75 ਸਾਲਾ ਅਜਾਦੀ ਸਮਾਗਮਾਂ ਨੂੰ ਸਮਰਪਿਤ ਬਲਾਕ ਪੱਧਰੀ ਭਾਸ਼ਣ ਮੁਕਾਬਲਿਆਂ ਦੇ ਨਤੀਜੇ ਐਲਾਣੇ

42

ਮਿਡਲ ਵਰਗ ਚ’ਮਾਨਵਪ੍ਰੀਤ ਸਿੰਘ ਬੱਲ ਅਤੇ ਸੈਕੰਡਰੀ ਵਿੱਚ ਹਰਸ਼ਰਨ ਕੌਰ ਨੇ ਕੀਤਾ ਪਹਿਲਾ ਸਥਾਨ ਹਾਸਲ

Italian Trulli

ਅੰਮ੍ਰਿਤਸਰ, 23 ਜੂਨ (ਗਗਨ ਅਜੀਤ ਸਿੰਘ) – ਦੇਸ਼ ਦੀ ਅਜਾਦੀ ਦੇ 75 ਸਾਲਾ ਪੂਰੇ ਹੋਣ ਤੇ ਪੰਜਾਬ ਸਰਕਾਰ ਵਲੋ ਂਕਰਵਾਏ ਜਾ ਰਹੇ ਸਮਾਗਮਾਂ ਦੀ ਲੜੀ ਤਹਿਤ ਸਿੱਖਿਆ ਵਿਭਾਗ ਪੰਜਾਬ ਵਲੋਂ ਸਰਕਾਰੀ ਸਕੂਲਾਂ ਅੰਦਰ ਵਿਦਿਆਰਥੀਆਂ ਦੇ ਵਿਦਿਅਕ ਮੁਕਾਬਲਿਆਂ ਤਹਿਤ ਕਰਵਾਏ ਗਏ ਬਲਾਕ ਪੱਧਰੀ ਭਾਸ਼ਣ ਮੁਕਾਬਲਿਆਂ ਦੇ ਅੱਜ ਨਤੀਜੇ ਐਲਾਣੇ ਗਏ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਤਿੰਦਰਬੀਰ ਸਿੰਘ ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿੱ) ਅੰਮ੍ਰਿਤਸਰ ਅਤੇ ਮੈਡਮ ਆਦਰਸ਼ ਸ਼ਰਮਾ ਜ਼ਿਲੋ ਨੋਡਲ ਅਫਸਰ ਵਿਦਿਅਕ ਮੁਕਾਬਲੇ ਨੇ ਦੱਸਿਆ ਕਿ 75 ਸਾਲਾ ਅਜਾਦੀ ਸਮਾਗਮਾਂ ਨੂੰ ਲੈ ਕੇ ਸਿੱਖਿਆ ਵਿਭਗਾ ਵਲੋਂ ਵੱਖ ਵੱਖ ਗਤੀਵਿਧੀਆਂ ਤਹਿਤ ਵਿਦਿਅਕ ਮੁਕਾਬਲੇ ਕਰਵਾਏ ਜਾ ਰਹੇ ਹਨ। ਜਿਸ ਤਹਿਤ ਜ਼ਿਲ੍ਹਾ ਅੰਮ੍ਰਿਤਸਰ ਦੇ ਵੱਖ ਵੱਖ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੇ ਬਲਾਕ ਤੇ ਤਹਿਸੀਲ ਪੱਧਰੀ ਮੁਕਾਬਲੇ ਕਰਵਾਏ ਗਏ ਸਨ ਜਿੰਨਾਂ ਦੇ ਅੱਜ ਨਤੀਜੇ ਐਲਾਣੇ ਗਏ। ਉਨ੍ਹਾਂ ਦੱਸਿਆ ਕਿ ਬਲਾਕ ਅੰਮ੍ਰਿਤਸਰ -2 ਤਹਿਤ ਕਰਵਾਏ ਭਾਸ਼ਣ ਮੁਕਾਬਲਿਆਂ ਦੇ ਮਿਡਲ ਵਰਗ ਵਿੱਚ ਮਾਨਵਪ੍ਰੀਤ ਸਿੰਘ ਬੱਲ ਕਲਾਂ ਨੇ ਪਹਿਲਾ ਜਦਕਿ ਤਨੂੰ ਮਾਲ ਰੋਡ ਨੇ ਦੂਸਰਾ ਸਥਾਨ ਹਾਸਲ ਕੀਤਾ।

