More

  30 ਨਵੰਬਰ ਤੱਕ ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾ ਕੇ ਪ੍ਰਾਪਤ ਕੀਤੀ ਜਾ ਸਕਦੀ ਹੈ 10 ਫੀਸਦੀ ਰਾਹਤ – ਕਮਿਸ਼ਨਰ ਨਗਰ ਨਿਗਮ

  ਵਨ ਟਾਈਮ ਸੈਟਲਮੈਂਟ ਸਕੀਮ ਅਧੀਨ ਪ੍ਰਾਪਰਟੀ ਟੈਕਸ ਦੀ ਬਕਾਇਆ ਰਕਮ ਅਦਾ ਕਰਨ ਦਾ ਸੁਨਿਹਰੀ ਮੋਕਾ

  ਅੰਮ੍ਰਿਤਸਰ, 13 ਨਵੰਬਰ (ਗਗਨ) – ਪੰਜਾਬ ਸਰਕਾਰ ਵਲੋਂ ਲੋਕ ਹਿਤ ਵਿਚ ਫੈਸਲਾ ਲੈਂਦੇ ਹੋਏ ਵਨ ਟਾਈਮ ਸੈਟਲਮੈਂਟ ਸਕੀਮ ਅਧੀਨ ਪ੍ਰਾਪਰਟੀ ਟੈਕਸ ਦੀ ਬਕਾਇਆ ਰਕਮ ਦਫਤਰ ਨਗਰ ਕੋਂਸਲ ਨੂੰ ਅਦਾ ਕਰਨ ਦਾ ਸੁਨਿਹਰੀ ਮੋਕਾ ਦਿੱਤਾ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਕਮਿਸ਼ਨਰ ਨਗਰ ਨਿਗਮ ਸ: ਮਲਵਿੰਦਰ ਸਿੰਘ ਜੱਗੀ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪ੍ਰਾਪਰਟੀ ਟੈਕਸ ਦੀ ਬਕਾਇਆ ਰਕਮ ਦੀ ਅਦਾਇਗੀ ਸਬੰਧੀ ਮਿਤੀ 15 ਸਤੰਬਰ 2021 ਤੋ ਵਨ-ਟਾਈਮ-ਸੈਟਲਮੈਟ ਸਕੀਮ ਜਾਰੀ ਕੀਤੀ ਹੈ। ਉਨ੍ਹਾਂ ਦੱਸਿਆ ਕਿ 30 ਅਪ੍ਰੈਲ 2013 ਤੋ ਅੰਮ੍ਰਿਤਸਰ ਦੀ ਹਦੂਦ ਅੰਦਰ ਸਾਮਿਲ ਹਰੇਕ ਤਰ੍ਹਾਂ ਦੀਆਂਂ ਪ੍ਰਾਪਰਟੀਆਂ (ਰਿਹਾਇਸ਼ੀ,ਗੈਰ-ਰਿਹਾਇਸ਼ੀ, ਇੰਡਸਟਰੀਅਲ, ਸ਼ੋਪਿੰਗ ਕੰਪਲੈਕਸ, ਫਲੈੇਟਸ ਆਦਿ) ਤੇ ਸੈਲਫ ਅਸੈਸਮੈਂਟ ਅਧਾਰ ਤੇ ਪ੍ਰਾਪਰਟੀ ਟੈਕਸ ਲਾਗੂ ਕੀਤਾ ਗਿਆ ਸੀ, ਪ੍ਰੰਤੂ ਕੁੱਝ ਪ੍ਰਾਪਰਟੀਆਂ ਦੇ ਮਾਲਕਾ/ਕਾਬਜਕਾਰਾਂ ਵੱਲੋਂ ਅਜੇ ਤੱਕ ਵੀ ਆਪਣੀਆਂ ਸਬੰਧਤ ਪ੍ਰਾਪਰਟੀਆਂ ਦਾ ਬਣਦਾ ਪ੍ਰਾਪਰਟੀ ਟੈਕਸ ਦਫਤਰ ਨਗਰ ਨਿਗਮ ਨੂੰ ਅਦਾ ਨਹੀ ਕੀਤਾ ਗਿਆ ਹੈ। ਇਸ ਸਬੰਧੀ ਸੁਨਹਿਰੀ ਮੋਕਾ ਦਿੰਦੇ ਹੋਏ ਪੰਜਾਬ ਸਰਕਾਰ ਵੱਲੋਂ ਪ੍ਰਾਪਰਟੀ ਟੈਕਸ ਦੀ ਬਕਾਇਆ ਰਕਮ ਦੀ ਅਦਾਇਗੀ ਸਬੰਧੀ 15 ਸਤੰਬਰ 2021 ਤੋ ਵਨ-ਟਾਈਮ-ਸੈਟਲਮੈਟ ਸਕੀਮ ਜਾਰੀ ਕੀਤੀ ਹੈ।

  ਕਮਿਸ਼ਨਰ ਨਗਰ ਨਿਗਮ ਨੇ ਅੱਗੇ ਦੱਸਿਆ ਕਿ ਇਸ ਸਕੀਮ ਅਨੁਸਾਰ ਵਿਤੀ ਸਾਲ 2013-14 ਤੋ ਵਿਤੀ ਸਾਲ 2019-20 ਤੱਕ ਬਣਦੀ ਪ੍ਰਾਪਰਟੀ ਟੈਕਸ ਦੀ ਰਕਮ ਸਮੇਤ ਵਿਆਜ ਅਤੇ ਪੈਨੇਲਟੀ (ਕੁੱਲ ਆਊਟ ਸਟੇਡਿੰਗ ਰਕਮ) ਅਤੇ ਵਿੱਤੀ ਸਾਲ 2020-21 ਤੱਕ ਬਣਦੀ ਪ੍ਰਾਪਰਟੀ ਟੈਕਸ ਦੀ ਰਕਮ ਇੱਕ ਮੁਸ਼ਤ ਜਮ੍ਹਾ ਕਰਵਾਉਣ ਤੇ 30 ਨਵੰਬਰ 2021 ਤੱਕ 10 ਫੀਸਦ ਰਾਹਤ ਪ੍ਰਾਪਤ ਕੀਤੀ ਜਾ ਸਕਦੀ। ਇਸ ਲਈ ਕਰਦਾਤਵਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਪ੍ਰਾਪਰਟੀ ਟੈਕਸ ਦੇ ਬਕਾਏ ਦੀ ਕੁੱਲ ਆਊਟ ਸਟੇੈਡਿੰਗ ਰਕਮ ਇਕ ਮੁਸ਼ਤ ਜਮ੍ਹਾ ਕਰਵਾ ਕੇ ਪੰਜਾਬ ਸਰਕਾਰ ਦੀ ਇਸ ਸੁਨਿਹਰੀ ਸਕੀਮ ਦਾ ਲਾਭ ਲੈਣ।

  MORE ARTICLS

  - Advertisment -spot_img

  ਸਿਆਸਤ

  ਕਾਰੋਬਾਰ

  spot_img