20 C
Amritsar
Friday, March 24, 2023

40 ਲੱਖ ਟਰੈਕਟਰਾਂ ਨਾਲ ਦਿੱਲੀ ਵੱਲ ਕੂਚ ਕਰਨਾ ਟਿਕੈਟ ਦਾ ਨਿੱਜੀ ਬਿਆਨ : ਕਿਸਾਨ ਆਗੂ

Must read

40 ਲੱਖ ਟਰੈਕਟਰਾਂ ਨਾਲ ਦਿੱਲੀ ਕੂਚ ਕਰਨ ਦੇ ਬਿਆਨ ਨੂੰ ਮੋਰਚੇ ਦੇ ਕਈ ਜਥੇਦਾਰਾਂ ਨੇ ਟਿਕੈਤ ਦਾ ਨਿੱਜੀ ਬਿਆਨ ਦੱਸਦਿਆਂ ਸਪੱਸ਼ਟ ਕੀਤਾ ਹੈ ਕਿ ਮੋਰਚੇ ਦੀ ਅਜਿਹੀ ਕੋਈ ਰਣਨੀਤੀ ਫ਼ਿਲਹਾਲ ਨਹੀਂ ਹੈ।ਇਕ ਵਾਰ ਮੁੜ ਸਾਂਝੇ ਕਿਸਾਨ ਮੋਰਚੇ ਦੇ ਨੇਤਾਵਾਂ ਨੇ ਕਿਸਾਨ ਨੇਤਾ ਰਾਕੇਸ਼ ਟਿਕੈਤ ਦੇ ਬਿਆਨਾਂ ਤੋਂ ਕਿਨਾਰਾ ਕੀਤਾ ਹੈ।

ਮੋਰਚੇ ਦੇ 28 ਫ਼ਰਵਰੀ ਤੱਕ ਦੇ ਪ੍ਰੋਗਰਾਮ ਤੈਅ ਹਨ ਅਤੇ 28 ਫ਼ਰਵਰੀ ਨੂੰ ਹੋਣ ਵਾਲੀ ਮੀਟਿੰਗ ਵਿਚ ਅਗਲੀ ਰਣਨੀਤੀ ਤਿਆਰ ਕੀਤੀ ਜਾਵੇਗੀ। ਉਨ੍ਹਾਂ ਕਿਸਾਨ ਆਗੂਆਂ ਨੂੰ ਨਸੀਹਤ ਵੀ ਦਿੱਤੀ ਕਿ ਉਹ ਇਸ ਤਰ੍ਹਾਂ ਦੇ ਬਿਆਨ ਨਾ ਦੇਣ ਜਿਨ੍ਹਾਂ ਨਾਲ ਕਿਸਾਨਾਂ ਜਾਂ ਅੰਦੋਲਨ ਦਾ ਨੁਕਸਾਨ ਹੁੰਦਾ ਹੈ। ਇਸ ਤੋਂ ਪਹਿਲਾਂ ਫ਼ਸਲਾਂ ਨੂੰ ਬਰਬਾਦ ਕਰਨ ਦੇ ਬਿਆਨ ਦਾ ਵੀ ਵਿਰੋਧ ਹੋ ਚੁੱਕਾ ਹੈ। ਟਿਕੈਤ ਵਲੋਂ ਫ਼ਸਲਾਂ ਨੂੰ ਅੱਗ ਲਾਉਣ ਦੇ ਬਿਆਨ ਦੇ ਬਾਅਦ ਤੋਂ ਹੁਣ ਤਕ ਇਕ ਦਰਜਨ ਕਿਸਾਨ ਆਪਣੀਆਂ ਫ਼ਸਲਾਂ ਬਰਬਾਦ ਕਰ ਚੁੱਕੇ ਹਨ, ਜਿਸ ਨਾਲ ਸਾਂਝੇ ਕਿਸਾਨ ਮੋਰਚੇ ਦੀ ਚਿੰਤਾ ਵਧ ਗਈ ਹੈ। ਅੱਧਾ ਦਰਜਨ ਸੰਗਠਨਾਂ ਨੇ ਕਿਸਾਨਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਆਪਣੀਆਂ ਫ਼ਸਲਾਂ ਬਰਬਾਦ ਨਾ ਕਰਨ। ਮੋਰਚੇ ਦੇ ਸੀਨੀਅਰ ਮੈਂਬਰ ਤੇ ਭਾਰਤੀ ਕਿਸਾਨ ਯੂਨੀਅਨ ਦੇ ਪੰਜਾਬ ਪ੍ਰਧਾਨ ਜਗਜੀਤ ਸਿੰਘ ਦੱਲੇਵਾਲ ਨੇ ਸਪੱਸ਼ਟ ਕੀਤਾ ਹੈ ਕਿ ਸਾਂਝਾ ਕਿਸਾਨ ਮੋਰਚਾ 15 ਦਿਨਾਂ ਦਾ ਪ੍ਰੋਗਰਾਮ ਐਡਵਾਂਸ ਬਣਾ ਕੇ ਦਿੰਦਾ ਹੈ ਅਤੇ ਫ਼ਿਲਹਾਲ ਮੋਰਚੇ ਦੇ ਪ੍ਰੋਗਰਾਮ ਵਿਚ ਦਿੱਲੀ ਕੂਚ ਕਰਨ ਦਾ ਕੋਈ ਪ੍ਰੋਗਰਾਮ ਸ਼ਾਮਲ ਨਹੀਂ ਹੈ, ਨਾ ਹੀ ਅਜਿਹੀ ਕੋਈ ਤਿਆਰੀ ਕੀਤੀ ਜਾ ਰਹੀ ਹੈ। ਕਿਸਾਨ ਨੇਤਾ ਗੁਰਨਾਮ ਚਢੂਨੀ ਨੇ ਕਿਹਾ ਕਿ ਕਿਸਾਨ ਆਪਣੀਆਂ ਫ਼ਸਲਾਂ ਨੂੰ ਪੁੱਤਾਂ ਵਾਂਗ ਪਾਲਦੇ ਹਨ, ਅਜਿਹੀ ਸਥਿਤੀ ‘ਚ ਉਨ੍ਹਾਂ ਨੂੰ ਬਰਬਾਦ ਕੀਤਾ ਜਾਣਾ ਪੂਰੀ ਤਰ੍ਹਾਂ ਗਲਤ ਹੈ। ਚਢੂਨੀ ਨੇ ਇਹ ਵੀ ਕਿਹਾ ਕਿ ਦਿੱਲੀ ਕੂਚ ਕਰਨ ਦਾ ਫ਼ਿਲਹਾਲ ਸਾਡਾ ਕੋਈ ਇਰਾਦਾ ਨਹੀਂ ਹੈ

- Advertisement -spot_img

More articles

- Advertisement -spot_img

Latest article