪੈਸ਼ਲ ਕੈਮੀਕਲ ਦੇ ਬਿੱਲ ਪਾਏ ਗਏ
    (ੲ) ਗਰੇਨਾਈਟ ਫਿਕਸ ਕਰਨ ਲਈ 02 ਲੱਖ ਰੁਪਏ ਦੀ ਅਰਲਡਾਈਟ ਵਰਤੋ ਦੇ ਬਿੱਲ ਪਾਏ ਗਏ
    (ਸ) ਸ਼ਹੀਦ ਸਮਾਰਕ ਦੀ ਕਵਾਲਿਟੀ ਕੰਟਰੋਲ ਅਤੇ ਪੰਜਾਬ ਵਿਜੀਲੈਂਸ ਬਿਊਰੋ ਤੋਂ ਕਰਾਵਾਂਗੇ ਜਾਂਚ

    ਆਮ ਆਦਮੀ ਪਾਰਟੀ ਦੇ ਸਾਬਕਾ ਜਿਲਾ ਪ੍ਰਧਾਨ ਸੁਰੇਸ਼ ਸ਼ਰਮਾ ਨੇ ਪ੍ਰੈਸ ਨੋਟ ਜਾਰੀ ਕਰਦਿਆ ਦੱਸਿਆ ਕਿ 15 ਅਗਸਤ 2021 ਨੂੰ ਅੰਮ੍ਰਿਤਸਰ ਵਿੱਚ ਤੱਤਕਾਲੀ ਕਾਂਗਰਸੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਆਨੰਦ ਪਾਰਕ, ਰਣਜੀਤ ਐਵੀਨਿਊ, ਅੰਮ੍ਰਿਤਸਰ ਵਿਖੇ ਜਲਿਆਂ ਵਾਲਾ ਬਾਗ ਸ਼ਹੀਦ ਸਮਾਰਕ ਦਾ ਉਦਘਾਟਨ ਕੀਤਾ ਗਿਆ ਸੀ । ਆਰ.ਟੀ.ਆਈ ਰਾਹੀਂ ਮਿਲੀ ਜਾਣਕਾਰੀ ਤੋਂ ਹੈਰਾਨੀਜਨਕ ਤੱਥਾਂ ਦਾ ਖੁਲਾਸਾ ਕਰਦਿਆਂ ਸੁਰੇਸ਼ ਸ਼ਰਮਾ ਨੇ ਦੱਸਿਆ ਕਿ ਇਸ ਪੂਰੇ ਸਮਾਰਕ ਨੂੰ ਬਾਣਉਣ ਲਈ ਲੋਕ ਨਿਰਮਾਣ ਵਿਭਾਗ, ਅੰਮ੍ਰਿਤਸਰ ਵੱਲੋਂ ਕੁੱਲ 31871984/- (03 ਕਰੋੜ 18 ਲੱਖ 71 ਹਜਾਰ 09 ਸੌ 84) ਰੁਪਏ ਖਰਚ ਕੀਤੇ ਗਏ ਸਨ । ਉਹਨਾਂ ਕਿਹਾ ਕਿ ਇਸ ਸਮਾਰਕ ਨੂੰ ਪੀ.ਡਬਲਿਊ.ਡੀ ਵਿਭਾਗ ਵੱਲੋਂ ਹੜਬੜੀ ਵਿੱਚ ਤਿਆਰ ਕੀਤਾ ਗਿਆ ਸੀ ਅਤੇ ਇਸਦੇ ਬਿੱਲ ਸਮਾਰਕ ਬਣਨ ਤੋਂ ਬਾਅਦ 28 ਦਿਸੰਬਰ 2021 ਤੱਕ ਪਾਸ ਕੀਤੇ ਗਏ ਸਨ ।

    ਸੁਰੇਸ਼ ਕੁਮਾਰ ਸ਼ਰਮਾ ਨੇ ਕਿਹਾ ਕਿ ਆਰ.ਟੀ.ਆਈ ਤੋਂ ਮਿਲੀ ਜਾਣਕਾਰੀ ਤੋਂ ਬਿਜਲੀ ਦੀਆਂ ਲਾਈਟਾਂ ਤੇ 7774567/- (77 ਲੱਖ 74 ਹਜਾਰ 05 ਸੌ 67) ਰੁਪਏ ਦੇ ਬਿੱਲ ਪਾਸ ਕੀਤੇ ਗਏ ਹਨ ਜਦਕਿ ਮੌਕੇ ਤੇ ਸਿਰਫ 100 ਦੇ ਕਰੀਬ ਲਾਈਟਾਂ ਹੀ ਲਗਾਈਆਂ ਗਈਆਂ ਹਨ । ਕੁੱਝ ਜਗਾ ਤੇ ਲਾਈਟਾਂ ਦਾ ਕੰਮ ਅੰਡਰ ਗਰਾਊਂਡ ਕਰਵਾਇਆ ਗਿਆ ਹੈ ਜਦਕਿ ਜਿਆਦਾਤਰ ਤਾਰਾਂ ਬਾਹਰ ਪਾਈਆਂ ਹੀ ਦਿਖਾਈ ਦੇ ਰਹੀਆਂ ਹਨ । 100 ਲਾਈਟਾਂ ਲਈ 7774567/- ਰੁਪਏ ਬਹੁਤ ਜਿਆਦਾ ਹਨ, ਕੁਝ ਲਾਈਟਾਂ ਲਈ ਇੰਨੇ ਜਿਆਦਾ ਪੈਸੇ ਖਰਚਣੇ ਆਪਣੇ-ਆਪ ਹੀ ਵਿਭਾਗ ਤੇ ਸਵਾਲ ਚੁੱਕ ਰਿਹਾ ਹੈ । ਵਿਭਾਗ ਵੱਲੋਂ ਇਸ ਚੌਰੀ ਨੂੰ ਛੁਪਾਉਣ ਲਈ ਆਰ.ਟੀ.ਆਈ ਰਾਹੀਂ ਮੰਗੀ ਹੋਰ ਜਾਣਕਾਰੀ ਦੇਣ ਤੋਂ ਆਣਾ-ਕਾਣੀ ਕੀਤੀ ਜਾ ਰਹੀ ਹੈ ।

