ਮੱਲਾਂ ਵਾਲਾ 29 ਜੁਲਾਈ ਹਰਪਾਲ ਸਿੰਘ ਖਾਲਸਾ) – ਪੰਜਾਬ ਦੀ ਜ਼ਿਆਦਾਤਰ ਆਬਾਦੀ ਹੜ੍ਹਾਂ ਨਾਲ ਪ੍ਰਭਾਵਤ ਦਿਖਾਈ ਦੇ ਰਹੀ ਹੈ। ਪੰਜਾਬੀ ਹੀ ਪੰਜਾਬੀ ਦੀ ਮੱਦਦ ਕਰਨ ਲਈ ਹਰ ਹੀਲਾ ਵਰਤ ਰਿਹਾ ਹੈ। ਜਦਕਿ ਪ੍ਰਸ਼ਾਸਨ ਅਤੇ ਰਾਜਨੀਤਕ ਲੋਕ ਹੜ੍ਹ ਪੀੜਤਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਤੋਂ ਅਸਮਰੱਥ ਵਿਖਾਈ ਦੇ ਰਹੇ ਹਨ। ਪਰ ਇਸ ਸਭ ਦੇ ਬਾਵਜੂਦ ਜਿੱਥੇ ਸਾਨੂੰ ਸਾਰੇ ਲੋਕਾਂ ਨੂੰ ਮਿਲ ਕੇ ਹੜ੍ਹ ਪੀੜਤਾਂ ਦੀ ਮਦਦ ਦੀ ਗੁਹਾਰ ਲਗਾਉਣੀ ਚਾਹੀਦੀ ਹੈ । ਓਥੇ ਜ਼ਿਲ੍ਹਾ ਫਿਰੋਜ਼ਪੁਰ ਪ੍ਰਸ਼ਾਸਨ ਕਿਸਾਨਾਂ ਹੇਠ ਵਗਦੀਆਂ ਜ਼ਮੀਨਾਂ ਛੁਡਾਉਣ ਲਈ ਉਤਾਵਲਾ ਵਿਖਾਈ ਦੇ ਰਿਹਾ ਹੈ। ਇਸ ਸਬੰਧੀ ਪ੍ਰਸ਼ਾਸ਼ਨ ਦਾ ਵਿਰੋਧ ਕਰਕੇ ਉਸ ਨੂੰ ਵਾਪਿਸ ਮੋੜਨ ਵਾਲੇ ਕਿਸਾਨ ਮਜ਼ਦੂਰ ਮੋਰਚਾ ਪੰਜਾਬ ਯੂਨੀਅਨ ਦੇ ਸੂਬਾ ਪ੍ਰਧਾਨ ਮਲਕੀਤ ਸਿੰਘ ਗੁਲਾਮੀ ਵਾਲਾ ਜੋ ਆਪਣੀ ਪੂਰੀ ਟੀਮ ਨਾਲ ਪਿੰਡ ਕਾਮਲ ਵਾਲਾ ਵਿਖੇ ਪਹੁੰਚੇ ਸਨ ਨੇ ਕਿਹਾ ਕਿ ਹੈਰਾਨੀ ਦੀ ਗੱਲ ਇਹ ਹੈ ਕਿ ਧੁਸੀਂ ਬੰਨ ਅੰਦਰ ਦਾ ਸਾਰਾ ਏਰੀਆ ਪਾਣੀ ਨਾਲ ਡੁੱਬਿਆ ਹੋਇਆ ਹੈ। ਪ੍ਰਸ਼ਾਸਨ ਨੂੰ ਉਹ ਤਾਂ ਦਿਖਾਈ ਨਹੀਂ ਦਿੰਦਾ । ਹੱਸਦੇ ਵੱਸਦੇ ਪਰਿਵਾਰਾਂ ਦਾ ਉਜਾੜਾ ਕਰਨ ਲਈ ਪ੍ਰਸ਼ਾਸਨ ਅੱਡੀ ਚੋਟੀ ਦਾ ਜ਼ੋਰ ਲਾ ਰਿਹਾ ਹੈ। ਸੂਬਾ ਪ੍ਰਧਾਨ ਮਲਕੀਤ ਸਿੰਘ ਨੇ ਕਿਹਾ ਕਿ ਕਿਸੇ ਨੂੰ ਵੀ ਕਿਸਾਨ ਦੀ ਜ਼ਮੀਨ ਖੋਹਣ ਨਹੀਂ ਦਿੱਤੀ ਜਾਵੇਗੀ ਇਸ ਵਾਸਤੇ ਸਾਨੂੰ ਚਾਹੇ ਗ੍ਰਿਫਤਾਰੀ ਵੀ ਦੇਣੀ ਪਈ ਅਸੀਂ ਪਿੱਛੇ ਨਹੀ ਹਟਾਗੇ। ਕਿਸਾਨ ਭਰਾਵਾਂ ਦੇ ਹਰ ਦੁੱਖ-ਸੁੱਖ ਵਿੱਚ ਅਸੀਂ ਇਹਨਾਂ ਦੇ ਨਾਲ ਹਾਂ। ਇਸ ਮੌਕੇ ਹੀਰਾ ਸਿੰਘ ਸਰਪੰਚ, ਬਾਬਾ ਜਗੀਰ ਸਿੰਘ ਭੂਰਾ ਅਤੇ ਕਿਸਾਨ ਮਜ਼ਦੂਰ ਮੋਰਚਾ ਪੰਜਾਬ ਦੀ ਪੂਰੀ ਟੀਮ ਸਮੇਤ ਪਿੰਡ ਕਾਮਲ ਵਾਲਾ ਦੇ ਕਿਸਾਨ ਹਾਜਰ ਸਨ।