More

  2022 ਦੀਆਂ ਵਿਧਾਨ ਸਭਾ ਚੋਣਾ ਚ ਮਹਿਲਾਵਾਂ ਦਾ ਹੋਵੇਗਾ ਅਹਿਮ ਯੋਗਦਾਨ – ਰਾਣੀ ਸੋਢੀ

  ਮਹਿਲਾ ਕਾਗਰਸ਼ ਦੀ ਪੰਜਾਬ ਪ੍ਰਧਾਨ ਰਾਣੀ ਸੋਢੀ ਦਾ ਬਠਿੰਡਾ ਪਹੁੰਚਣ ਤੇ ਭਰਵਾਂ ਸਵਾਗਤ

  ਬਠਿੰਡਾ, 19 ਦਸੰਬਰ (ਗੁਰਪ੍ਰੀਤ ਮੋਹਲ) – ਅੱਜ ਵਿਸੇਸ਼ ਮੀਟਿੰਗ ਕਰਨ ਲਈ ਮਹਿਲਾ ਕਾਗਰਸ਼ ਦੀ ਪੰਜਾਬ ਪ੍ਰਧਾਨ ਬਲਵੀਰ ਰਾਣੀ ਸੋਢੀ ਬਠਿੰਡਾ ਪਹੁਚੇ ਜਿਥੇ ਉਹਨਾਂ ਦਾ ਭਰਵਾਂ ਸਵਾਗਤ ਮਹਿਲਾ ਕਾਗਰਸ਼ ਬਠਿੰਡਾ ਦੀ ਸਾਬਕਾ ਜਿਲਾ ਪ੍ਰਧਾਨ ਰਮੇਸ਼ ਰਾਣੀ ਅਤੇ ਜਿਲੇ ਦੀ ਮਹਿਲਾ ਮੀਤ ਪ੍ਰਧਾਨ ਸਰੋਜ ਸ਼ਰਮਾ ਦੁਆਰਾ ਕੀਤਾ ਗਿਆ ਇਸ ਮੀਟਿਗ ਵਿੱਚ ਵਿਸੇਸ਼ ਤੋਰ ਤੇ ਵੀਨੂੰ ਬਾਦਲ ਜੀ ਪਤਨੀ ਵਿੰਤ ਮੰਤਰੀ ਪੰਜਾਬ ਜੀ ਪਹੁੰਚ ਉਥੇ ਹੀ ਗੱਲਬਾਤ ਕਰਦਿਆਂ ਮਹਿਲਾ ਕਾਗਰਸ਼ ਪੰਜਾਬ ਦੀ ਪ੍ਰਧਾਨ ਬਲਵੀਰ ਰਾਣੀ ਸੋਢੀ ਨੇ ਕਿਹਾ ਕਿ ਇਸ ਮੀਟਿਗ ਵਿੱਚ ਮਹਿਲਾਵਾਂ ਦਾ ਜੋਸ਼ ਪਾਰਟੀ ਪ੍ਰਤੀ ਦੇਖਣ ਨੂੰ ਮਿਿਲਆ ਇਹ ਮੀਟਿਗ ਮਹਿਲਾਵਾਂ ਨੂੰ ਉਤਸਾਹ ਕਰਨ ਲਈ ਰੱਖੀ ਗਈ ਸੀ ਜਿਸ ਵਿੱਚ ਬਠਿੰਡੇ ਜਿਲੇ ਦੀਆਂ ਮਹਿਲਾਵਾਂ ਨੇ ਵੱਧ ਚੜਕੇ ਹਿਸਾ ਲਿਆਂ ਇਸ ਸਮੇ ਬੋਲਦਿਆ ਕਿਹਾ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾ ਵਿੱਚ ਮਹਿਲਾਵਾਂ ਦਾ ਅਹਿਮ ਯੋਗਦਾਨ ਹੋਵੇਗਾ ਅੋਰਤ ਘਰ ਦਾ ਕੰਮ ਵੀ ਕਰਦੀ ਹੈ ਅੋਰਤ ਪਰਿਵਾਰ ਵੀ ਚਲਾਉਦੀ ਹੈ ਅੋਰਤ ਪਾਰਟੀ ਵਿੱਚ ਵੀ ਕੰਮ ਕਰਦੀ ਹੈ ਅੋਰਤਾ ਨੂੰ ਕਾਗਰਸ਼ ਨੇ ਵੱਡੇ ਤੋ ਵੱਡੇ ਅਹੁਦੇ ਦਿਤੇ ਕਾਗਰਸ਼ ਨੇ ਪ੍ਰਧਾਨ ਮੰਤਰੀ ਵੀ ਅੋਰਤ ਨੂੰ ਬਣਾਇਆ ਅੋਰਤ ਨੂੰ ਮੁੱਖ ਮੰਤਰੀ ਵੀ ਕਾਗਰਸ਼ ਨੇ ਬਣਾਇਆ ਅੱਜ ਕਾਗਰਸ਼ ਦੀ ਪ੍ਰਧਾਨ ਵੀ ਅੋਰਤ ਹੈ ਹੋਰ ਸਾਰੀਆਂ ਪਾਰਟੀਆਂ ਨਾਲੋ ਕਾਗਰਸ ਨੇ ਅੋਰਤਾ ਨੂੰ ਮਾਨ ਸਨਮਾਨ ਦਿੱਤਾ।

