More

  5 ਜੁਲਾਈ ਨੂੰ 165ਵੇਂ ਸ਼ਹੀਦੀ ਦਿਹਾੜੇ ‘ਤੇ ਵਿਸ਼ੇਸ਼

  ਮਹਿਕਮਾ ਪੰਜਾਬੀ

  ਇਹ ਨਿਸ਼ਾਨੀਆਂ ਭਾਈ ਮਹਾਰਾਜ ਸਿੰਘ ਜੀ ਨਾਲ ਸਬੰਧਤ ਹਨ, ਜੋ ਬਾਬਾ ਬੀਰ ਸਿੰਘ ਨੌਰੰਗਾਬਾਦ ਜੀ ਪਿਛੋਂ ਗੱਦੀ ਨਸ਼ੀਨ ਹੋਏ। ਮਹਾਰਾਜਾ ਰਣਜੀਤ ਸਿੰਘ ਪਿਛੋਂ ਅੰਗਰੇਜ਼ਾਂ ਤੇ ਸਿੱਖ ਵਿਚ ਹੋਏ ਯੁੱਧਾਂ ਤੋਂ ਬਾਅਦ ਜਦੋਂ 1849 ‘ਚ ਅੰਗਰੇਜ਼ਾਂ ਨੇ ਪੰਜ‍ਾਬ ਤੇ ਕਬਜਾ ਕਰ ਲਿਆ ਤਾਂ ਭਾਈ ਮਹਾਰਾਜ ਸਿੰਘ ਨੇ ਅੰਗਰੇਜ਼ੀ ਰਾਜ ਖਿਲਾਫ ਬਗ਼ਾਵਤਾਂ ਦੀ ਅਗਵਾਈ ਕੀਤੀ।

  ਦਸੰਬਰ 1849 ਵਿਚ ਉਨ੍ਹਾਂ ਦੀ ਗ੍ਰਿਫਤਾਰੀ ਵੇਲੇ ਇਹ ਨਿਸ਼ਾਨੀਆਂ ਆਪ ਜੀ ਤੋਂ ਜ਼ਬਤ ਕਰ ਲਈਆਂ ਗਈਆਂ ਅਤੇ ਹੁਣ ਇਨ੍ਹਾਂ ਨੂੰ ਬ੍ਰਿਟਿਸ਼ ਲਾਇਬ੍ਰੇਰੀ, ਲੰਡਨ ਵਿਚ ਰੱਖਿਆ ਗਿਆ ਹੈ। ਇਨ੍ਹਾਂ ਵਿਚ ਬਾਬਾ ਜੀ ਦੇ ਦੋ ਕੜੇ, ਦਸਤਾਰ ‘ਚ ਸਜਾਉਣ ਵਾਲੀ ਛੋਟੀ ਕਿਰਪਾਨ, ਸੂਈ ਧਾਗਾ, ਸੰਖ, ਛਾਪ ਤੇ ਇਕ ਗੁਰਮੁਖੀ ‘ਚ ਲਿਖਿਆ ਪੱਤਰ ਹੈ। ਛਾਪ ਉਤੇ “ਅਕਾਲ ਸਹਾਇ” ਲਿਖਿਆ ਹੋਇਆ ਹੈ। ਪੱਤਰ ਵਿਚ ਤਿਥਾਂ ਤੇ ਵਾਰਾਂ ਦਾ ਜਿਕਰ ਹੈ।

  MORE ARTICLS

  - Advertisment -spot_img

  ਸਿਆਸਤ

  ਕਾਰੋਬਾਰ

  spot_img