ਤਰਨ-ਤਾਰਨ, 23 ਮਈ (ਰਛਪਾਲ ਸਿੰਘ) -ਪੰਜਾਬ ਰਾਜ ਬਿਜਲੀ ਬੋਰਡ ਪਾਵਰਕਾਮ ਲਿਮ: ਦੇ 66 ਕੇਵੀ ਸਬ ਸਟੇਸਨ ਮਾਨਾਵਾਲਾ ਅਤੇ ਇਸ ਦੇ ਅਧੀਨ ਕੰਮ ਕਰਦੇ ਸਮੁੱਚੇ ਮੁਲਾਜਮਾ , ਅਤੇ ਇੰਪਲਾਈਜ ਫੈਡਰੇਸਨ ਚਾਹਲ ਗਰੁੱਪ ਦੇ ਮੁਲਾਜਮਾ ਵੱਲੋ ਐਸ ਐਸ ਏ 66 ਕੇਵੀ ਗਰਿੰਡ ਗੁੰਦੂਆ ਦੇ ਰਜਿੰਦਰ ਸਿੰਘ ਐਸ ਐਸ ਏ ਦੀ 22 ਮਈ ਨੂੰ ਕੀਤੀ ਗਈ ਕੁੱਟ-ਮਾਰ ਦੀ ਸਖ਼ਤ ਸਬਦਾ ‘ ਚ ਨਿਖੇਧੀ ਕੀਤੀ ਗਈ । ਇੰਪਲਾਈਜ ਫੈਡਰੇਸਨ ਬਾਡਰ ਜ਼ੋਨ ਦੇ ਪ੍ਰਧਾਨ ਪ੍ਰਤਾਪ ਸਿੰਘ ਸੁਖੇਵਾਲਾ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ‘ ਚ ਪਾਵਰਕਾਮ ਮੈਨਜਮੈਟ ਤੋਂ ਜ਼ੋਰਦਾਰ ਮੰਗ ਕੀਤੀ ਗਈ ਕਿ ਮੁਲਾਜਮਾ ਦੀ ਜਾਨ ਮਾਲ ਦੀ ਰੱਖਿਆ ਲ਼ਈ ਦੋਸੀਆ ਵੱਲੋ ਕੀਤੀ ਘਟੀਆ ਹਰਕਤ ਲ਼ਈ ਉਨਾ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ , ਤਾਂ ਜੋ ਅੱਗੇ ਤੋਂ ਇਹੋ ਜਹੀ ਘਿਣਾਉਣੀ ਘਟਨਾ ਦੁਬਾਰਾ ਨਾਂ ਵਾਪਰ ਪਾਵੇ । ਬਿਜਲੀ ਮੁਲਾਜਮਾ ਨੇ ਕਿਹਾ ਕਿ ਗਰਿੱਡਾ ਉਪਰ ਕੁੱਟ-ਮਾਰ ਕਰਨ ਵਾਲੇ ਅਨਸਰ ਬਾਜ ਆ ਜਾਣ ਨਹੀ ਤਾਂ ਸਮੁੱਚਾ ਬਿਜਲੀ ਮੁਲਾਜ਼ਮ ਸੜਕਾ ਉਪਰ ਉਤਰ ਆਵੇਗਾ ।
ਬਿਜਲੀ ਮੁਲਾਜਮਾ ਨੇ ਪਾਵਰਕਾਮ ਮੈਨਜਮੈਟ ਕੋਲੋਂ ਪੈਡੀ ਸੀਜਨ ਨੂੰ ਮੁੱਖ ਰੱਖਦੇ ਹੋਏ ਬਿਜਲੀ ਘਰਾ ‘ ਚ ਸਕਿਉਰਟੀ ਦਾ ਪ੍ਰਬੰਧ ਕਰਨ ਦੀ ਵੀ ਮੰਗ ਕੀਤੀ । ਇਸ ਮੋਕੇ ‘ ਤੇ ਇੰਪਲਾਈਜ ਫੈਡਰੇਸਨ ਦੇ ਬਾਡਰ ਜ਼ੋਨ ਦੇ ਪ੍ਰਧਾਨ ਪ੍ਰਤਾਪ ਸਿੰਘ ਸੁਖੇਵਾਲਾ , ਰਾਮ ਕੁਮਾਰ ਲਾਇਨਮੈਨ , ਜਸਬੀਰ ਸਿੰਘ ਐਸ ਐਸ ਏ , ਸੁਖਜਿੰਦਰ ਸਿੰਘ ਲਾਇਨਮੈਨ , ਹਰਮਨਜੀਤ ਸਿੰਘ ਆਰ ਟੀ ਐਮ , ਪ੍ਰਮੋਦ ਕੁਮਾਰ ਆਰ ਟੀ ਐਮ , ਸੁਲਖਣ ਸਿਘ , ਮਨਜੀਤ ਸਿੰਘ ਲਾਇਨਮੈਨ , ਬੁੱਧ ਸਿੰਘ ਰਾਮਪੁਰਾ ਹਰਨਾਮ ਸਿੰਘ ਆਦਿ ਜਥੇਬੰਦਕ ਆਗੂ ਵੀ ਹਾਜ਼ਰ ਸਨ ।