More

    8 ਅਗਸਤ ਤੋਂ ਕਰ ਸਕਣਗੇ ਭਾਰਤੀ ਇੰਗਲੈਂਡ ਦੀ ਯਾਤਰਾ

    ਲੰਡਨ, 5 ਅਗਸਤ (ਬੁਲੰਦ ਆਵਾਜ ਬਿਊਰੋ) – ਇੰਗਲੈਂਡ ਨੇ ਕੋਰੋਨਾ ਵਾਇਰਸ ਨਿਯਮਾਂ ਵਿਚ ਢਿੱਲ ਦਿੰਦੇ ਹੋਏ ਭਾਰਤ ਨੂੰ ਲਾਲ ਸੂਚੀ ਤੋਂ ਬਾਹਰ ਕਰਨ ਦਾ ਫੈਸਲਾ ਕੀਤਾ ਹੈ। ਯੂਕੇ ਸਰਕਾਰ ਦੀ ਵੈਬਸਾਈਟ ’ਤੇ ਉਪਲਬਧ ਜਾਣਕਾਰੀ ਦੇ ਮੁਤਾਬਕ ਇੰਗਲੈਂਡ ਅਗਲੇ ਹਫਤੇ ਯਾਨੀ 8 ਅਗਸਤ ਤੋਂ ਭਾਰਤ ਨੂੰ ਲਾਲ ਸੂਚੀ ਤੋਂ ਹਟਾ ਕੇ ਅੰਬਰ ਲਿਸਟ ਵਿਚ ਸ਼ਾਮਲ ਕਰ ਦੇਵੇਗਾ। ਇਸ ਦਾ ਮਤਲਬ ਹੈ ਕਿ ਭਾਰਤੀ ਹੁਣ ਇੰਗਲੈਂਡ ਦੀ ਯਾਤਰਾ ਕਰ ਸਕਦੇ ਹਨ। ਭਾਰਤ ਤੋਂ ਇਲਾਵਾ ਯੂਏਈ, ਕਤਰ ਅਤੇ ਬਹਿਰੀਨ ਨੂੰ ਅੰਬਰ ਲਿਸਟ ਵਿਚ ਸ਼ਾਮਲ ਕੀਤਾ ਗਿਆ ਹੈ। ਯੂਕੇ ਨੇ ਬੁਧਵਾਰ ਨੂੰ ਨਵਾਂ ਕੋਵਿਡ 19 ਟਰੈਵਲ ਅਪਡੇਟ ਜਾਰੀ ਕੀਤਾ ਹੈ ਜਿਸ ਵਿਚ ਇਹ ਜਾਣਕਾਰੀ ਦਿੱਤੀ ਗਈ। ਜਿਸ ਵਿਚ ਇਹ ਜਾਣਕਾਰੀ ਦਿੱਤੀ ਗਈ ਹੈ। ਰੈਡ ਲਿਸਟ ਵਿਚ ਰਾਹਤ ਮਿਲਣ ਤੋਂ ਬਾਅਦ ਭਾਰਤੀ ਹੁਣ ਇੰਗਲੈਂਡ ਦੀ ਯਾਤਰਾ ਕਰ ਸਕਣਗੇ।

    ਯੂਕੇ ਸਰਕਾਰ ਨੇ ਕਿਹਾ ਕਿ ਭਾਰਤ ਅੰਬਰ ਲਿਸਟ ਵਿਚ ਸਵੇਰੇ ਚਾਰ ਵਜੇ 8 ਅਗਸਤ ਨੂੰ ਸ਼ਾਮਲ ਕੀਤਾ ਜਾਵੇਗਾ। ਭਾਰਤ ਅਤੇ ਬ੍ਰਿਟੇਨ ਦੇ ਵਿਚ ਯਾਤਰਾ ਮਾਨਦੰਡਾਂ ਨੂੰ ਲੈ ਕੇ ਇਹ ਵੱਡੀ ਰਾਹਤ ਦੀ ਖ਼ਬਰ ਹੈ। ਹਾਲਾਂਕਿ ਅੰਬਰ ਲਿਸਟ ਵਾਲਿਆਂ ਨੂੰ ਬ੍ਰਿਟੇਨ ਵਿਚ ਯਾਤਰਾ ਕਰਨ ਦੇ ਲਈ 10 ਦਿਨਾਂ ਦਾ ਹੋਮ ਕਵਾਰੰਟੀਨ ਕਰਨਾ ਹੋਵੇਗਾ। ਟਰਾਂਸਪੋਰਟ ਸਕੱਤਰ ਨੇ ਟਵੀਟ ਕਰਦੇ ਹੋਏ ਕਿਹਾ, ਯੂਏਈ, ਕਤਰ, ਭਾਰਤ ਅਤੇ ਬਹਿਰੀਨ ਨੂੰ ਲਾਲ ਸੂਚੀ ਤੋਂ ਬਾਹਰ ਕਰਕੇ ਅੰਬਰ ਲਿਸਟ ਵਿਚ ਸਿਫਟ ਕਰ ਦਿੱਤਾ ਜਾਵੇਗਾ। ਸਾਰੇ ਫੇਰਬਦਲ 8 ਅਗਸਤ ਨੂੰ ਸਵੇਰੇ ਚਾਰ ਵਜੇ ਤੋਂ ਪ੍ਰਭਾਵੀ ਹੋਣਗੇ।

    ਅੰਬਰ ਦੇਸ਼ਾਂ ਦੀ ਲਿਸਟ ਵਾਲੇ ਜੋ ਲੋਕ ਇੰਗਲੈਂਡ ਜਾਣਾ ਚਾਹੁੰਦੇ ਹਨ ਉਨ੍ਹਾਂ ਯਾਤਰਾ ਵਾਲੇ ਦਿਨ ਤੋਂ 3 ਦਿਨ ਪਹਿਲਾਂ ਕੋਰੋਨਾ ਟੈਸਟ ਕਰਾਉਣਾ ਹੋਵੇਗਾ। ਇੰਗਲੈਂਡ ਵਿਚ ਆਉਣ ’ਤੇ ਦੋ ਵਾਰ ਕੋਰੋਨਾ ਟੈਸਟ ਕਰਾਉਣ ਦੇ ਲਈ ਪ੍ਰੀ ਬੁਕਿੰਗ ਕਰਾਉਣੀ ਹੋਵੇਗੀ ਤੇ ਇੱਕ ਯਾਤਰੀ ਲੋਕੇਟਰ ਫਾਰਮ ਨੁੂੰ ਵੀ ਭਰਨਾ ਹੋਵੇਗਾ। ਇੰਗਲੈਂਡ ਪੁੱਜਣ ’ਤੇ ਯਾਤਰੀਆਂ ਨੂੰ ਘਰ ’ਤੇ ਜਾਂ ਉਸ ਥਾਂ ’ਤੇ ਕਵਾਰੰਟੀਨ ਕਰਨਾ ਹੋਵੇਗਾ ਜਿੱਥੇ ਉਹ ਦਸ ਦਿਨਾਂ ਦੇ ਲਈ ਰੁਕਣ ਵਾਲੇ ਹਨ। ਇੱਥੇ ਹੀ ਸਭ ਤੋਂ ਪਹਿਲਾਂ ਦੂਜੇ ਦਿਨ ਅਤੇ ਫੇਰ ਅੱਠਵੇਂ ਦਿਨ ਕੋਰੋਨਾ ਟੈਸਟ ਕੀਤਾ ਜਾਵੇਗਾ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img