ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਪੰਜਾਬ ਦੇ ਚੇਅਰਮੈਨ ਸ੍ਰ ਮਨਜੀਤ ਸਿੰਘ ਭੋਮਾ ਨੇ ਜੰਮੂ ਦੇ ਡਿਸਟ੍ਰਿਕ ਗੁਰਦੁਆਰਾ ਪ੍ਰਬੰਧਕ ਕਮੇਟੀ ( DGPC )ਚੁਣੇ ਹੋਏ ਨੁਮਾਇੰਦਿਆਂ ਪ੍ਰਧਾਨ ਸ ਰਣਜੀਤ ਸਿੰਘ ਟੌਹੜਾ , ਮੀਤ ਪ੍ਰਧਾਨ ਸ ਬਲਵਿੰਦਰ ਸਿੰਘ ਤੇ ਖਜਾਨਚੀ ਸ ਜਗਪਾਲ ਸਿੰਘ ਦੇ ਇੱਕ ਵਿਸ਼ੇਸ਼ ਸੱਦੇ ਤੇ ਕਸ਼ਮੀਰ ਤੋਂ ਬਾਅਦ ਦਿੱਲੀ ਕਮੇਟੀ ਦੇ ਇੱਕ ਸੱਤ ਮੈਂਬਰੀ ਸਿੱਖ ਪ੍ਰਚਾਰਕਾਂ ਦੀ ਇੱਕ ਟੀਮ ਨਾਲ ਜੰਮੂ ਦੇ ਵੱਖ ਵੱਖ ਇਲਾਕਿਆਂ ਦਾ ਧਰਮ ਪ੍ਰਚਾਰ ਤੇ ਪ੍ਰਸਾਰ ਸੰਬੰਧੀ ਦੌਰਾ ਕੀਤਾ ਅਤੇ ਉੱਥੋਂ ਦੇ ਸਿੱਖਾਂ ਦੇ ਸਥਾਨਕ ਮਸਲਿਆਂ ਨੂੰ ਸੁਣਿਆ ਤੇ ਸਮਝਿਆ ਅਤੇ ਉਹਨਾਂ ਵਿਸ਼ਵਾਸ ਦਿਵਾਇਆ ਕਿ ਦਿੱਲੀ ਕਮੇਟੀ ਉਹਨਾਂ ਦੇ ਭਖਦੇ ਮਸਲੇ ਹੱਲ ਕਰਵਾਉਣ ਲਈ ਆਪਣਾ ਬਣਦਾ ਸਹਿਯੋਗ ਕਰੇਗੀ । ਧਰਮ ਪ੍ਰਚਾਰ ਸੰਬੰਧੀ ਜੰਮੂ ਅਤੇ ਕਸ਼ਮੀਰ ਦੇ ਸਿੱਖਾਂ ਨੂੰ ਹਰ ਸੰਭਵ ਸਹਾਇਤਾ ਤੇ ਮਦਦ ਦਿੱਤੀ ਜਾਵੇਗੀ। ਭੇਟਾ ਰਹਿਤ ਧਾਰਮਿਕ ਲਿਟਰੇਚਰ ਭੇਜਿਆ ਜਾਵੇਗਾ । ਉਹਨਾਂ ਦੱਸਿਆ ਕਿ ਕਸ਼ਮੀਰ ਦੇ ਸਿੱਖਾਂ ਦੇ ਆਪਣੇ ਵੱਖਰੇ ਸਥਾਨਕ ਮਸਲੇ ਹਨ ਤੇ ਜੰਮੂ ਦੇ ਸਿੱਖਾਂ ਦੇ ਵੱਖਰੇ ਆਪਣੇ ਸਥਾਨਕ ਮਸਲੇ ਹਨ। ਉਹਨਾਂ ਦੱਸਿਆ ਕਿ ਆਉਣ ਵਾਲੇ ਸਮੇਂ ਵਿੱਚ ਕਸ਼ਮੀਰ ਅਤੇ ਜੰਮੂ ਦੇ ਚੁਣੇ ਹੋਏ ਡੀਜੀਪੀਸੀ ਮੈਂਬਰਾਂ ਦੀਆਂ ਦੋ ਵੱਖ ਵੱਖ ਕਸ਼ਮੀਰ ਤੇ ਜੰਮੂ ਮੀਟਿੰਗਾਂ ਬੁਲਾ ਕੇ ਧਰਮ ਪ੍ਰਚਾਰ ਪਸਾਰ ਵਿੱਚ ਤੇਜ਼ੀ ਲਿਆਂਦੀ ਜਾਵੇਗੀ ਤੇ ਉਹਨਾਂ ਦੇ ਮਸਲਿਆਂ ਨੂੰ ਹੱਲ ਕਰਵਾਉਣ ਲਈ ਅਹਿਮ ਵਿਚਾਰਾਂ ਕੀਤੀਆਂ ਜਾਣਗੀਆਂ। ਦਿੱਲੀ ਕਮੇਟੀ ਦਾ ਸੱਤ ਮੈਂਬਰੀ ਵਫ਼ਦ ਤਿੰਨ ਦਿਨ ਜੰਮੂ ਦੇ ਵੱਖ ਵੱਖ ਇਲਾਕਿਆਂ ਵਿੱਚ ਵਿਚ ਰਹਿਕੇ ਸਿੱਖਾਂ ਦੇ ਵੱਖ ਵੱਖ ਪ੍ਰਤੀਨਿਧਾਂ ਨਾਲ ਮੀਟਿੰਗਾਂ ਕੀਤੀਆਂ ਗਈਆਂ। ਇਹਨਾ ਵਿੱਚੋ ਇੱਕ ਵੱਡੀ ਵਿਸ਼ਾਲ ਮੀਟਿੰਗ ਗੁਰਦੁਆਰਾ ਸਾਹਿਬ ਗੁਰੂ ਨਾਨਕ ਦਰਬਾਰ ਟਾਂਡਾ ਆਰ ਐਸ ਪੁਰਾ ਵਿਖੇ ਡਿਸਟ੍ਰਿਕ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਣਜੀਤ ਸਿੰਘ ਟੌਹੜਾ ਦੀ ਅਗਵਾਈ ਵਿੱਚ ਕੀਤੀ ਗਈ। ਜਿਸ ਵਿੱਚ ਚੁਣੇ ਹੋਏ ਨੁਮਾਇੰਦਿਆਂ ਤੋਂ ਇਲਾਵਾ ਗ੍ਰੰਥੀ ਸਿੰਘਾਂ , ਸਿੱਖ ਪ੍ਰਚਾਰਕਾਂ ਤੇ ਪੰਥਕ ਦਰਦੀਆਂ ਨੇ ਵੱਧ ਚੜ੍ਹ ਕੇ ਸਿਰਕਤ ਕੀਤੀ। ਇੱਥੇ ਗਰਮ ਜੋਸ਼ੀ ਨਾਲ ਭਾਈ ਮਨਜੀਤ ਸਿੰਘ ਭੋਮਾ ਤੇ ਉਹਨਾਂ ਦੀ ਟੀਮ ਦਾ ਸਵਾਗਤ ਕੀਤਾ ਗਿਆ ਅਤੇ ਉਹਨਾ ਨੂੰ ਜੀ ਆਇਆਂ ਨੂੰ ਆਖਿਆ ਗਿਆ। ਇਸ ਮੌਕੇ ਪ੍ਰਧਾਨ ਸ ਰਣਜੀਤ ਸਿੰਘ ਟੌਹੜਾ , ਖਜਾਨਚੀ ਜਗਮੇਲ ਸਿੰਘ ਭਾਈ ਗੁਰਮੀਤ ਸਿੰਘ ਮੁਖੀ ਧਰਮ ਪ੍ਰਚਾਰ ਕਮੇਟੀ, ਮੱਖਣ ਸਿੰਘ ਸਾਬਕਾ ਐਸ ਪੀ, ਪੂਰਨ ਸਿੰਘ ਚੇਅਰਮੈਨ , ਕ੍ਰਿਪਾਲ ਸਿੰਘ ਡਾਕਟਰ ,ਮਨਮੀਤ ਸਿੰਘ ਓਂਕਾਰ ਸਿੰਘ ਮੀਤ ਪ੍ਰਧਾਨ , ਮਾਸਟਰ ਸ਼ਮਸ਼ੇਰ ਸਿੰਘ , ਸੁਰਿੰਦਰ ਸਿੰਘ ਤਾਲਿਬਪੁਰਾ ਐਡਵੋਕੇਟ ਗਗਨਦੀਪ ਸਿੰਘ ਜੰਡਿਆਲਾ, ਭਾਈ ਰਣਜੀਤ ਸਿੰਘ , ਨਰਿੰਦਰ ਸਿੰਘ ਟੋਨੀ , ਸਤਪਾਲ ਸਿੰਘ ਆਦਿ ਹਾਜ਼ਰ ਸਨ।