ਅੰਮ੍ਰਿਤਸਰ, 23 ਮਾਰਚ (ਹਰਪਾਲ ਸਿੰਘ) – ਵੱਖ ਵੱਖ ਸਮਾਜ ਸੇਵੀ ਸੰਸਥਾਵਾਂ ਦੇ ਆਗੂਆ ਵੱਲੋ ਇੰਜੀ ਦਲਜੀਤ ਸਿੰਘ ਕੋਹਲੀ ਦੀ ਅਗਵਾਈ ਹੇਠ ਹੋਈ ਇਕ ਅਹਿਮ ਮੀਟਿੰਗ ਦੌਰਾਨ ਤਾਰਾਂ ਵਾਲਾ ਪੁੱਲ ਯੂਬੀਡੀਸੀ ਨਹਿਰ ਉੱਪਰ ਬਣੇ ਬਿਜਲੀ ਘਰ ਦੀ ਬਿਲਡਿੰਗ ਨੂੰ ਸ਼ਹਿਰੀ-ਮਿਲਖਾਂ ਵਜੋਂ ਮੁੜ ਸੁਰਜੀਤੀ ਦੇ ਪ੍ਰੋਜੈਕਟ ਅਧੀਨ ਕਰਵਾਏ ਜਾਣ ਵਾਲੇ ਕੰਮ ਨੂੰ ਅੱਧਵਿਚਾਲੇ ਛੱਡਣ ਦੀ ਅਪਣਾਈ ਜਾ ਰਹੀ ਨੀਤੀ ਤੇ ਚਿੰਤਾ ਪ੍ਰਗਟ ਕੀਤੀ ਗਈ। ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਖੂਬਸੂਰਤ ਬਣਾਉਣ ਲਈ ਕੇਦਰ ਸਰਕਾਰ ਵੱਲੋਂ ਪੰਜਾਬ ਸਰਕਾਰ ਨੂੰ ਇਸ ਪ੍ਰੋਜੈਕਟ ਨੂੰ ਸਮਾਰਟ ਸਿਟੀ ਤਹਿਤ ਤਾਰਾਂ ਵਾਲਾ ਪੁਲ ਉਪਰ ਬ੍ਰਿਟਿਸ਼ ਸਰਕਾਰ ਸਮੇਂ ਦੇ ਪਾਵਰ ਹਾਊਸ ਦੀ ਬਿਲਡਿੰਗ ਦੇ ਆਲੇ -ਦੁਆਲੇ ਨੂੰ ਖੂਬਸੂਰਤ ਬਣਾਉਣ ਲਈ ਤਕਰੀਬਨ 6 ਕਰੋੜ 75 ਲੱਖ ਰੁਪਏ ਦੀ ਰਾਸ਼ੀ ਇਸਨੂੰ ਖੂਬਸੂਰਤ ਬਣਾਉਣ ਲਈ ਖਰਚੀ ਜਾਣੀ ਸੀ। ਇੱਥੇ ਸੈਰ ਸਪਾਟਾ/ਐਕਸਰਸਾਈਜ਼ ਕਰਨ ਅਤੇ ਬੱਚਿਆਂ ਦੇ ਖੇਡਣ ਲਈ, ਝੂਲੇ ਤੇ ਮਨੋਰੰਜਨ ਲਈ ਹੋਰ ਸਾਧਨ ਜੁਟਾਉਣ ਲਈ ਇਹ ਖੇਤਰ ਤਾਰਾਂ ਵਾਲਾ ਪੁਲ ਨੂੰ ਖੂਬਸੂਰਤ ਬਣਾਇਆ ਜਾਣਾ ਹੈ।
ਜਿਸ ਲਈ ਉਕਤ ਰਾਸ਼ੀ ਐਲਾਨੀ ਗਈ ਹੈ ਪਰ ਭਰੋਸੇਯੋਗ ਸੂਤਰਾਂ ਤੋਂ ਹੈਰਾਨੀਜਨਕ ਗੱਲ ਸਾਹਮਣੇ ਆਈ ਹੈ ਕਿ ਇਸ ਸਕੀਮ ਨੂੰ ਅੱਧਵਾਟੇ ਹੀ ਬੰਦ ਕੀਤਾ ਜਾ ਰਿਹਾ ਹੈ। ਜਿਸ ਦੀ ਪੁਸ਼ਟੀ ਕੰਮ ਕਰ ਰਹੀ ਕੰਪਨੀ ਦੇ ਪ੍ਰੋਜੈਕਟ ਮੈਨੇਜਰ ਸ੍ਰ ਸਿਮਰਜੀਤ ਸਿੰਘ ਅਤੇ ਸਮਾਰਟ ਸਿਟੀ ਪ੍ਰੋਜੈਕਟ ਦੇ ਅਧਿਕਾਰੀ ਸ੍ਰ ਮਨਮੀਤ ਸਿੰਘ ਵਲੋਂ ਮੌਕੇ ਤੇ ਹੋਈ ਗੱਲਬਾਤ ਦੌਰਾਨ ਕੀਤੀ ਗਈ। ਇਸ ਬਾਰੇ ਜਦੋ ਉਘੇ ਸਮਾਜ ਸੇਵਕ ਅਤੇ ਵਾਤਾਵਰਣ ਪ੍ਰੇਮੀਆਂ ਇੰਜ ਦਲਜੀਤ ਸਿੰਘ ਕੋਹਲੀ, ਸ੍ਰ ਮਨਮੋਹਣ ਸਿੰਘ ਬਰਾੜ, ਸ੍ਰ ਸਵਰਨ ਸਿੰਘ ਸੰਧੂ, ਇੰਜ ਗੁਰਦਿਆਲ ਸਿੰਘ, ਸ੍ਰ ਜਰਨੈਲ ਸਿੰਘ ਭੁੱਲਰ ਕੌਸਲਰ, ਸ੍ਰ ਹਰਦੀਪ ਸਿੰਘ ਪ੍ਰਧਾਨ ਅਮ੍ਰਿਤਸਰ ਵਿਕਾਸ ਮੰਚ, ਸ੍ਰ ਗੁਰਮੀਤ ਸਿੰਘ ਅਮਰੀਕਾ, ਇਕਬਾਲ ਸਿੰਘ ਤੁੰਗ ਤੇ ਹੋਰ ਸਾਥੀਆ ਨੂੰ ਪੱਤਾ ਚਲਿਆ ਤਾ ਇੰਜ ਦਲਜੀਤ ਸਿੰਘ ਕੋਹਲੀ ਦੀ ਅਗਵਾਈ ਹੇਠ ਫੌਰੀ ਤੌਰ ਉਪਰ ਸਾਰੀਆ ਸਮਾਜ ਸੇਵੀ ਸੰਸਥਾਵਾਂ ਦੇ ਆਗੂਆ ਸਮੇਤ ਕਮਿਸ਼ਨਰ ਕਾਰਪੋਰੇਸ਼ਨ ਅਮ੍ਰਿਤਸਰ ਨਾਲ ਰਾਬਤਾ ਕੀਤਾ ਗਿਆ ਤਾਂ ਉਨ੍ਹਾਂ ਵੱਲੋ ਵਿਸ਼ਵਾਸ਼ ਦਿਵਾਇਆ ਗਿਆ ਕਿ ਇਸ ਪ੍ਰੋਜੈਕਟ ਨੂੰ ਮੌਕੇ ਤੇ ਮਿਲੀ ਮਨਜ਼ੂਰੀ ਅਨੁਸਾਰ ਪੂਰਾ ਕੀਤਾ ਜਾਵੇਗਾ।
