ਸਬੰਧੀ ਲੁਕਮਾਨੀਆ ਵਿਖੇ ਮੀਟਿੰਗ ਦਾ ਕੀਤਾ ਗਿਆ ਆਯੋਜਨ – ਪੀਟਰ ਮਸੀਹ ਰੰਧਾਵਾ
ਗੁਰਦਾਸਪੁਰ, 23 ਸਤੰਬਰ (ਬੁਲੰਦ ਆਵਾਜ ਬਿਊਰੋ) – ਮਾਝੇ ਦੀ 29 ਸਤੰਬਰ ਦਿਨ ਬੁੱਧਵਾਰ ਨੂੰ ਹੋ ਰਹੀ ਮਸੀਹੀ ਅਧਿਕਾਰ ਰੈਲੀ ਦੀਆਂ ਤਿਆਰੀਆਂ ਸਬੰਧੀ ਲੋਕਾਂ ਨੂੰ ਲਾਮਬੰਦ ਕਰਨ ਲਈ ਕੀਤੀਆਂ ਜਾ ਰਹੀਆਂ ਮੀਟਿੰਗਾਂ ਤਹਿਤ ਹਲਕਾ ਡੇਰਾ ਬਾਬਾ ਨਾਨਕ ਦੇ ਪਿੰਡ ਲੂਕਮਾਨੀਆ ਵਿਖੇ ਮਸੀਹੀ ਭਾਈਚਾਰੇ ਦੀ ਮੀਟਿੰਗ ਕ੍ਰਿਸ਼ਚੀਅਨ ਨੈਸ਼ਨਲ ਫਰੰਟ ਦੇ ਮੀਤ ਪ੍ਰਧਾਨ ਪੀਟਰ ਮਸੀਹ ਰੰਧਾਵਾ ਦੀ ਅਗਵਾਈ ਹੇਠ ਹੋਈ। ਪੀਟਰ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ 74ਸਾਲ ਪਾਰਟੀਆਂ ਦੀ ਗੁਲਾਮੀ ਕਰਦੇ ਹੋ ਗਏ ਨੇ ਪਰ ਕਿਸੇ ਵੀ ਪਾਰਟੀ ਦੀ ਸਰਕਾਰ ਨੇ ਭਾਈਚਾਰੇ ਦੇ ਮਸਲੇ ਹੱਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਉਹਨਾਂ ਕਿਹਾ ਕਿ ਸਾਡੇ ਕੁੱਝ ਅਖੌਤੀ ਲੀਡਰ ਪਾਰਟੀਆਂ ਦੇ ਹੱਥ ਠੋਕੇ ਬਣ ਕੇ ਕੌਮ ਨੂੰ ਵੇਚਣ ਦਾ ਕੰਮ ਕਰਦੇ ਹਨ ਜੋ ਅਸੀਂ ਹੋਣ ਨਹੀਂ ਦਿਆਂਗੇ ਕਿਉਕਿ ਮਸੀਹੀ ਨੌਜਵਾਨ ਜਾਗ੍ਰਿਤ ਹੋ ਗਏ ਹਨ ਅਤੇ ਆਪਣੇ ਹੱਕਾਂ ਦੀਅ ਅਤੇ ਚੰਗੇ ਮਸੀਹੀ ਨੇਤਾਵਾਂ ਦੀ ਵੀ ਜਾਣਕਾਰੀ ਰੱਖਦੇ ਹਨ।
ਉਹਨਾਂ ਕਿਹਾ ਕਿ ਪਾਸਟਰ ਸਾਹਿਬਾਨ ,ਸੀ ਐਨ ਐਫ਼ ਦੇ ਰਾਸ਼ਟਰੀ ਪ੍ਰਧਾਨ ਲਾਰੈਂਸ ਚੌਧਰੀ ਅਤੇ ਯੂਥ ਪ੍ਰਧਾਨ ਆਰਿਫ਼ ਮਸੀਹ ਚੌਹਾਨ ਦੀ ਅਗੁਵਾਈ ਵਿੱਚ 29 ਸਤੰਬਰ ਨੂੰ ਕਲਾਨੌਰ ਵਿਖੇ ਹੋ ਰਹੀ ਰੈਲੀ ਵਿੱਚ ਪਹੁੰਚਣ ਦੀ ਸੰਗਤਾਂ ਨੂੰ ਅਪੀਲ ਕੀਤੀ। ਇਸ ਮੌਕੇ ਪ੍ਰਧਾਨ ਗ੍ਰਿਫਨ ਮਸੀਹ,ਰਾਜਨ ਰੰਧਾਵਾ, ਵਿੱਕੀ ਮਸੀਹ, ਕਾਲਾ ਮਸੀਹ, ਸਰਵਨ ਮਸੀਹ, ਜੱਸਾਮਸੀਹ, ਚੰਦਮਸੀਹ, ਵਿਲੀਅਮ ਮਸੀਹ, ਵਿਕਟਰ ਮਸੀਹ, ਸਰਦੂਲ ਮਸੀਹ, ਗੋਲਡੀ ਮਸੀਹ, ਪ੍ਰੇਮ ਮਸੀਹ, ਬੰਟੀ ਮਸੀਹ, ਪ੍ਰਿੰਸ ਮਸੀਹ, ਅਰਸ਼ ਮਸੀਹ, ਅਲੀਸ਼ਾ ਮਸੀਹ ਪਤਰਸਮਸੀਹ, ਮਹਿਲਮਸੀਹ, ਮੋਹਨਮਸੀਹ, ਵਿਜੈ ਮਸੀਹਯਾਕੂਬ ਮਸੀਹ ਆਦਿ ਹਾਜਰ ਸਨ।