28 C
Amritsar
Monday, May 29, 2023

24 ਮਈ ਨੂੰ ਜਨਮ ਦਿਨ ਤੇ ਵਿਸ਼ੇਸ਼

Must read

ਸਿਰਫ਼ 19 ਸਾਲ ਦੀ ਉਮਰ ਵਿੱਚ ਸ਼ਹਾਦਤ ਦੇਣ ਵਾਲੇ ਕਰਤਾਰ ਸਿੰਘ ਸਰਾਭਾ ਜਿਨ੍ਹਾਂ ਨੂੰ ਗੁਰੂ ਮੰਨਦੇ ਸਨ ਭਗਤ ਸਿੰਘ

ਧਰਮਕੋਟ, 23 ਮਈ (ਅਮਰੀਕ ਸਿੰਘ ਛਾਬੜਾ) – ਦੇਸ਼ ਨੂੰ ਅੰਗਰੈਜਾ ਤੋਂ ਯਾਦ ਕਰਾਉਣ ਲਈ ਹਜ਼ਾਰਾਂ ਨੌਜਵਾਨਾਂ ਨੇ ਸੰਘਰਸ਼ ਕੀਤਾ ਅਤੇ ਹੱਸਦੇ ਹੱਸਦੇ ਮੌਤ ਨੂੰ ਗਲੇ ਲਗਾ ਲਿਆ ਪੰਜਾਬ ਦਾ ਅਜਿਹਾ ਹੀ ਸ਼ੇਰ ਸੀ ਕਰਤਾਰ ਸਿੰਘ ਸਰਾਭਾ ਉਸ ਦਾ ਜਨਮ ਲੁਧਿਆਣਾ ਦੇ ਸਰਾਭਾ ਪਿੰਡ ਵਿੱਚ 24 ਮਈ 1896 ਨੂੰ ਮਾਤਾ ਸਾਹਿਬ ਅਤੇ ਪਿਤਾ ਮੰਗਲ ਸਿੰਘ ਦੇ ਘਰ ਵਿਚ ਹੋਇਆ ਪਿਤਾ ਦਾ ਬਚਪਨ ਚ,ਹੀ ਦੇਹਾਂਤ ਹੋਣ ਕਾਰਨ ਕਰਤਾਰ ਸਿੰਘ ਅਤੇ ਇਹਨਾਂ ਦੀ ਛੋਟੀ ਭੈਣ ਧੰਨ ਕੌਰ ਦਾ ਪਾਲਣ ਪੋਸ਼ਣ ਦਾਦਾ ਬਦਨ ਸਿੰਘ ਨੇ ਕੀਤਾ 11ਵੀ ਦੀ ਪ੍ਰੀਖਿਆ ਪਾਸ ਕਰਨ ਤੋਂ ਬਾਅਦ ਪਰਿਵਾਰ ਨੇ ਉਚ ਸਿੱਖਿਆ ਲਈ ਇਹਨਾਂ ਨੂੰ ਅਮਰੀਕਾ ਭੇਜਣ ਦਾ ਫੈਸਲਾ ਲਿਆ ਅਤੇ ਸਾਢੇ 15ਸਾਲ ਦੀ ਉਮਰ ਚ,1ਜਨਵਰੀ 1912ਉਹ ਅਮਰੀਕਾ ਪਹੁੰਚ ਗਏ ਅੰਗਰੇਜ਼ਾਂ ਵੱਲੋਂ ਭਾਰਤੀ ਅਪ੍ਰਵਾਸੀਆਂ ਨਾਲ ਅਮਰੀਕਾ ਚ ਕੀਤੇ ਜਾ ਰਹੇ ਮਾੜੇ ਵਤੀਰੇ ਨੂੰ ਦੇਖ ਕੇ ਇਹਨਾਂ ਦੇ ਮਨ ਵਿਚ ਦੇਸ਼ ਭਗਤੀ ਦੀਆਂ ਭਾਵਨਾਵਾਂ ਪੈਦਾ ਹੋਣ ਲੱਗੀਆਂ ਦੇਸ਼ ਦੀ ਆਜ਼ਾਦੀ ਦੇ ਲਈ 15 ਜੁਲਾਈ 1913 ਨੂੰ ਲਾਲਾ ਹਰਦਿਆਲ ਸੋਹਣ ਸਿੰਘ ਭਕਨਾ ਬਾਬਾ ਜਵਾਲਾ ਸਿੰਘ ਅਤੇ ਸੰਤ ਬਾਬਾ ਵਸਾਖਾ ਸਿੰਘ ਦਦੇਹਰ ਵਰਗੇ ਮਹਾਨ ਭਾਰਤੀ ਫੌਜੀਆਂ ਵੱਲੋਂ ਕੈਲੇਫੋਰਨੀਆ ਗਦਰ ਪਾਰਟੀ ਦਾ ਗਠਨ ਕੀਤਾ ਗਿਆ ਜਿਸ ਦਾ ਮੁੱਖ ਉਦੇਸ਼ ਕ੍ਰਾਂਤੀ ਦੇ ਮਾਧਿਅਮ ਨਾਲ ਭਾਰਤ ਨੂੰ ਬ੍ਰਿਟਿਸ਼ ਸਾਸ਼ਨ ਤੋਂ ਮੁਕਤ ਕਰਨਾ ਸੀ ਕਰਤਾਰ ਸਿੰਘ ਸਰਾਭਾ ਪਾਰਟੀ ਦੇ ਸਰਗਰਮ ਮੈਂਬਰ ਬਣੇ ਉਹ ਸੋਹਣ ਸਿੰਘ ਭਕਨਾ ਤੋਂ ਪ੍ਰੇਰਿਤ ਸਨ ਕਰਤਾਰ ਸਿੰਘ ਨੇ ਮੁਲ ਅਮਰੀਕੀਆਂ ਤੋਂ ਬੰਦੂਕ ਚਲਾਉਣਾ ਅਤੇ ਵਿਸਫੋਟ ਕਰਨ ਵਾਲੇ ਉਪਕਰਨ ਹਵਾਈ ਜਹਾਜ਼ ਉਡਾਉਣਾ ਸਿੱਖਿਆਂ ਗ਼ਦਰ ਪਾਰਟੀ ਦੇ ਮੈਂਬਰ ਦੇ ਰੂਪ ਵਿਚ ਅਮਰੀਕਾ ਚ ਰਹਿਣ ਵਾਲੇ ਭਾਰਤੀਆਂ ਨੂੰ ਅੰਗਰੇਜ਼ਾਂ ਤੋਂ ਅਜਾਦੀ ਦੇ ਪ੍ਰਤੀ ਪ੍ਰੇਰਿਤ ਕਰਦੇ ਰਹੇ ਗ਼ਦਰ ਪਾਰਟੀ ਨੇ 1ਨਵੰਬਰ1913 ਨੂੰ ਦਾ ਗਦਰ ਨਾਂਅ ਦੀ ਅਖ਼ਬਾਰ ਪੰਜਾਬੀ ਹਿੰਦੀ ਉਰਦੂ ਬੰਗਾਲੀ ਗੁਜਰਾਤੀ ਅਤੇ ਪਸ਼ਤੋ ਭਾਸ਼ਾ ਚ ਕਰਨੀ ਸ਼ੁਰੂ ਕੀਤੀ ਕਰਤਾਰ ਸਿੰਘ ਸਰਾਭਾ ਨੇ ਅਖ਼ਬਾਰ ਦੇ ਗੁਰਮੁਖੀ ਸੈਸ਼ਨ ਨੂੰ ਛਾਪਣ ਚ, ਸਰਗਰਮ ਰੂਪ ਨਾਲ ਹਿੱਸਾ ਲਿਆ ਅਤੇ ਇਸ ਦੇ ਲਈ ਕਈ ਲੇਖ ਅਤੇ ਦੇਸ਼ ਭਗਤੀ ਦੀਆਂ ਕਵਿਤਾਵਾਂ ਵੀ ਲਿਖੀਆਂ ਅਖਬਾਰ ਦਾ ਟੀਚਾ ਬ੍ਰਿਟਿਸ਼ ਸਰਕਾਰ ਵੱਲੋਂ ਭਾਰਤੀਆਂ ਦੇਸ਼ ਭਗਤੀ ਦੀ ਭਾਵਨਾ ਨੂੰ ਜਗਾਉਣਾ ਸੀ 1914ਚ, ਜਦੋਂ ਪਹਿਲੇ ਵਿਸ਼ਵ ਯੁੱਧ ਅੰਗਰੇਜ਼ ਸ਼ਾਮਲ ਹੋ ਗਏ ਤਾਂ 5 ਅਗਸਤ 1914 ਨੂੰ ਗ਼ਦਰ ਪਾਰਟੀ ਦੇ ਨੇਤਾਵਾਂ ਨੇ ਯੁੱਧ ਦੇ ਐਲਾਨ ਦਾ ਫੈਸਲਾ ਨਾਂ ਦੇ ਲੇਖ ਪ੍ਰਕਾਸ਼ਿਤ ਕਰਕੇ ਅਗਰੇਜ਼ਾਂ ਵਿਰੁੱਧ ਭੜਕਾਉ ਸੰਦੇਸ਼ ਦਿੱਤਾ ਲੇਖ ਦੀਆਂ ਹਜ਼ਾਰਾਂ ਕਾਪੀਆਂ ਫੋਜ਼ੀ ਛਾਉਣੀਆਂ, ਪਿੰਡਾ ਅਤੇ ਕਸਬਿਆਂ ਤੇ, ਵੰਡੀਆਂ ਗਈਆਂ ਅਕਤੂਬਰ 1914 ਚ, ਕਰਤਾਰ ਸਿੰਘ ਸਤਿਯੇਨ ਸੇਨ ਅਤੇ ਵਿਸ਼ਣੂ ਗਣੇਸ਼ ਪਿੰਗਲੇ ਗ਼ਦਰ ਪਾਰਟੀ ਦੇ ਮੈਂਬਰਾ ਨਾਲ ਕੋਲੰਬੋ ਦੇ ਰਸਤੇ ਕਲੱਕਤਾ ਪਹੁੰਚ ਗਏ ਕਰਤਾਰ ਸਿੰਘ ਨੇ ਦੇਸ਼ ਭਗਤ ਰਾਸ ਬਿਹਾਰੀ ਬੋਸ ਨਾਲ ਵੀ ਮੁਲਾਕਾਤ ਕੀਤੀ ਅਤੇ ਮੀਆਂ ਮੀਰ ਅਤੇ ਫਿਰੋਜ਼ਪੁਰ ਦੀਆਂ ਛਾਉਣੀਆਂ ਤੇ ਕਬਜ਼ਾ ਕਰ ਅੰਬਾਲਾ ਅਤੇ ਦਿੱਲੀ ਚ, ਸ਼ਸਤਰ ਵਿਦਰੋਹ ਕਰਨ ਦਾ ਫ਼ੈਸਲਾ ਕੀਤਾ ਇਸ ਦੇ ਲਈ ਲਗਭਗ 8ਹਜਾਰ ਭਾਰਤੀ ਅਮਰੀਕਾ ਅਤੇ ਕੈਨੇਡਾ ਦੀਆਂ ਸੁੱਖ ਸਹੂਲਤਾਂ ਛੱਡ ਸਮੁੰਦਰੀ ਜਹਾਜ਼ਾਂ ਤੋਂ ਭਾਰਤ ਪਹੁੰਚੇ ਗ਼ਦਰ ਪਾਰਟੀ ਦੇ ਇਕ ਪੁਲਸ ਕਰਮਚਾਰੀ ਮੁਖ਼ਬਰ ਕਿਰਪਾਲ ਸਿੰਘ ਨੇ ਲਾਲਚ ਆ ਕੇ ਬ੍ਰਿਟਿਸ਼ ਪੁਲਸ ਨੂੰ ਵਿਦਰੋਹ ਦੀ ਜਾਣਕਾਰੀ ਦੇ ਦਿੱਤੀ ਜਿਸ ਦੇ ਫਲਸਰੂਪ 19 ਫ਼ਰਵਰੀ ਨੂੰ ਵੱਡੀ ਗਿਣਤੀ ਚ, ਪਾਰਟੀ ਦੇ ਕ੍ਰਾਤੀਕਾਰੀਆ ਨੂੰ ਗਿਰਫ਼ਤਾਰ ਕਰ ਲਿਆ ਗਿਆ ਇਹ ਵਿਦਰੋਹ ਅਸਫਲ ਹੋ ਗਿਆ ਕਰਤਾਰ ਸਿੰਘ ਨੂੰ ਹਰਨਾਮ ਸਿੰਘ ਟੁਡੀਲਾਟ ਅਤੇ ਜਗਤ ਸਿੰਘ ਸਮੇਤ ਪਾਰਟੀ ਦੇ ਹੋਰ ਮੈਂਬਰਾਂ ਨਾਲ ਅਫਗਾਨਿਸਤਾਨ ਜਾਣ ਦਾ ਹੁਕਮ ਦਿੱਤਾ ਗਿਆ ਸੀ 2 ਮਾਰਚ 1915 ਨੂੰ ਕਰਤਾਰ ਸਿੰਘ ਸਰਾਭਾ ਆਪਣੇ ਦੋ ਦੋਸਤਾਂ ਨਾਲ ਭਾਰਤ ਪਰਤ ਆਏ ਕਿਉਂਕਿ ਉਹਨਾਂ ਦੀ ਆਤਮਾ ਨੇ ਉਨ੍ਹਾਂ ਨੂੰ ਆਪਣੇ ਸਾਥੀਆਂ ਨੂੰ ਇਕੱਲਾ ਛੱਡਣ ਲਈ ਖੂਬ ਝੰਜੋੜਿਆ ਆਪਣੀ ਵਾਪਸੀ ਦੇ ਤੁਰੰਤ ਬਾਅਦ ਉਹ ਸਰਗੋਧਾ ਚ,ਚੱਕ ਨੰਬਰ 5, ਤੇ ਗਏ ਅਤੇ ਵਿਦਰੋਹ ਦਾ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਇਸ ਦੇ ਲਈ ਉਹਨਾਂ ਨੂੰ ਹਰਨਾਮ ਸਿੰਘ ਟੁਡੀਲਾਟ ਅਤੇ ਜਗਤ ਸਿੰਘ ਨੂੰ ਗਿਰਫ਼ਤਾਰ ਕਰਕੇ ਲਾਹੌਰ ਸੈਂਟਰਲ ਜੇਲ੍ਹ ਚ, ਬੰਦ ਕਰ ਦਿੱਤਾ ਗਿਆ ਆਦਾਲਚ ਚ ਸੁਣਵਾਈ ਦੌਰਾਨ ਕਰਤਾਰ ਸਿੰਘ ਸਰਾਭਾ ਨੂੰ ਵਿਦਰੋਹ ਦੇ ਦੋਸ਼ਾਂ ਨੂੰ ਸਵੀਕਾਰ ਕੀਤਾ ਜੱਜ ਨੇ ਇਹਨਾਂ ਦੇ ਮਾਸੂਮ ਚਿਹਰੇ ਤੇ ਜੋਸ਼ ਵੇਖ ਕੇ ਹੈਰਾਨ ਰਹਿ ਗਿਆ ਉਹ ਉਹਨਾਂ ਦੀ ਉਮਰ ਤੇ ਮਾਸੂਮ ਚਿਹਰੇ ਨੂੰ ਦੇਖ ਕੇ ਸਜ਼ਾ ਨਹੀਂ ਦੇਣਾ ਚਾਹੁੰਦੇ ਸਨ ਇਸ ਲਈ ਇਹਨਾਂ ਨੂੰ ਆਪਣਾ ਬਿਆਨ ਵੀ ਬਦਲਣ ਨੂੰ ਕਿਹਾ ਗਿਆ ਪਰ ਦੇਸ਼ ਭਗਤੀ ਦੇ ਰੰਗ ਚ, ਰੰਗੇਂ ਹੋਏ ਕਰਤਾਰ ਸਿੰਘ ਸਰਾਭਾ ਆਪਣੇ ਬਿਆਨਾਂ ਤੇ ਅੜੇ ਰਹੇ ਤਾਂ ਜੱਜ ਨੇ ਫਾਂਸੀ ਦੀ ਸਜ਼ਾ ਸੁਣਾ ਦਿੱਤੀ 16 ਨਵੰਬਰ (ਕਿਤੇ 17ਨਵੰਬਰ) 1915 ਨੂੰ ਕਰਤਾਰ ਸਿੰਘ ਸਰਾਭਾ ਨੂੰ ਉਹਨਾਂ ਦੇ 6 ਹੋਰ ਸਾਥੀਆਂ ਬਖਸ਼ੀਸ਼ ਸਿੰਘ ਸੁਰੇਣ ਸਿੰਘ ਅਤੇ ਸੁਰੈਣ ਹਰਨਾਮ ਸਿੰਘ ਜਗਤ ਸਿੰਘ ਅਤੇ ਵਿਸ਼ਣੂ ਗਣੇਸ਼ ਪਿੰਗਲੇ ਦੇ ਨਾਲ ਲਾਹੋਰ ਜੇਲ੍ਹ ਚ, ਫਾਂਸੀ ਦੇ ਕੇ ਸ਼ਹੀਦ ਕਰ ਦਿੱਤਾ ਗਿਆ ਲਾਹੋਰ ਸੈਂਟਰਲ ਜੇਲ੍ਹ ਚ,ਕੈਦ ਦੇ ਦੋਰਾਨ ਇਹਨਾਂ ਦਾ ਭਾਰ 14 ਪੌਂਡ ਵਧ ਗਿਆ ਸੀ ਜੋ ਉਹਨਾਂ ਦੀ ਨਿਰਡਰਤਾ ਵੱਲ ਇਸ਼ਾਰਾ ਕਰਦਾ ਹੈ ਉਹ ਸ਼ਹੀਦ ਭਗਤ ਸਿੰਘ ਦੇ ਵੀ ਆਦਰਸ਼ ਸਨ ਜਿਨ੍ਹਾਂ ਦਾ ਚਿੱਤਰ ਹਮੇਸ਼ਾ ਉਹ ਆਪਣੀ ਜੇਬ ਚ, ਰੱਖਦੇ ਸਨ।

ਲੇਖਕ ਅਮਰੀਕ ਸਿੰਘ ਛਾਬੜਾ ਧਰਮਕੋਟ

- Advertisement -spot_img

More articles

- Advertisement -spot_img

Latest article