ਮਮਦੋਟ 26 ਜਨਵਰੀ (ਲਛਮਣ ਸਿੰਘ ਸੰਧੂ) – ਪਸ਼ੂਆ ਵਿੱਚ ਬਨਾਉਟੀ ਗਰਭਧਾਰਨ ਰਾਹੀਂ ਨਸਲ ਸੁਧਾਰ ਦਾ ਕੰਮ ਕਰ ਰਹੇ ਵਰਕਰਾਂ ਦੀ ਜਥੇਬੰਦੀ ਵੈਟਨਰੀ ਏ.ਆਈ ਵਰਕਰ ਯੂਨੀਅਨ ਪੰਜਾਬ ਵਲੋਂ ਰੈਗੂਲਰ ਕਰਨ ਦੀ ਮੰਗ ਨੂੰ ਲੈ ਕੇ ਪਸ਼ੂ ਪਾਲਣ ਵਿਭਾਗ ਦੇ ਡਾਇਰੈਕਟਰ ਦਫਤਰ ਸਾਹਮਣੇ ਪਿਛਲੇ ਚਾਰ ਮਹੀਨਿਆਂ ਤੋ ਚੱਲ ਰਹੇ ਪੱਕੇ ਮੋਰਚੇ ਦੌਰਾਨ ਸੰਘਰਸ਼ ਨੂੰ ਤੇਜ ਕਰਨ ਦਾ ਐਲਾਨ ਕੀਤਾ ਗਿਆ ।ਇਸੇ ਤਹਿਤ ਜਥੇਬੰਦੀ ਵਲੋਂ ਜਿਲ੍ਹਾ ਤਰਨਤਾਰਨ ਦੇ ਪੱਟੀ ਵਿਖੇ ਸਰਕਾਰ ਦੇ ਕੰਨਾ ਤੱਕ ਆਵਾਜ਼ ਪਹੁੰਚਾਉਣ ਦੇ ਮਕਸਦ ਨਾਲ ਵਿਸ਼ਾਲ ਰੈਲੀ ਕੀਤੀ ਜਾ ਰਹੀ ਹੈ। ਜਾਣਕਾਰੀ ਦਿੰਦੀਆ ਜਥੇਬੰਦੀ ਦੇ ਸੂਬਾ ਪ੍ਰਧਾਨ ਸਰਬਜੀਤ ਸਿੰਘ ਅਜਨਾਲਾ ਨੇ ਦੱਸੀਆ ਕਿ ਏ .ਆਈ ਵਰਕਰ ਪਿਛਲੇ 14 ਸਾਲਾਂ ਤੋ ਪਸ਼ੂ ਪਾਲਣ ਵਿਭਾਗ ਵਿੱਚ ਬਿਨਾ ਤਨਖਾਹ ਤੋਂ ਕੰਮ ਕਰ ਰਹੇ ਹਨ।
ਪਸ਼ੂ ਪਾਲਣ ਵਿਭਾਗ ਏ ਆਈ . ਵਰਕਰਾਂ ਨੂੰ ਬਿਨਾ ਤਨਖਾਹ ਦਿੱਤੇ ਬਨਾਉਟੀ ਗਰਭਧਾਰਨ ਅਤੇ ਵੈਕਸੀਨ ਦਾ ਕੰਮ ਲਗਾਤਰ ਲੈ ਰਿਹਾ ਹੈ ਜਿਸ ਦੇ ਰੋਸ ਵਜੋ ਡਾਇਰੈਕਟਰ ਦਫਤਰ ਗੇਟ ਸਾਹਮਣੇ ਪਿਛਲੇ ਚਾਰ ਮਹੀਨਿਆਂ ਤੋ ਲਗਾਤਾਰ ਧਰਨਾ ਚੱਲ ਰਿਹਾ ਹੈ। ਵਿਭਾਗ ਦੇ ਡਾਇਰੈਕਟਰ ਅਤੇ ਮੰਤਰੀ ਲਾਰੀਆਂ ਤੋਂ ਬਗੈਰ ਵਰਕਰਾਂ ਨੂੰ ਕੁਝ ਵੀ ਦੇਣ ਰੌਅ ਵਿੱਚ ਨਹੀ ਹਨ।ਪਸ਼ੂ ਪਾਲਣ ਵਿਭਾਗ ਦੇ ਮੰਤਰੀ ਅਤੇ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਨਾਲ ਪਿਛਲੇ ਚਾਰ ਮਹੀਨਿਆਂ ਦੌਰਾਨ ਕੀਤੀਆ ਗਈਆ ਮੀਟਿੰਗਾ ਬੇਸਿਟਾ ਰਹੀਆਂ ਹਨ ਜਿਸ ਦੇ ਰੋਸ ਵਜੋ 28 ਜਨਵਰੀ ਨੂੰ ਪਸ਼ੂ ਪਾਲਣ ਵਿਭਾਗ ਦੇ ਮੰਤਰੀ ਦੇ ਹਲਕੇ ਵਿੱਚ ਏ.ਆਈ ਵਰਕਰਾਂ ਵਲੋਂ ਰੋਸ ਰੈਲੀ ਕੀਤੀ ਜਾਵੇਗੀ।