25 ਫੀਸਦੀ ਤੋਂ ਵੱਧ ਦਾਖਲਾ ਕਰਨ ਵਾਲੇ ਸਕੂਲ ਸਿੱਖਿਆ ਵਿਭਾਗ ਵਲੋਂ ਸਨਮਾਨਿਤ

101

ਸਕੂਲ ਮੁਖੀਆਂ ਨੂੰ ਬਲਾਕ ਪੱਧਰੀ ਸਮਾਗਮਾਂ ਰਾਹੀਂ ਕੀਤਾ ਜਾ ਰਿਹਾ ਸਨਮਾਨਿਤ – ਸਤਿੰਦਰਬੀਰ ਸਿੰਘ

Italian Trulli

ਅੰਮ੍ਰਿਤਸਰ, 28 ਜੂਨ (ਗਗਨ) – ਪੰਜਾਬ ਸਰਕਾਰ ਵਲੋਂ ਸਰਕਾਰੀ ਸਕੂਲਾਂ ਅੰਦਰ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ, ਸਿੱਖਿਅ ਵਿਭਾਗ ਦੇ ਅਧਿਕਾਰੀਆਂ ਤੇ ਸਕੂਲ ਮੁਖੀਆਂ ਦੀ ਦੇਖ ਰੇਖ ਹੇਠ ਸਿੱਖਿਆ ਦੇ ਮਿਆਰ ਵਿੱਚ ਉਚੇਰੇ ਵਾਧੇ ਅਤੇ ਅਧਿਆਪਕਾਂ ਵਲੋਂ ਕੀਤੀ ਮਿਹਨਤ ਸਦਕਾ ਸਰਕਾਰੀ ਸਕੂਲਾਂ ਅੰਦਰ ਵਿਦਿਆਰਥੀਆਂ ਦੇ ਦਾਖਲੇ ਵਿੱਚ ਹੋਏ ਜਿਕਰਯੋਗ ਵਾਧੇ ਨੇ ਪੰਜਾਬ ਰਾਜ ਨੂੰ ਦੇਸ਼ ਅੰਦਰ ਸਿੱਖਿਆ ਦੇ ਖੇਤਰ ਵਿੱਚ ਮੋਹਰੀ ਸੂਬਾ ਬਣਾ ਕੇ ਪੰਜਾਬੀਆਂ ਦਾ ਸਿਰ ਮਾਣ ਨਾਲ ਉੱਚਾ ਕੀਤਾ ਹੈ। ਇਥੇ ਜਿਕਰਯੋਗ ਹੈ ਕਿ ਸੂਬੇ ਦੇ ਸਰਕਾਰੀ ਸਕੁਲਾਂ ਵਿੱਚ ਪਿਛਲੇ ਸਾਲ ਦੇ ਮੁਕਾਬਲੇ ਫੀਸਦੀ ਵਿਦਿਆਰਥੀਆਂ ਦਾ ਵਾਧਾ ਦਰਜ ਕੀਤਾ ਹਿਆ ਜਦਕਿ ਜ਼ਿਲ੍ਹੇ ਅੰਦਰ ਸਰਕਾਰੀ ਸਕੂਲਾਂ ਵਿੱਚ 12.66 ਫੀਸਦੀ ਵੱਧ ਵਿਦਿਆਰਥੀਆਂ ਨੇ ਸਰਕਾਰੀ ਸਕੂਲਾਂ ਦਾ ਰੁਖ ਕੀਤਾ।

ਸੂਬੇ ਅਤੇ ਜ਼ਿਲ਼੍ਹੇ ਦੇ ਸਰਕਾਰੀ ਸਕੁਲ਼ਾਂ ਅੰਦਰ ਵਿਦਿਆਰਥੀਆਂ ਦੇ ਵੱਧ ਦਾਖਲੇ ਨੂੰ ਲੈ ਕੇ ਗਲਬਾਤ ਕਰਦਿਆਂ ਦਾਖਲਾ ਮੁਹਿੰਮ ਪੰਜਾਬ ਦੇ ਸੂਬਾ ਕੋਆਰਡੀਨੇਟਰ ਸਤਿੰਦਰਬੀਰ ਸਿੰਘ ਜ਼ਿਲ਼੍ਹਾ ਸਿੱਖਿਆ ਅਫਸ਼ਰ (ਸੈ,ਸਿੱ) ਅੰਮ੍ਰਿਤਸਰ ਨੇ ਦੱਸਿਆ ਕਿ ਸਰਕਾਰੀ ਸਕੂਲਾਂ ਅੰਦਰ ਪਿਛਲੇ ਸਾਲ ਦੇ ਮੁਕਾਬਲੇ 25 ਫੀਸਦੀ ਤੋੋਂ ਵੱਧ ਦਾਖਲਾ ਕਰਨ ਵਾਲੇ ਸਕੁਲਾਂ ਨੂੰ ਸਿੱਖਿਆ ਵਿਭਾਗ ਦੇ ਮੁੱਖ ਦਫਤਰ ਵਲੋਂ ਸ਼ੀਲਡ ਅਤੇ ਸਰਟੀਫਿਕੇਟ ਨਾਲ ਸਨਮਾਨਿਤ ਕਰਨ ਦਾ ਫੈਸਲਾ ਕੀਤਾ ਗਿਆ ਸੀ ਜਿਸ ਤਹਿਤ ਜ਼ਿਲ਼੍ਹਾ ਅੰਮ੍ਰਿਤਸਰ ਦੇ 31 ਸਕੂਲਾਂ ਨੇ ਇਹ ਉਪਲਬਧੀ ਹਾਸਲ ਕੀਤੀ ਤੇ ਸੂਬਾ ਪੱਧਰੀ ਸਨਮਾਨ ਹਾਸਲ ਕੀਤਾ। ਉਨ੍ਹਾਂ ਦੱਸਿਆ ਕਿ ਜਿਹੜੇ ਸਕੂਲਾਂ ਨੇ 25 ਫੀਸਦੀ ਤੋਂ ਵੱਧ ਬੱਚਿਆਂ ਦਾ ਦਾਖਲਾ ਕੀਤਾ ਹੈ ਉਨ੍ਹਾਂ ਨੂੰ ਬਲਾਕ ਪੱਧਰੀ ਸਮਾਗਮਾਂ ਰਾਹੀਂ ਸਨਮਾਨਿਤ ਕੀਤਾ ਜਾ ਰਿਹਾ ਹੈ।

