18 C
Amritsar
Wednesday, March 22, 2023

21 ਤੋਂ 27 ਮਾਰਚ ਤੱਕ 14ਵਾਂ ਯੂਵਾ ਆਦਿਵਾਸੀ ਆਦਾਨ ਪ੍ਰਦਾਨ ਸਮਾਗਮ ਹੋਵੇਗਾ ਅੰਮ੍ਰਿਤਸਰ ’ਚ – ਵਧੀਕ ਡਿਪਟੀ ਕਮਿਸ਼ਨਰ

Must read

ਅੰਮ੍ਰਿਤਸਰ 6 ਮਾਰਚ (ਰਾਜੇਸ਼ ਡੈਨੀ) – ਨਹਿਰੂ ਯੂਵਾ ਕੇਂਦਰ ਵਲੋਂ ਭਾਰਤ ਸਰਕਾਰ ਵਲੋਂ ਵੱਖ-ਵੱਖ ਰਾਜਾਂ ਦੇ ਲੋਕਾਂ ਦੇ ਆਪਸੀ ਸਬੰਧ ਵਧਾਉਣ ਦੇ ਮੰਤਵ ਨਾਲ ਅਤੇ ਉਨਾਂ ਦੀ ਭਾਸ਼ਾ, ਸੱਭਿਆਚਾਰ, ਸਮਾਜਿਕ ਸਥਿਤੀ ਨੂੰ ਜਾਨਣ ਦੇ ਉਦੇਸ਼ ਨਾਲ 14ਵਾਂ ਯੂਵਾ ਆਦਿਵਾਸੀ ਆਦਾਨ-ਪ੍ਰਦਾਨ ਸਮਾਗਮ 21 ਤੋਂ 27 ਮਾਰਚ ਤੱਕ ਖਾਲਸਾ ਕਾਲਜ ਆਫ਼ ਇੰਜੀਨਿਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ ਅੰਮ੍ਰਿਤਸਰ ਵਿਖੇ ਹੋਵੇਗਾ। ਇਸ ਸਬੰਧ ਵਿੱਚ ਅੱਜ ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਅਮਨਦੀਪ ਕੌਰ ਵਲੋਂ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਉਨਾਂ ਦੱਸਿਆ ਕਿ ਇਸ ਸਮਾਗਮ ਵਿੱਚ ਚਾਰ ਰਾਜਾਂ (ਛੱਤੀਸਗੜ੍ਹ, ਝਾਰਖੰਡ, ਉੜੀਸਾ ਅਤੇ ਮਹਾਰਾਸ਼ਟਰਾ) ਦੇ 11 ਜਿਲਿ੍ਹਆਂ ਦੇ 200 ਨੌਜਵਾਨ ਹਿੱਸਾ ਲੈ ਰਹੇ ਹਨ।

ਉਨਾਂ ਦੱਸਿਆ ਕਿ ਇਨਾਂ ਨੌਜਵਾਨਾਂ ਨੂੰ ਅੰਮ੍ਰਿਤਸਰ ਵਿਖੇ ਵੱਖ-ਵੱਖ ਥਾਵਾਂ ਦਾ ਦੌਰਾ ਕਰਵਾਇਆ ਜਾਵੇਗਾ ਅਤੇ ਇਹ ਨੌਜਵਾਨ ਸਕੂਲਾਂ ਵਿੱਚ ਜਾ ਕੇ ਵਿਦਿਆਰਥੀਆਂ ਨਾਲ ਰੂਬਰੂ ਵੀ ਹੋਣਗੇ। ਜਿਥੇ ਉਨਾਂ ਨੂੰ ਅੰਮ੍ਰਿਤਸਰ ਦੇ ਰਹਿਣ ਸਹਿਣ, ਖਾਣ ਪੀਣ ਅਤੇ ਸੱਭਿਆਚਾਰ ਦਾ ਪਤਾ ਲਗੇਗਾ, ਉਥੇ ਅੰਮ੍ਰਿਤਸਰ ਦੇ ਵਿਦਿਆਰਥੀਆਂ ਨੂੰ ਵੀ ਉਨਾਂ ਦੇ ਸੱਭਿਆਚਾਰ ਦਾ ਪਤਾ ਲਗੇਗਾ। ਵਧੀਕ ਡਿਪਟੀ ਕਮਿਸ਼ਨਰ ਨੇ ਸਮੂਹ ਅਧਿਕਾਰੀਆਂ ਨੂੰ ਹਦਾਹਿਤ ਕੀਤੀ ਕਿ ਉਹ ਇਸ ਸਮਾਗਮ ਦੀ ਸਫ਼ਲਤਾ ਲਈ ਵੱਧ-ਚੜ੍ਹ ਕੇ ਕੰਮ ਕਰਨ। ਇਸ ਮੀਟਿੰਗ ਵਿੱਚ ਐਸ.ਡੀ.ਐਮ. ਬਾਬਾ ਬਕਾਲਾ ਮੈਡਮ ਅਲਕਾ ਕਾਲੀਆ, ਜਿਲ੍ਹਾ ਯੂਥ ਅਫ਼ਸਰ ਨਹਿਰੂ ਯੁਵਾ ਕੇਂਦਰ ਮੈਡਮ ਆਕਾਂਸ਼ਾ ਮਹਾਵਰੀਆ, ਡਿਪਟੀ ਡਾਇਰੈਕਟਰ ਰੋਜ਼ਗਾਰ ਸ੍ਰੀ ਵਿਕਰਮਜੀਤ ਸਿੰਘ, ਜਿਲ੍ਹਾ ਗਾਇਡੰਸ ਅਫ਼ਸਰ ਸ: ਜਸਬੀਰ ਸਿੰਘ ਗਿੱਲ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।

- Advertisement -spot_img

More articles

- Advertisement -spot_img

Latest article