675 ਕਰੋੜ ਦੀ ਹੈਰੋਇਨ ਬਰਾਮਦ ਹੋਣ ਦੇ ਮਾਮਲੇ ‘ਚ ਪੰਜਾਬੀ ਨੌਜਵਾਨ ਦੇ ਘਰ ਛਾਪਾ

710

ਪ੍ਰਭਜੀਤ ਵੱਲੋਂ ਪਾਕਿ ਤੋਂ ਮੰਗਵਾਏ ਸਮਾਨ ’ਚੋਂ ਨਿਕਲੀ ਸੀ ਹੈਰੋਇਨ

Italian Trulli

ਤਰਨਤਾਰਨ,6 ਜੁਲਾਈ (ਬੁਲੰਦ ਆਵਾਜ ਬਿਊਰੋ) – ਮੁੰਬਈ ਬੰਦਰਗਾਹ ਤੋਂ 675 ਕਰੋੜ ਰੁਪਏ ਦੀ ਹੈਰੋਇਨ ਬਰਾਮਦ ਹੋਣ ਦੇ ਮਾਮਲੇ ਵਿਚ ਡੀਆਰਆਈ ਦੀ ਟੀਮ ਵੱਲੋਂ ਤਰਨਤਾਰਨ ਦੇ ਕਸਬਾ ਚੋਹਲਾ ਸਾਹਿਬ ਵਿਖੇ ਰਹਿਣ ਵਾਲੇ ਇਕ ਟ੍ਰੇਡਰ ਪ੍ਰਭਜੀਤ ਸਿੰਘ ਦੇ ਘਰ ਛਾਪਾਮਾਰੀ ਕੀਤੀ ਗਈ। ਇਸ ਦੌਰਾਨ ਡੀਆਰਆਈ ਟੀਮ ਨੇ ਜਿੱਥੇ ਪੂਰੇ ਘਰ ਦੀ ਤਲਾਸ਼ੀ ਕੀਤੀ, ਉਥੇ ਹੀ ਪ੍ਰਭਜੀਤ ਦੇ ਪਰਿਵਾਰਕ ਮੈਂਬਰਾਂ ਕੋਲੋਂ ਪੁੱਛਗਿੱਛ ਵੀ ਕੀਤੀ। ਦਰਅਸਲ ਪ੍ਰਭਜੀਤ ਇੰਪੋਰਟ ਐਕਸਪੋਰਟ ਦਾ ਕੰਮ ਕਰਦਾ ਏ ਅਤੇ ਉਸ ਵੱਲੋਂ ਪਾਕਿਸਤਾਨ ਤੋਂ ਫਲੋਰ ਟਾਈਲ ਵਾਸਤੇ ਵਰਤਿਆ ਜਾਣ ਵਾਲਾ ਸੀਮਿੰਟ ਮੁੰਬਈ ਬੰਦਰਗਾਹ ’ਤੇ ਮੰਗਵਾਇਆ ਗਿਆ ਸੀ, ਜਿਸ ਕਨਸਾਈਨਮੈਂਟ ਵਿਚੋਂ ਇਹ 135 ਕਿਲੋ ਹੈਰੋਇਨ ਬਰਾਮਦ ਹੋਈ ਸੀ।

ਇਸ ਦੌਰਾਨ ਪ੍ਰਭਜੀਤ ਸਿੰਘ ਦੇ ਚਾਚਾ ਰਾਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਭਤੀਜੇ ਨੂੰ ਇਸ ਬਾਰੇ ਕੁੱਝ ਪਤਾ ਨਹੀਂ, ਉਸ ਨੇ ਤਾਂ ਫਲੋਰ ਟਾਈਲ ਲਈ ਵਰਤਿਆ ਜਾਣ ਵਾਲਾ ਸੀਮਿੰਟ ਮੰਗਵਾਇਆ ਸੀ ਪਰ ਪੁਲਿਸ ਵੱਲੋਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ। ਦੱਸ ਦਈਏ ਕਿ ਡੀਆਰਆਈ ਦੀ ਟੀਮ ਨੇ ਪ੍ਰਭਜੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਉਸ ਵਿਰੁੱਧ ਮੁਕੱਦਮਾ ਵੀ ਦਰਜ ਕਰ ਦਿੱਤਾ ਹੈ।