    ਸੁਰੇਸ਼ ਕੁਮਾਰ ਸ਼ਰਮਾ ਨੇ ਕਿਹਾ ਕਿ ਸਮਾਰਕ ਵਿਖੇ ਸਟੋਨ ਫਿਕਸਿੰਗ ਲਈ ਕੈਰਾਕੋਲ ਐਚ-40 ਦੀ ਵਰਤੋ ਦਿਖਾ ਕੇ 5290/- ਰੁਪਏ ਪ੍ਰਤੀ ਗਜ ਦੇ ਹਿਸਾਬ ਨਾਲ ਬਿੱਲ ਪਾਸ ਕੀਤੇ ਗਏ ਹਨ । ਦੀਵਾਰ ਤੇ ਸਟੋਨ ਫਿਕਸ ਕਰਨ ਲਈ ਕੈਰਾਕੋਲ ਐਚ-40 ਕੈਮੀਕਲ ਦੀ ਵਰਤੋ ਕਰਕੇ 3749/- ਰੁਪਏ ਪ੍ਰਤੀ ਗਜ ਦੇ ਹਿਸਾਬ ਨਾਲ ਬਿੱਲ ਪਾਸ ਕੀਤੇ ਗਏ ਹਨ । ਇਸੇ ਤਰਾਂ ਸਟੋਨ ਫਿਕਸ ਕਰਨ ਲਈ ਮੈਪੀ ਕੈਮੀਕਲ ਦੀ ਵਰਤੋ ਕਰਕੇ 11657/- ਰੁਪਏ ਪ੍ਰਤੀ ਗਜ ਦੇ ਹਿਸਾਬ ਨਾਲ ਬਿੱਲ ਪਾਸ ਕੀਤੇ ਗਏ ਹਨ । ਸੁਰੇਸ਼ ਸ਼ਰਮਾ ਨੇ ਕਿਹਾ ਕਿ ਬਿੱਲ ਪਾਸ ਕਰਨ ਲਈ ਵੱਖੋ-ਵੱਖ ਕੈਮੀਕਲ ਦਿਖਾਏ ਗਏ ਹਨ ਜਦਕਿ ਮੌਕੇ ਤੇ 250/- ਰੁਪਏ ਬੋਰੀ ਵਾਲਾ ਕੈਮੀਕਲ ਹੀ ਲਗਾਇਆ ਗਿਆ ਹੈ ।

    ਸੁਰੇਸ਼ ਸ਼ਰਮਾ ਨੇ ਕਿਹਾ ਕਿੰਨੀ ਹੈਰਾਨਗੀ ਦੀ ਗੱਲ ਹੈ ਕਿ ਗਰੇਨਾਈਟ ਫਿਕਸ ਕਰਨ ਲਈ ਅਰਲਡਾਈਟ ਲਈ ਵੀ 196183/- ਰੁਪਏ ਦੇ ਬਿੱਲ ਪਾਏ ਗਏ ਸਨ ਜੋ ਕਿ ਵੱਡੇ ਘਪਲੇ ਵੱਲ ਇਸ਼ਾਰਾ ਕਰਦਾ ਹੈ ।

    ਸੁਰੇਸ਼ ਸ਼ਰਮਾ ਨੇ ਕਿਹਾ ਕਿ ਉਹ ਇਸ ਕੰਮ ਸੰਬੰਧੀ ਮੁੱਖ ਮੰਤਰੀ, ਲੋਕ ਨਿਰਮਾਣ ਮੰਤਰੀ ਅਤੇ ਪ੍ਰਿੰਸੀਪਲ ਸਕੱਤਰ ਲੋਕ ਨਿਰਮਾਣ ਵਿਭਾਗ ਨੂੰ ਲਿਖਤੀ ਰੂਪ ਵਿੱਚ ਸੂਚਿਤ ਕਰਨਗੇ ਅਤੇ ਉਹਨਾਂ ਕਿਹਾ ਕਿ ਸਰਕਾਰ ਤੋਂ ਇਸ ਸਮਾਰਕ ਵਿੱਚ ਲੱਗੇ ਮਟੀਰੀਅਲ ਦੀ ਕਵਾਲਿਟੀ ਕੰਟਰੋਲ ਵਿਭਾਗ ਅਤੇ ਪੰਜਾਬ ਵਿਜੀਲੈਂ ਬਿਊਰੋ ਤੋਂ ਉੱਚ-ਪੱਧਰੀ ਜਾਂਚ ਕਰਵਾਉਣਗੇ ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img