More

    27 ਜਨਵਰੀ ਨੂੰ ਧੂਰੀ ਸਹਿਰ ਵਿਖੇ ਕੀਤੀ ਜਾ ਰਹੀ ਰੋਸ ਰੈਲੀ ਦੀ ਤਿਆਰੀ ਦੇ ਸਬੰਧੀ ਪਿੰਡ ਮੀਮਸਾ ਵਿਖੇ ਕੀਤੀ ਮੀਟਿੰਗ

    ਅੰਮ੍ਰਿਤਸਰ, 24 ਜਨਵਰੀ (ਬੁਲੰਦ ਅਵਾਜ਼ ਬਿਊਰੋ) – ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਵੱਲੋ 27 ਜਨਵਰੀ ਨੂੰ ਧੂਰੀ ਸਹਿਰ ਵਿਖੇ ਕੀਤੀ ਜਾ ਰਹੀ ਰੋਸ ਰੈਲੀ ਦੀ ਤਿਆਰੀ ਦੇ ਸਬੰਧੀ ਪਿੰਡ ਮੀਮਸਾ ਵਿਖੇ ਕੀਤੀ ਮੀਟਿੰਗ ।ਮੀਟਿੰਗ ਨੂੰ ਸੰਬੋਧਨ  ਕਰਦਿਆਂ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਬਲਜੀਤ ਸਿੰਘ ਨੇ ਕਿਹਾ ਕਿ ਸਰਕਾਰ ਬੇਸ਼ੱਕ” ਬਦਲਾਅ ,”ਸਾਡਾ ਕੰਮ ਬੋਲਦਾ” ਵਰਗੇ ਸਲੋਗਨਾ ਦੇ ਇਸਤਿਹਾਰ(ਫਲੈਕਸਾਂ) ਪੂਰੇ ਪੰਜਾਬ ਅੰਦਰ ਲਗਵਾਉਦੀ ਹੈ।ਪਰ ਪੰਜਾਬ ਦੇ ਲੋਕ  ਅੱਜ ਵੀ  ਆਪਣੀਆਂ ਜਾਇਜ ਮੰਗਾਂ ਜਿਵੇਂ  ਕਿ ਪੰਜ ਪੰਜ ਮਰਲੇ ਦੇ ਪਲਾਟ ਮਜਦੂਰਾਂ ਨੂੰ ਦਿੱਤੇ ਜਾਣ। ਪੰਚਾਇਤੀ ਜਮੀਨਾਂ ਚੋ ਅੈਸ.ਸੀ ਭਾਈਚਾਰੇ ਦੀ ਤੀਜੇ ਹਿੱਸੇ ਵਾਲੀ ਜਮੀਨ ਪੱਕੇ ਤੌਰ ਤੇ ਮਜ਼ਦੂਰਾਂ ਨੂੰ ਦਿੱਤੀ ਜਾਵੇ। ਨਜੂਲ ਜਮੀਨਾਂ ਦਾ ਮਾਲਕਾਨਾ ਹੱਕ ਦਿੱਤਾ ਜਾਵੇ।

    ਮਜ਼ਦੂਰਾਂ ਸਿਰ ਚੜਿਆ ਸਮੁੱਚਾ ਕਰਜ਼ਾ ਮਾਫ ਕੀਤਾ ਜਾਵੇ ਮਨਰੇਗਾ ਦਾ ਕੰਮ ਸਾਲ ਭਰ ਲਈ ਦਿੱਤਾ ਜਾਵੇ ਆਦਿ ਮੰਗਾਂ ਲਈ ਸੜਕਾਂ ਤੇ ਬੈਠਕੇ ਸੰਘਰਸ਼ ਕਰਨ ਲਈ ਮਜਬੂਰ ਹਨ। ਪੰਜਾਬ ਸਰਕਾਰ ਮਜ਼ਦੂਰਾਂ ਦੇ ਆਰਥਿਕ ਹਲਾਤਾਂ ਨੂੰ ਜਾਣਦਿਆ ਵੀ  ਟੱਸ ਤੋਂ ਮੱਸ ਨਹੀ ਹੋ ਰਹੀ। ਉਲਟਾ ਮਜ਼ਦੂਰਾਂ ਉਪਰ ਪੁਲਿਸ ਪ੍ਰਸਾਸਨ ਤੋਂ ਲਾਠੀਚਾਰਜ ਕਰਵਾ ਦਿੱਤਾ ਜਾਦਾਂ ਹੈ। ਜਿਸ ਕਰਕੇ ਪਿੰਡਾਂ ਦੇ ਪੇਂਡੂ ਦਲਿਤਾਂ ਮਜ਼ਦੂਰਾਂ ਅੰਦਰ ਭਾਰੀ ਰੋਸ ਦੇਖਣ ਨੂੰ ਮਿਲੀਆ।ਸਰਕਾਰ ਵੱਲੋ ਮਜ਼ਦੂਰਾਂ ਨਾਲ ਕੀਤੇ ਬਿਤਕਰੇ ਦੇ ਖਿਲਾਫ਼ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਵੱਲੋ 27 ਜਨਵਰੀ ਨੂੰ ਧੂਰੀ ਬਲਾਕ ਦੇ ਪਿੰਡਾਂ ਦੇ ਮਜ਼ਦੂਰਾਂ ਦੀ ਲਾਮਬੰਦੀ ਕਰਕੇ  ਸਹਿਰ ਰੋਸ  ਰੈਲੀ ਕੀਤੀ ਜਾਵੇਗੀ। ਇਸ ਮੀਟਿੰਗ ਵਿੱਚ ਆਏ ਪਿੰਡ ਮੀਮਸੇ ਦੇ ਲੋਕ ਨੇ ਵੱਡੀ ਗਿਣਤੀ ਵਿੱਚ ਸਾਮਿਲ ਹੋਣ ਦਾ ਅੈਲਾਨ ਕੀਤਾ ।ਮੀਟਿੰਗ ਵਿੱਚ ਪਿੰਡ ਆਗੂ ਗੁਰਮੀਤ ਸਿੰਘ,ਗੱਗੂ  ਸਿੰਘ ,ਬਲਦੇਵ ਸਿੰਘ ਤੇ ਸੁਖਦੇਵ ਸਿੰਘ ਹਾਜ਼ਰ ਹੋਏ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img