75 ਸਾਲਾ ਅਜਾਦੀ ਦਿਵਸ ਨੂੰ ਸਮਰਪਿਤ ਵਿਦਿਅਕ ਮੁਕਾਬਲਿਆਂ ਲਈ ਵਿਦਿਆਰਥੀਆਂ ‘ਚ ਭਾਰੀ ਉਤਸ਼ਾਹ

18

ਅੰਮ੍ਰਿਤਸਰ, 6 ਜੂਨ (ਰਛਪਾਲ ਸਿੰਘ) – ਪੰਜਾਬ ਸਰਕਾਰ ਵਲੋਂ ਦੇਸ਼ ਦੀ ਅਜਾਦੀ ਦੇ 75 ਸਾਲਾ ਅਜਾਦੀ ਦਿਵਸ ਨੂੰ ਸਮਰਪਿਤ ਚਲ ਰਹੇ ਸਮਾਗਮਾਂ ਦੀ ਲੜੀ ਤਹਿਤ ਸਿੱਖਿਆ ਵਿਭਾਗ ਪੰਜਾਬ ਵਲੋਂ ਕੋਰੋਨਾ ਮਹਾਂਮਾਰੀ ਦੇ ਚਲਦਿਆਂ ਵਿਦਿਆਰਥੀਆਂ ਦੇ ਕਰਵਾਏ ਜਾ ਰਹੇ ਆਨਲਾਈਨ ਲੇਖ ਰਚਨਾ ਮੁਕਾਬਲਿਆਂ ਲਈ ਵਿਦਿਆਰਥੀਆਂ ਅੰਦਰ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਅਤੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਇੰਨਾਂ ਮੁਕਾਬਲਿਆਂ ਲਈ ਆਪਣੀਆਂ ਰਚਨਾਵਾਂ ਭੇਜ ਰਹੇ ਹਨ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਤਿੰਦਰਬੀਰ ਸਿੰਘ ਜ਼ਿਲ਼੍ਹਾ ਸਿੱਖਿਆ ਅਫਸਰ (ਸੈ.ਸਿੱ) ਅੰਮ੍ਰਿਤਸਰ ਅਤੇ ਮੈਡਮ ਅਦਰਸ਼ ਸ਼ਰਮਾ ਜ਼ਿਲ਼੍ਹਾ ਨੋਡਲ ਅਫਸਰ ਵਿਦਿਅਕ ਮੁਕਾਬਲਿਆਂ ਨੇ ਦੱਸਿਆ ਕਿ 75 ਸਾਲਾ ਅਜਾਦੀ ਦਿਵਸ ਨੂੰ ਸਮਰਪਿਤ ਕਰਵਾਏੇ ਆਨਲਾਈਨ ਲੇਖ ਰਚਨਾ ਮੁਕਾਬਲਿਆਂ ਵਿੱਚ ਮਿਡਲ ਵਰਗ ਵਿਚੋਂ ਵੀਰ ਪ੍ਰਤਾਪ ਸਿੰਘ ਝੀਤਾ ਕਲਾਂ ਨੇ ਪਹਿਲਾ, ਭੁਪਿੰਦਰ ਕੁਮਾਰ ਕੋਟ ਬਾਬਾ ਦੀਪ ਸਿੰਘ ਨੇ ਦੂਸਰਾ ਅਤੇ ਸਮਰਪ੍ਰਤਾਪ ਸਿੰਘ ਝੀਤਾ ਕਲਾਂ ਨੇ ਤੀਸਰਾ ਸਥਾਨ ਹਾਸਲ ਕੀਤਾ।

Italian Trulli

ਸੈਕੰਡਰੀ ਵਰਗ ਦੇ ਮੁਕਾਬਲਿਆਂ ਦੇ ਐਲਾਣੇ ਨਤੀਜਿਆਂ ਵਿੱਚ ਗੁਰਬਿੰਦਰ ਸਿੰਘ ਨੇ ਪਹਿਲਾ, ਸਾਹਿਬ ਸਿੰਘ ਨੇ ਦੂਸਰਾ ਅਤੇ ਆਸ਼ੂ ਨੇ ਤੀਸਰਾ ਸਥਾਨ ਹਾਸਲ ਕੀਤਾ। ਜਦਕਿ ਲਵਜੋਤ ਝੀਤਾ ਕਲਾਂ, ਪ੍ਰੀਆ ਮਾਲ ਰੋਡ, ਦਿਲਪ੍ਰੀਤ ਸਿੰਘ, ਗੁਰਸਿਮਰਨ ਮਾਲ ਰੋਡ, ਪ੍ਰਭਦੀਪ ਕੌਰ ਮਾਲ ਰੋਡ ਨੂੰ ਵਿਸੇਸ਼ ਸਨਮਾਨ ਵਜੋਂ ਚੁਣਿਆ ਗਿਆ। ਇਸ ਸਮੇਂ ਪ੍ਰਿੰਸੀਪਲ ਮਨਦੀਪ ਕੌਰ ਮਾਲ ਰੋਡ, ਪ੍ਰਿੰਸੀਪਲ ਮੋਨਿਕਾ ਮੈਣੀ ਝੀਤਾ ਕਲਾਂ, ਪ੍ਰਿੰਸੀਪਲ ਕੰਵਲਜੀਤ ਕੌਰ ਕਟੜਾ ਕਰਮ ਸਿੰਘ, ਪਰਮਿੰਦਰ ਸਿੰਘ ਸਰਪੰਚ ਜ਼ਿਲ਼੍ਹਾ ਮੀਡੀਆ ਕੋਆਰਡੀਨੇਟਰ, ਨਰਿੰਦਰ ਸਿੰਘ ਜ਼ਿਲ੍ਹਾ ਮੈਂਟਰ ਸਾਇੰਸ, ਸ਼੍ਰੀਮਤੀ ਜਸਵਿੰਦਰ ਕੌਰ ਜ਼ਿਲ੍ਹਾ ਮੈਂਟਰ ਅੰਗਰੇਜੀ ਹਾਜਰ ਸਨ।