  ਇਸ ਲਈ ਹਰ ਵਰਗ ਦੀਆਂ ਅੋਰਤਾ ਕਾਗਰਸ਼ ਨਾਲ ਵੱਡੇ ਪੱਧਰ ਤੇ ਜੁੜੀਆ ਹੋਈਆਂ ਹਨ ਇਸ ਮੋਕੇ ਮਹਿਲਾ ਕਾਗਰਸ਼ ਬਠਿੰਡੇ ਦੀ ਸਾਬਕਾ ਜਿਲਾ ਪ੍ਰਧਾਨ ਰਮੇਸ਼ ਰਾਣੀ ਜੀ ਨੇ ਦੱਸਿਆ ਕੇ ਬਠਿੰਡੇ ਦੀਆ ਅੋਰਤਾ ਕਾਗਰਸ਼ ਪਾਰਟੀ ਲਈ ਦਿਨ ਰਾਤ ਕੰਮ ਕਰਦੀਆਂ ਹਨ ਅਤੇ ਸਾਡੇ ਹਲਕੇ ਦੇ ਵਿਧਾਇਕ ਪੰਜਾਬ ਦੇ ਵਿੰਤ ਮੰਤਰੀ ਸ: ਮਨਪ੍ਰੀਤ ਸਿੰਘ ਬਾਦਲ ਜੀ ਮਹਿਲਾਵਾਂ ਦਾ ਪੂਰਾ ਮਾਣ ਸਨਮਾਨ ਕਰਦੇ ਹਨ ਸਾਡੇ ਬਠਿੰਡੇ ਸ਼ਹਿਰ ਦੀ ਮੇਅਰ ਵੀ ਮਹਿਲਾ ਆਗੂ ਰਮਨ ਗੋਈਲ ਜੀ ਨੂੰ ਬਣਾਇਆ ਹੈ ਜੋ ਸਾਡੇ ਅੋਰਤਾ ਲਈ ਬੜੀ ਮਾਣ ਵਾਲੀ ਗੱਲ ਹੈ ਇਸ ਤੋ ਪਹਿਲਾ ਮਹਿਲਾਂ ਕਾਗਰਸ਼ ਬਠਿੰਡੇ ਜਿਲੇ ਦੀ ਮੀਤ ਪ੍ਰਧਾਨ ਸਰੋਜ਼ ਸਰਮਾਂ ਜੀ ਮਹਿਲਾ ਕਾਗਰਸ਼ ਦਾ ਕੰਮ ਦੇਖ ਰਹੇ ਸਨ ਕਰੋਨਾ ਕਾਲ ਵਿੱਚ ਸਰੋਜ਼ ਸਰਮਾਂ ਜੀ ਨੇ ਬਹੁਤ ਕੰਮ ਕੀਤਾ ਲੰਗਰ ਸੇਵਾ ਦੋ ਮਹੀਨੇ ਲਗਾਤਾਰ ਜਾਰੀ ਰੱਖੀ ਆਪਣੀ ਟੀਮ ਨੂੰ ਨਾਲ ਲੈਕੇ ਪਾਰਟੀ ਗਤੀਵਿਧੀਆਂ ਵਿੱਚ ਸਾਮਿਲ ਹੁੰਦੀ ਰਹੀ ਸਰੋਜ ਸਰਮਾਂ ਜੀ ਇੱਕ ਵਧੀਆ ਮਿਲਣ ਸਾਰ ਮਹਿਲਾ ਆਗੂ ਹਨ ਜੋ ਬੜੀ ਸਮਜਦਾਰੀ ਇਮਾਨਦਾਰੀ ਨਾਲ ਕੰਮ ਕਰਦੇ ਹਨ ਸਰੋਜ਼ ਸਰਮਾਂ ਜੀ ਨੇ ਕਿਹਾ ਕਿ 2022 ਵਿੱਚ ਸ: ਮਨਪ੍ਰੀਤ ਸਿੰਘ ਬਾਦਲ ਜੀ ਨੂੰ ਇਸ ਵਾਰ ਵੱਡੀ ਲੀਡ ਨਾਲ ਜਿਤਾਕੇ ਵਿਧਾਨ ਸਭਾ ਭੇਜਾਗੇ ਇਸ ਸਮੇ ਬਠਿੰਡਾ ਦਿਹਾਤੀ ਤੋ ਜਸਵਿੱਦਰ ਕੋਰ ਜੋਹਲ, ਵੰਦਨਾ ਸਰਮਾਂ,ਪਰਮਜੀਤ ਕੋਰ ਪੰਮੀ,ਰਜਨੀ ਸੈਕਟਰੀ , ਜੋਤੀ ,ਰਜਨੀ ਬਾਲਾ ਚੇਅਰਮੈਨ ਐਸ ਸੀ ਸੈਲ,ਵੀਰਪਾਲ ਕੋਰ ,ਜਸਵਿੱਦਰ ਕੋਰ ਪੰਜਾਬ ਸੈਕਟਰੀ ,ਬਲਜੀਤ ਕੋਰ ਆਦਿ ਮਹਿਲਾ ਆਗੂ ਵੱਡੀ ਗਿਣਤੀ ਵਿੱਚ ਹਾਜਰ ਸਨ।

  MORE ARTICLS

  - Advertisment -spot_img

  ਸਿਆਸਤ

  ਕਾਰੋਬਾਰ

  spot_img