ਮਾਨਯੋਗ ਕਮਿਸ਼ਨਰ ਸਾਹਿਬ ਵੱਲੋ ਪ੍ਰੋਜੈਕਟ ਨਾਲ ਸਬੰਧਿਤ ਨਿਗਰਾਨ ਇੰਜੀਨੀਅਰ ਨੂੰ ਮੌਕੇ ਤੇ ਜਾ ਕੇ, ਸਮਾਜ ਸੇਵੀ ਸੰਸਥਾਵਾਂ ਨਾਲ ਇਸ ਸਬੰਧੀ ਮੀਟਿੰਗ ਕਰਨ ਅਤੇ ਕੰਮ ਨੂੰ ਮਨਜ਼ੂਰੀ ਅਨੁਸਾਰ ਪੂਰਾ ਕਰਨ ਦੀ ਹਦਾਇਤ ਕੀਤੀ ਗਈ ਪ੍ਰੰਤੂ ਮਿਥੇ ਪ੍ਰੋਗਰਾਮ ਅਨੁਸਾਰ ਨਿਗਰਾਨ ਇੰਜ ਸਨਦੀਪ ਸਿੰਘ ਦੀ ਕਿਸੇ ਹੋਰ ਪ੍ਰੋਜੈਕਟ ਸਬੰਧੀ ਰੁਝੇਵਾਂ ਹੋਣ ਕਾਰਨ ਉਨ੍ਹਾਂ ਨਾਲ ਸਾਡੀ ਮੀਟਿੰਗ ਨਹੀ ਹੋ ਸਕੀ। ਉਕਤ ਸਮਾਜ ਸੇਵੀ ਸੰਸਥਾਵਾਂ ਦੇ ਆਗੂਆ ਨੇ ਪ੍ਰੈੱਸ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਇਸ ਪ੍ਰੋਜੈਕਟ ਅਧੀਨ ਤਾਰਾਂ ਵਾਲੇ ਪੁਲ ਤੋ ਲੈਕੇ ਸੁਲਤਾਨਵਿੰਡ ਰੋਡ ਵਾਲੇ ਪੁੱਲ ਤੱਕ ਨਹਿਰ ਦੀ ਪੱਟਰੀ ਉਪਰ ਸ਼ਹਿਰ ਵਾਸੀਆ ਲਈ ਪੈਦਲ ਸੈਰ ਕਰਨ ਲਈ ਇਸ ਪ੍ਰੋਜੈਕਟ ਤਹਿਤ ਸੜਕ ਨੁਮਾ ਪੱਟਰੀ ਵੀ ਤਿਆਰ ਕੀਤੀ ਜਾਣੀ ਹੈ। ਅੱਜ ਦੀ ਹੋਈ ਇੱਕਤਰਤਾ ਵਿੱਚ ਉਕਤ ਆਗੂਆ ਸਮੇਤ ਸ੍ਰ ਦੇਵਿੰਦਰਪਾਲ ਸਿੰਘ, ਸ੍ਰ ਜਸਦੇਵ ਸਿੰਘ ਪਨੇਸਰ, ਸ੍ਰੀ ਪੁਨੀਤ ਇਸਰ, ਸ੍ਰ ਗੁਰਦੀਪ ਸਿੰਘ, ਜਗਤਾਰ ਸਿੰਘ ਬੌਕਸਰ ਸੁਰਿਦੰਰਪਾਲ ਸਿੰਘ ਤਾਲਬਪੂਰਾ ਤੇ ਹੋਰ ਸ਼ਹਿਰ ਨਿਵਾਸੀਆ ਨੇ ਹਿੱਸਾ ਲਿਆ। ਉਨ੍ਹਾਂ ਸਾਰਿਆਂ ਨੇ ਇਸ ਪ੍ਰੋਜੈਕਟ ਨੂੰ ਪੂਰਾ ਕਰਵਾਉਣ ਲਈ ਅਗਾਉਂ ਯਤਨ ਜਾਰੀ ਰੱਖਣ ਦਾ ਫੈਸਲਾ ਕੀਤਾ।