ਇਸ ਸੰਬੰਧੀ ਬਲਾਕ ਅੰਮ੍ਰਿਤਸਰ ਅਤੇ ਜੰਡਿਆਲਾ ਗੁਰੂ ਦੇ ਸਕੂਲਾਂ ਨੂੰ ਸਨਮਾਨਿਤ ਕਰਨ ਲਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਟਾਊਨ ਹਾਲ ਵਿਖੇ ਇਕ ਵਿਸੇਸ਼ ਸਮਾਗਮ ਆਯੋਜਿਤ ਕੀਤਾ ਗਿਆ ਜਿਸ ਵਿੱਚ ਪ੍ਰਿੰਸੀਪਲ ਬਲਵਿੰਦਰ ਸਿੰਘ ਸ.ਸੀ.ਸੈ.ਸਕੂਲ ਟਾਊਨ ਹਾਲ, ਪ੍ਰਿੰਸੀਪਲ ਮੈਡਮ ਮੋਨਿਕਾ ਸ.ਸੀ.ਸੈ. ਸਕੂਲ ਕੋਟ ਬਾਬਾ ਦੀਪ ਸਿੰਘ (ਲੜਕੇ), ਪ੍ਰਿੰਸੀਪਲ ਜਤਿੰਦਰਪਾਲ ਸਿੰਘ ਸ.ਕੰ.ਸੀ.ਸੈ.ਸਕੂਲ ਐਮ.ਐਸ.ਰੋਡ, ਮੈਡਮ ਹਰਿੰਦਰ ਕੌਰ ਮੁਖੀ ਸਰਕਾਰੀ ਹਾਈ ਸਕੂਲ ਸ਼ਰੀਫਪੁਰਾ, ਸ਼੍ਰੀਮਤੀ ਮਨਦੀਪ ਕੌਰ ਸਰਕਾਰੀ ਮਿਡਲ ਸਕੂਲ ਚੌਕ ਬਾਬਾ ਸਾਹਿਬ ਦੇ ਮੁਖੀ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੰਡਿਆਲਾ ਗੁਰੂ (ਲੜਕੇ) ਸ਼ਾਮਿਲ ਹਨ ਜਿੰਨਾਂ ਨੂੰ ਸਤਿੰਦਰਬੀਰ ਸਿੰਘ ਜ਼ਿਲ਼੍ਹਾ ਸਿੱਖਿਆ ਅਫਸਰ ਅੰਮ੍ਰਿਤਸਰ, ਹਰਭਗਵੰਤ ਸਿੰਘ ਡਿਪਟੀ ਡੀ.ਈ.ਓ., ਪ੍ਰਿੰਸੀਪਲ ਬਲਰਾਜ ਸਿੰਘ ਢਿਲੋਂ ਡੀ.ਐਸ.ਐਮ., ਪ੍ਰਿੰਸੀਪਲ ਸ਼੍ਰੀਮਤੀ ਮਨਮੀਤ ਕੌਰ ਬੀ.ਐਨ.ਓ., ਮਨਜਿੰਦਰ ਸਿੰਘ ਬੀ.ਐਨ.ਓ. ਜੰਡਿਆਲਾ, ਨਰਿੰਦਰਪਾਲ ਸਿੰਘ ਜ਼ਿਲ਼੍ਹਾ ਮੈਂਟਰ ਸਾਇੰਸ, ਸਰਬਦੀਪ ਸਿੰਘ ਜ਼ਿਲ਼੍ਹਾ ਮੈਂਟਰ ਗਣਿਤ, ਸੌਰਵਦੀਪ ਜ਼ਿਲ੍ਹਾ ਮੈਂਟਰ ਆਈ.ਸੀ.ਟੀ., ਕੁਲਜਿੰਦਰ ਸਿੰਘ ਮੱਲੀ ਜ਼ਿਲ਼੍ਹਾ ਮੈਂਟਰ ਖੇਡਾਂ, ਵਲੋਂ ਸਨਮਾਨ ਚਿੰਨ ਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।