ਇਸੇ ਤਰਾਂ ਸੈਕੰਡਰੀ ਵਰਗ ਵਿੱਚ ਹਰਸ਼ਰਨ ਕੌਰ ਬੱਲ ਕਲਾਂ ਨੇ ਪਹਿਲਾ ਅਤੇ ਵੰਸ਼ਿਕਾ ਮਾਲ ਰੋਡ ਸਕੂਲ ਨੇ ਦੂਸਰਾ ਸਥਾਨ ਹਾਸਲ ਕੀਤਾ। ਬਲਾਕ ਜੰਡਿਆ ਗੁਰੂ ਦੇ ਐਲਾਣੇ ਨਤੀਜੇ ਵਿੱਚ ਸਿਮਰਨਜੀਤ ਕੌਰ ਨੇ ਮਿਡਲ ਵਰਗ ਅਤੇ ਕਮਲਪ੍ਰੀਤ ਕੌਰ ਨੇ ਸੈਕੰਡਰੀ ਵਰਗ ਵਿੱਚ ਪਹਿਲਾ ਸਥਾ ਹਾਸਲ ਕੀਤਾ। ਰਈਆ ਬਲਾਕ ਦੇ ਐਲਾਣੇ ਨਤੀਜੇ ਵਿੱਚ ਨਵਜੋਤ ਕੌਰ ਫੇਰੂਮਾਨ ਨੇ ਮਿਡਲ ਵਰਗ ਚ’ ਅਤੇ ਗੁਰਸੇਵਕ ਸਿੰਘ ਨੇ ਸੈਕੰਡਰੀ ਵਰਗ ਵਿੱਚ ਪਹਿਲਾ ਸਥਾਨ ਹਾਸਲ ਕੀਤਾ। ਸਿੱਖਿਆ ਅਧਿਕਾਰੀਆਂ ਦੱਸਿਆ ਕਿ ਬਲਾਕ ਪੱਧਰੀ ਮੁਕਾਬਲਿਆਂ ਦੇ ਜੇਤੂ ਵਿਦਿਆਰਥੀ ਤਹਿਸੀਲ ਤੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿੱਚ ਹਿੱਸਾ ਲੈਣਗੇ। ਇਸ ਸਮੇਂ ਹਰਭਗਵੰਤ ਸਿੰਘ ਉੱਪ ਜ਼ਿਲ੍ਹਾ ਸਿੱਖਿਆ ਅਫਸਰ, ਪ੍ਰਿੰਸੀਪਲ ਮਨਦੀਪ ਕੌਰ ਮਾਲ ਰੋਡ, ਪ੍ਰਿੰਸੀਪਲ ਨਵਦੀਪ ਕੌਰ, ਪ੍ਰਿੰਸੀਪਲ ਜਸਬੀਰ ਕੌਰ ਬੱਲ ਕਲਾਂ, ਪਰਮਿੰਦਰ ਸਿੰਘ ਸਰਪੰਚ, ਦਵਿੰਦਰ ਕੁਮਾਰ ਮੰਗੋਤਰਾ, ਰਾਜਦੀਪ ਸਿੰਘ ਸਟੈਨੋ, ਰਾਜ ਕੁਮਾਰ ਬੱਲ ਕਲਾਂ, ਸ਼੍ਰੀਮਤੀ ਮਨਦੀਪ ਕੌਰ ਬੱਲ, ਸ਼੍ਰੀਮਤੀ ਮਨਿੰਦਰ ਕੌਰ, ਸ਼੍ਰੀਮਤੀ ਰਜਨੀ, ਸ਼੍ਰੀਮਤੀ ਰਾਜਦੀਪ ਕੌਰ (ਸਾਰੇ ਗਾਈਡ ਅਧਿਆਪਕ) ਹਾਜਰ ਸਨ।