27 ਸਾਲ ਦੇ ਲੰਮੇ ਅਰਸੇ ਦੇ ਬਾਅਦ 6 ਖੂਨੀ ਵਰਦੀਧਾਰੀ ਭੇੜੀਏ ਅਖੀਰ ਆਏ ਕਨੂੰਨ ਦੀ ਗ੍ਰਿਫਤ ਚ

27 ਸਾਲ ਦੇ ਲੰਮੇ ਅਰਸੇ ਬਾਅਦ ਸੀ.ਬੀ.ਆਈ. ਦੀ ਇੱਕ ਵਿਸ਼ੇਸ਼ ਅਦਾਲਤ ਨੇ 1993 ਚ ਕਾਰਸੇਵਾ ਵਾਲੇ ਬਾਬਾ ਚਰਨ ਸਿੰਘ ਅਤੇ ਉਨ੍ਹਾਂ ਦੇ 5 ਹੋਰ ਰਿਸ਼ਤੇਦਾਰਾਂ ਨੂੰ ਪੁਲਿਸ ਵਲੋਂ ਅਗਵਾ ਕਰਨ ਮਗਰੋਂ ਕਤਲ ਕਰਨ ਦੇ ਮਾਮਲੇ ਚ ਸੁਣਵਾਈ ਕਰਦਿਆਂ 6 ਪੁਲੀਸ ਵਾਲਿਆਂ ਨੂੰ ਦੋਸ਼ੀ ਕਰਾਰ ਦਿਤਾ ਏ , ਇਨ੍ਹਾਂ ਚ ਇੰਸਪੈਕਟਰ ਸੂਬਾ ਸਿੰਘ,

 
                                                                                                                            ਬਾਬਾ ਚਰਨ ਸਿੰਘ ਜੀ (ਕਾਰਸੇਵਾ ਵਾਲੇ) ਜਿਹਨਾਂ ਨੂੰ ਪੁਲਿਸ ਨੇ ਭਾਰੀ ਤਸ਼ੱਦਦ ਕਰਕੇ ਸ਼ਹੀਦ ਕਰ ਦਿੱਤਾ ਸੀ

ਸੁਖਦੇਵ ਸਿੰਘ ਹਵਾਲਦਾਰ, ਅਤੇ ਬਿਕਰਮਜੀਤ ਸਿੰਘ ਐੱਸ.ਆਈ. ਨੂੰ 10-10 ਸਾਲ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਇੱਕ ਹੋਰ ਦੋਸ਼ੀ ਸੁਖਦੇਵ ਰਾਜ ਜੋਸ਼ੀ ਨੂੰ 5 ਸਾਲ ਦੀ ਸਜ਼ਾ ਸੁਣਾਈ ਹੈ।  ਇਸ ਮਾਮਲੇ ਵਿੱਚ ਅਦਾਲਤ ਨੇ 2 ਹੋਰ ਦੋਸ਼ੀ ਮੁਲਾਜਮਾਂ ਨੂੰ ਚੰਗੇ ਚਾਲ ਚਲਨ ਦੀ ਸ਼ਰਤ ਤੇ ਰਿਹਾਅ ਕਰ ਦਿੱਤਾ।

ਭਾਈ ਗੁਰਮੇਜ ਸਿੰਘ ਅਤੇ ਭਾਈ ਬਲਵਿੰਦਰ ਸਿੰਘ (ਦੋਵੇਂ ਪਿਉ-ਪੁੱਤਰ ਸਨ) ਜਿਹਨਾਂ ਨੂੰ ਪੁਲਿਸ ਨੇ ਸਖੀਰੇ ਪਿੰਡ ਤੋਂ ਚੁੱਕ ਕੇ ਸ਼ਹੀਦ ਕੀਤਾ ਸੀ।

                                                                                                                     ਇਸ ਦੋਵੇਂ ਵੀ ਬਾਬਾ ਚਰਨ ਸਿੰਘ ਜੀ ਦੇ ਨੇੜਲੇ ਰਿਸ਼ਤੇਦਾਰ ਸਨ।

ਜਦਕਿ ਅਦਾਲਤ ਨੇ ਤਿੰਨ ਮੁਜਰਮਾਂ ਡੀ.ਐੱਸ.ਪੀ. ਗੁਰਮੀਤ ਸਿੰਘ, ਕਸ਼ਮੀਰ ਸਿੰਘ (ਮੌਜੂਦਾ ਏ.ਆਈ.ਜੀ.) ਅਤੇ ਨਿਰਮਲ ਸਿੰਘ (ਐੱਸ.ਆਈ.) ਨੂੰ ਇਸ ਮਾਮਲੇ ਵਿੱਚੋਂ ਬਰੀ ਕਰ ਦਿੱਤਾ। ਇਸ ਮਾਮਲੇ ਚ ਪੈਰਵਾਈ ਕਰਨ ਵਾਲੇ ਮਨੁੱਖੀ ਹੱਕਾਂ ਦੇ ਵਕੀਲ ਮਨ੍ਜਪੁਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਦੱਸਿਆ ਕਿ ਇਸ ਮਾਮਲੇ ਚ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਮੌਜੂਦਾ ਰੱਖਿਆ ਸਲਾਹਕਾਰ ਖੂਬੀ ਰਾਮ ਤੇ ਮੁਕੱਦਮਾ ਚਲਾਉਣ ਦੀ ਅਰਜ਼ੀ ਹਾਲੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਚ ਵਿਚਾਰ ਅਧੀਨ ਹੈ।

                                                                                                                   ਬਾਬਾ ਮੇਜਾ ਸਿੰਘ ਅਤੇ ਬਾਬਾ ਕੇਸਰ ਸਿੰਘ (ਦੋਵੇਂ ਭਰਾਤਾ ਬਾਬਾ ਚਰਨ ਸਿੰਘ)। ਇਹਨਾਂ ਨੂੰ ਵੀ ਪੁਲਿਸ ਨੇ ਸ਼ਹੀਦ ਕਰ ਦਿੱਤਾ ਸੀ

ਮਾਤਾ ਗੁਰਜੀਤ ਕੌਰ ਨੇ ਭਰੀਆਂ ਅੱਖਾਂ ਨਾਲ ਗੱਲਬਾਤ ਕਰਦੇ ਦੱਸਿਆ ਕਿ ਇਹਨਾ ਮੁਲਾਜ਼ਮਾਂ ਨੇ ਬਾਬਾ ਚਰਨ ਸਿੰਘ ਅਤੇ ਮੇਜਾ ਸਿੰਘ ਨੂੰ ਗੋਲੀਆਂ ਮਾਰ ਕੇ ਹੱਥਾਂ ਪੈਰਾਂ ਨਾਲ ਪੱਥਰ ਬੰਨ ਕੇ ਹਰੀਕੇ ਦਰਿਆ ਵਿਚ ਸੁੱਟ ਦਿੱਤਾ ਸੀ | ਉਨ੍ਹਾਂ ਕਿਹਾ ਕਿ ਇਨਸਾਫ਼ ਲੈਣ ਲਈ ਉਨ੍ਹਾਂ ਨੇ ਲੰਮੀ ਲੜਾਈ ਲੜੀ, ਪਰ ਜਦ ਇਨਸਾਫ਼ ਮਿਲਿਆ, ਉਹ ਵੀ ਅਧੂਰਾ |

                                                                             ਦੋਸ਼ੀ ਪੁਲਿਸ ਵਾਲੇ – ਬਿਕਰਮਜੀਤ ਸਿੰਘ (ਖੱਬੇ), ਸੁਖਦੇਵ ਰਾਜ ਜੋਸ਼ੀ (ਵਿਚਕਾਰ) ਅਤੇ ਸੁਖਦੇਵ ਸਿੰਘ (ਸੱਜੇ)। ਸੁਖਦੇਵ ਰਾਜ ਜੋਸ਼ੀ ਖੂਬੀ ਰਾਮ ਦਾ ਸਹਾਇਕ ਸੀ ਤੇ ਖੂਬੀ ਰਾਮ ਅੱਜ-ਕੱਲ੍ਹ
                                                                                                                      ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਆਪਣਾ ਸੁਰੱਖਿਆ ਸਲਾਹਕਾਰ ਲਾਇਆ ਹੋਇਆ ਹੈ

ਉਨ੍ਹਾਂ ਨੂੰ ਉਮੀਦ ਸੀ ਕਿ ਸਾਰੇ ਪੁਲਿਸ ਮੁਲਾਜ਼ਮਾਂ ਨੂੰ ਉਮਰ ਕੈਦ ਦੀ ਸਜ਼ਾ ਹੋਵੇਗੀ, ਪਰ ਬਹੁਤ ਅਫ਼ਸੋਸ ਦੀ ਗੱਲ ਹੈ ਕਿ ਇਸ ਕੇਸ ਨਾਲ ਸਬੰਧਿਤ ਮੁੱਖ ਪੁਲਿਸ ਅਫ਼ਸਰਾਂ ਨੂੰ ਅਦਾਲਤ ਵਲੋਂ ਬਰੀ ਕਰ ਦਿੱਤਾ ਗਿਆ |  ਉਨ੍ਹਾਂ ਇਹ ਵੀ ਕਿਹਾ ਕਿ ਉਹ 28 ਸਾਲਾਂ ਤੋਂ ਇਨਸਾਫ਼ ਲਈ ਜਾਰੀ ਲੜਾਈ ਲੜ ਰਹੇ ਹਨ ਅਤੇ ਉਹ ਅੱਗੇ ਵੀ ਇਹ ਲੜਾਈ ਜਾਰੀ ਰੱਖਣਗੇ..ਉਨ੍ਹਾਂ ਕਿਹਾ ਕੀ ਉਹ ਸਾਰੇ ਦੋਸ਼ੀਆਂ ਨੂੰ ਸਜ਼ਾ ਦਿਵਾ ਕੇ ਹੀ ਦਮ ਲੈਣਗੇ .

                                                                      ਦੋਸ਼ੀ ਇੰਸਪੈਕਟਰ ਸੂਬਾ ਸਿੰਘ – ਇਹ ਪੁਲਿਸ ਵਾਲਾ ਸਰਹਿੰਦ ਤੋਂ ਹੈ ਅਤੇ ਕਹਿੰਦਾ ਹੁੰਦਾ ਸੀ ਸਿੱਖ ਸੂਬਾ ਸਰਹੰਦ ਵਜ਼ੀਰ ਖਾਨ ਨੂੰ ਭੁੱਲ ਜਾਣਗੇ ਅਤੇ ਸੂਬਾ ਸਿੰਘ ਸਰਹਿੰਦ ਨੂੰ ਯਾਦ ਰੱਖਣਗੇ।
                                                                 ਸਜਾ ਸੁਣਾਏ ਜਾਣ ਤੋਂ ਬਾਅਦ ਅੱਜ ਇਹ ਜੇਲ੍ਹ ਵਾਲੀ ਗੱਡੀ ਵਿਚ ਚੜ੍ਹਨ ਲੱਗਾ ਤਸਵੀਰਾਂ ਖਿੱਚ ਰਹੇ ਕੁਝ ਪੱਤਰਕਾਰਾਂ ਨੂੰ ਆਕੜ ਕੇ ਕਹਿ ਰਿਹਾ ਸੀ ਚੰਗੀ ਤਰ੍ਹਾਂ ਖਿੱਚ ਲਓ ਜਿਹੜੀਆਂ ਤਸਵੀਰਾਂ ਖਿੱਚਣੀਆਂ ਹਨ।

ਬਾਬਾ ਚਰਨ ਸਿੰਘ ਦਾ ਮਾਮਲਾ ਉਹਨਾਂ ਤਿੰਨ ਦਰਜਨ ਦੇ ਕਰੀਬ ਮਾਮਲਿਆਂ ਵਿੱਚੋਂ ਹੈ । ਜਦੋੰ 1980-90 ਦੇ ਦਹਾਕੇ ਦੇ ਦੌਰਾਨ ਪੰਜਾਬ ਪੁਲੀਸ ਵੱਲੋਂ ਕੀਤੇ ਗਏ ਮਨੁੱਖੀ ਹੱਕਾਂ ਦੇ ਘਾਣ ਅਤੇ ਮਨੁੱਖਤਾ ਖਿਲਾਫ ਜੁਰਮਾਂ ਨਾਲ ਸਬੰਧਤ ਹਨ।

Leave a Reply