ਜਰਗ-ਪਾਇਲ, 30 ਜੂਨ (ਲਖਵਿੰਦਰ ਸਿੰਘ ਲਾਲੀ) – ਆਲ ਇੰਡੀਆਂ ਰਾਹੁਲ ਗਾਂਧੀ ਕਾਂਗਰਸ ਕਮੇਟੀ ਦੇ ਜ਼ਿਲ੍ਹਾ ਉਪ ਪ੍ਰਧਾਨ ਮੁਕੰਦ ਸਿੰਘ ਸਿਰਥਲਾ ਨੇ ਗੱਲਬਾਤ ਦੌਰਾਨ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਦੱਸਿਆ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਪੰਜਾਬ ਅੰਦਰ ਆਉਣ ਵਾਲੀਆਂ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਇਕਤਰਫਾ ਬਹੁਮਤ ਨਾਲ ਇੱਕ ਵਾਰ ਫਿਰ ਤੋਂ ਜਿੱਤ ਪ੍ਰਾਪਤ ਕਰਕੇ ਸੱਤਾ ਵਿੱਚ ਆਵੇਗੀ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਪੰਜਾਬ ਅੰਦਰ ਐਲਾਨੇ 300 ਯੂਨਿਟ ਫਰੀ ਦੇ ਫੰਡੇ ਨੂੰ ਲੋਕ ਚੰਗੀ ਤਰ੍ਹਾਂ ਜਾਣ ਚੁਕੇ ਹਨ। ਕਿਉਂਕਿ ਅਰਵਿੰਦ ਕੇਜਰੀਵਾਲ ਇਹ ਪਹਿਲਾ ਹੀ ਪਰਵਾਨ ਕਰ ਲਿਆ ਹੈ ਕਿ 300 ਯੂਨਿਟ ਫਰੀ ਬਿਜਲੀ ਬਿੱਲਾਂ ਦੇ ਮੁਤਾਬਕ ਹੋਵੇਗੀ। ਭਾਵ 300 ਯੂਨਿਟ ਤੋਂ ਵੱਧ ਖਪਤ ਤੇ ਸਾਰਾ ਬਿੱਲ ਦੇਣਾ ਪਵੇਗਾ। ਉਨ੍ਹਾਂ ਕਿਹਾ ਕਿ ਇਸ ਤਰਾਂ ਤਾਂ ਐੱਸ.ਸੀ-ਬੀ.ਸੀ ਵਰਗ ਮਿਲ ਰਹੀ 200 ਯੂਨਿਟ ਫਰੀ ਤੋਂ ਵੀ ਵਾਂਝੇ ਹੋ ਜਾਣਗੇ। ਇਸ ਤੋਂ ਇਲਾਵਾ ਮੁਕੰਦ ਸਿੰਘ ਸਿਰਥਲਾ ਨੇ ਕਿਹਾ ਕਿ ਹਲਕਾ ਪਾਇਲ ਤੋਂ ਲਖਵੀਰ ਸਿੰਘ ਲੱਖਾ ਇੱਕ ਵਾਰ ਫਿਰ ਜਿੱਤ ਪ੍ਰਾਪਤ ਕਰਨਗੇ। ਕਿਉਂਕਿ ਵਿਧਾਇਕ ਲੱਖਾ ਵੱਲੋਂ ਹਲਕੇ ਅੰਦਰ ਪਾਰਟੀਬਾਜੀ ਤੋਂ ਉਪਰ ਉੱਠ ਕੇ ਵਿਕਾਸ ਕਾਰਜਾਂ ਦਾ ਕੰਮ ਨਿਰੰਤਰ ਚਲਾਇਆ ਜਾ ਰਿਹਾ ਹੈ।