More

  2022 ‘ਚ ਬਸਪਾ-ਅਕਾਲੀ ਦਲ ਗਠਜੋੜ ਦੀ ਜਿੱਤ ਪੱਕੀ ਹੈ :- ਦਲਬੀਰ, ