27.9 C
Amritsar
Monday, June 5, 2023

5 ਪੁਲਿਸ ਮੁਲਾਜ਼ਮਾ ਨੂੰ ਕਤਲ ਮਾਮਲੇ ‘ਚ ਪੁਲਿਸ ਵਿਭਾਗ ਵਲੋਂ ਨੌਕਰੀਓ ਕੀਤਾ ਗਿਆ ਡਿਸਮਿਸ

Must read

ਬੀਤੀ 30 ਅਗਸਤ 2020 ਨੂੰ ਵਕਤ ਕ੍ਰੀਬ 06-40 ਵਜੇ ਸ਼ਾਮ ਗੁਰਮੇਜ ਸਿੰਘ ਉਰਫ ਪੱਪੀ ਪੁੱਤਰ ਅਮਰੀਕ ਸਿੰਘ ਕੌਮ ਜੱਟ ਵਾਸੀ ਭਗਵਾਨਪੁਰ ਥਾਣਾ ਕੋਟਲੀ ਸੂਰਤ ਮੱਲੀਆਂ ਦਾ 06 ਨੌਜਵਾਨਾ ਵੱਲੋਂ ਕਤਲ ਕਰ ਦਿੱਤਾ ਗਿਆ ਸੀ, ਇਸ ਸਬੰਧ ਵਿੱਚ ਮੁਕੱਦਮਾ ਨੰਬਰ 78 ਮਿਤੀ 31.08.2020 ਜੁਰਮ 302,148,149 ਭ:ਦ, 25,27-54-59 ਅਸਲਾ ਐਕਟ ਥਾਣਾ ਕੋਟਲੀ ਸੂਰਤ ਮੱਲੀਆਂ ਦਰਜ ਰਜਿਸਟਰ ਕੀਤਾ ਗਿਆ ਸੀ। ਇਸ ਮੁੱਕਦਮਾ ਵਿੱਚ ਬਟਾਲਾ ਪੁਲਿਸ ਦੀ ਫੌਰੀ ਕਾਰਵਾਈ ਕਰਦਿਆ 1) ਅਵਤਾਰ ਸਿੰਘ ਪੁੱਤਰ ਭੁਪਿੰਦਰ ਸਿੰਘ ਵਾਸੀ ਕੋਟਲਾ ਗੁੱਜਰਾ, 2) ਬਲਕਾਰ ਸਿੰਘ ਪੁੱਤਰ ਪਿਆਰਾ ਸਿੰਘ ਵਾਸੀ ਕਾਲਾ ਬਾਲਾ, 3)ਰਣਜੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਜਲਾਲਪੁਰ, 4)ਬਲਜੀਤ ਸਿੰਘ ਪੁੱਤਰ ਭਗਵਾਨ ਸਿੰਘ ਵਾਸੀ ਗੁਮਾਨਪੁਰ, 5)ਸੁਰਿੰਦਰ ਸਿੰਘ ਪੁੱਤਰ ਦਲਬੀਰ ਸਿੰਘ ਵਾਸੀ ਮੱਲੀਆਂ ਕਲਾਂ, 6) ਸਿਮਰਤ ਸਿੰਘ ਪੁੱਤਰ ਕੁਲਦੀਪ ਸਿੰਘ ਵਾਸੀ ਕਾਹਨੂੰਵਾਨ ਰੋਡ, ਬਟਾਲਾ ਨੂੰ ਮਿਤੀ 31.08.2020 ਨੂੰ ਗ੍ਰਿਫਤਾਰ ਕੀਤਾ ਗਿਆ ਹੈ।

ਡਾਇਰੈਕਟਰ ਜਰਨਲ ਆਫ ਪੁਲਿਸ, ਪੰਜਾਬ ਵੱਲੋਂ ਪੁਲਿਸ ਵਿਭਾਗ ਵਿੱਚ ਪਾਰਦਰਸ਼ਤਾ ਲਿਆਉਦੇ ਹੋਏ ਅਨੁਸ਼ਾਸ਼ਨਹੀਣਤਾ ਵਿਰੁੱਧ ਚੁੱਕੇ ਜਾ ਰਹੇ ਸਖਤ ਕਦਮਾ ਤਹਿਤ ਸ਼੍ਰੀ ਰਛਪਾਲ ਸਿੰਘ, ਐਸ.ਐਸ.ਪੀ ਬਟਾਲਾ  ਵੱਲੋਂ ਗ੍ਰਿਫਤਾਰ ਕੀਤੇ ਗਏ ਮੁਲਜਮਾ ਵਿੱਚੋ ਪੀ.ਐਚ.ਸੀ ਬਲਕਾਰ ਸਿੰਘ ਪੁੱਤਰ ਪਿਆਰਾ ਸਿੰਘ ਵਾਸੀ ਕਾਲਾ ਬਾਲਾ, ਥਾਣਾ ਕਾਹਨੂੰਵਾਨ ਅਤੇ ਪੀ.ਐਚ.ਸੀ ਸੁਰਿੰਦਰਪਾਲ ਸਿੰਘ ਪੁੱਤਰ ਦਲਬੀਰ ਸਿੰਘ ਵਾਸੀ ਮੱਲੀਆਂ ਕਲਾਂ ਨੂੰ ਪੁਲਿਸ ਵਿਭਾਗ ਵਿੱਚ ਹੁੰਦੇ ਹੋਏ ਅਜਿਹੀ ਅਨੁਸ਼ਾਸ਼ਨਹੀਣਤਾ ਅਤੇ ਲਾਪ੍ਰਵਾਹੀ ਕਾਰਣ ਮਿਤੀ 31.08.2020 ਨੂੰ ਹੀ ਪੁਲਿਸ ਵਿਭਾਗ ਵਿੱਚੋ ਡਿਸਮਿਸ ਕੀਤਾ ਗਿਆ ਹੈ ਅਤੇ ਇਸੇ ਤਰਾਂ ਬਾਕੀ ਮੁਲਜਮਾ ਵਿੱਚੋ ਪੀ.ਐਚ.ਸੀ ਅਵਤਾਰ ਸਿੰਘ ਨੰਬਰ 1899/ਅੰਮ੍ਰਿਤਸਰ ਸਿਟੀ, ਏ.ਐਸ.ਆਈ ਰਣਜੀਤ ਸਿੰਘ ਨੰਬਰ 858/ਅੰਮ੍ਰਿਤਸਰ ਸਿਟੀ, ਏ.ਐਸ.ਆਈ ਬਲਜੀਤ ਸਿੰਘ ਨੰਬਰ 1724/ਅੰਮ੍ਰਿਤਸਰ ਸਿਟੀ ਨੂੰ ਵੀ ਕਮਿਸ਼ਨਰ ਪੁਲਿਸ, ਅੰਮ੍ਰਿਤਸਰ ਵੱਲੋਂ ਡਿਸਮਿਸ ਕੀਤਾ ਗਿਆ ਹੈ।
ਸ. ਰਛਪਾਲ ਸਿੰਘ, ਐਸ.ਐਸ.ਪੀ ਬਟਾਲਾ  ਨੇ ਦੱਸਿਆ ਕਿ ਡੀ.ਜੀ.ਪੀ, ਪੰਜਾਬ ਦੀਆਂ ਹਦਾਇਤਾਂ ਅਨੁਸਾਰ ਪੁਲਿਸ ਵਿਭਾਗ ਵਿੱਚ ‘ਜ਼ੀਰੋ ਟਾਲਰੇਸ਼ਨ’ ਦੀ ਨੀਤੀ ਨੂੰ ਹਰ ਹਾਲਤ ਵਿੱਚ ਬਰਕਰਾਰ ਰੱਖਿਆ ਜਾਵੇਗਾ ਅਤੇ ਕਿਸੇ ਪ੍ਰਕਾਰ ਦੀ ਰਿਸ਼ਵਤਖੋਰੀ, ਲਾਪ੍ਰਵਾਹੀ, ਅਣਗਹਿਲੀ ਅਤੇ ਅਨੁਸ਼ਾਸ਼ਨਹੀਣਤਾ ਨਾਲ ਡਿਊਟੀ ਕਰਨ ਵਾਲੇ ਕ੍ਰਮਚਾਰੀਆਂ ਨੂੰ ਬਖਸ਼ਿਆ ਨਹੀ ਜਾਵੇਗਾ।

- Advertisement -spot_img

More articles

- Advertisement -spot_img

Latest article