More

  26 ਮਈ ਨੂੰ ਕਾਲਾ ਦਿਵਸ ਮਨਾਇਆ ਜਾਵੇਗਾ -ਜਮਹੂਰੀ ਕਿਸਾਨ ਸਭਾ

  ਪੰਜਾਬ, 19 ਮਈ  (ਜੰਡ ਖਾਲੜਾ) -ਸੰਯੁਕਤ ਮੋਰਚੇ ਦੇ ਪਿੰਡ ਦਿਆਲਪੁਰਾ ਦੇ ਕਿਸਾਨਾਂ ਅਤੇ ਦੁਕਾਨਦਾਰਾਂ ਦੀ ਸਾਂਝੀ ਮੀਟਿੰਗ ਗੁਰਭੇਜ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਸ਼ੁਰੁ ਕਰਨ ਤੋਂ ਪਹਿਲਾਂ ਦਰਬਾਰਾ ਸਿੰਘ ਵਾਂ ਮੇਜਰ ਸਿੰਘ ਲੌਹਕਾ ਨਰਿੰਦਰ ਸਿੰਘ ਉਰਫ ਭਾਨਾ ਅਤੇ ਗੁਰਭੇਜ ਸਿੰਘ ਚੂਸਲੇਵੜ ਦੀ ਬੇਵਕਤ ਮੌਤ ਤੇ ਦੋ ਮਿੰਟ ਮੌਨ ਧਾਰਕੇ ਸ਼ਰਧਾਂਜਲੀ ਭੇਟ ਕੀਤੀ। ਜਮਹੂਰੀ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਦਲਜੀਤ ਸਿੰਘ ਦਿਆਲਪੁਰਾ ਨੇ ਕਿਹਾ ਕਿ ਅੱਤ ਕਠਿਨ ਹਾਲਤਾਂ ਦਿੱਲੀ ਦੀਆਂ ਬਰੂਹਾਂ ਤੇ ਡੇਰਾ ਲਾਈ ਬੈਠੇ ਕਿਸਾਨਾਂ ਨੂੰ 26ਮਈ ਨੂੰ 6 ਮਹੀਨੇ ਪੂਰੇ ਹੋ ਜਾਣੇ ਹਨ ਅਤੇ ਕਿਸਾਨ ਮੰਗਾਂ ਪ੍ਰਤੀ ਤਾਨਾਸ਼ਾਹ ਵਤੀਰਾ ਧਾਰਨ ਕਰੀ ਬੈਠੇ ਪ੍ਰਧਾਨ ਮੰਤਰੀ ਨੇ ਇਸੇ ਦਿਨ ਸੌਂਹ ਚੁੱਕੀ ਸੀ ਅਤੇ ਸੰਯੁਕਤ ਮੋਰਚੇ ਨੇ ਇਸ ਦਿਨ ਨੂੰ ਕਾਲੇ ਦਿਵਸ ਵਜੋਂ ਮਨਾਉਣ ਦਾ ਫੈਸਲਾ ਕੀਤਾ ਹੈ। ਇਹ ਦਿਨ ਘਰਾਂ ਦੁਕਾਨਾਂ ਅਤੇ ਮਸੀਨਰੀ ਤੇ ਕਾਲੇ ਝੰਡੇ ਬੰਨਕੇ ਕਾਲੇ ਦਿਨ ਵਜੋਂ ਮਨਾਇਆ ਜਾਵੇਗਾ।22 ਨੂੰ ਸ਼ਹਿਰਾਂ ਪਿੰਡਾਂ ਵਿਚ ਝੰਡਾ ਮਾਰਚ ਕੱਢਿਆ ਜਾਵੇਗਾ।ਆਏ ਤੇਲ ਦੀਆਂ ਵਧਦੀਆਂ ਕੀਮਤਾਂ ਅਤੇ ਹਰਿਆਣੇ ਵਿੱਚ ਕਿਸਾਨਾਂ ਤੇ ਹੋਏ ਲਾਠੀਚਾਰਜ ਦੀ ਨਿਖੇਧੀ ਕੀਤੀ। ਮੀਟਿੰਗ ਦੇ ਅੰਤ ਵਿੱਚ ਪ੍ਰਧਾਨ ਗੁਰਭੇਜ ਸਿੰਘ ਧਾਰੀਵਾਲ ਨੇ ਦੁਕਾਨਾਂ ਘਰਾਂ ਕਾਰਾਂ ਟਰੈਕਟਰਾਂ ਮੋਟਰਸਾਈਕਲਾਂ ਅਤੇ ਹੋਰ ਸੰਦਾ ਤੇ ਕਾਲੇ ਝੰਡੇ ਬੰਨਣ ਦੀ ਅਪੀਲ ਕੀਤੀ ਅਤੇ ਮੋਦੀ ਨੂੰ ਕਾਲੇ ਕਾਨੂੰਨ ਰੱਦ ਕਰਨ ਦੀ ਮੰਗ ਕੀਤੀ । ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਤਹਿਸੀਲ ਪ੍ਰਧਾਨ ਜਰਨੈਲ ਸਿੰਘ ਦਿਆਲਪੁਰਾ ,ਗੁਰਨਾਮ ਸਿੰਘ ਬਾਸਰਕੇ ,ਮਹਿਲ ਸਿੰਘ ਅਤੇ ਸਰੂਪ ਸਿੰਘ ਬੂੜਚੰਦ ,ਬੱਬੂ ਪੇਂਟ ਵਾਲਾ, ਜਸਪਾਲ ਸਿੰਘ ,ਹਰਜਿੰਦਰ ਸਿੰਘ ਬੱਬੂ ,ਭੋਲਾ ਸਿੰਘ ਆਦਿ ਆਗੂ ਹਾਜਰ ਸਨ।

  MORE ARTICLS

  - Advertisment -spot_img

  ਸਿਆਸਤ

  ਕਾਰੋਬਾਰ

  spot_img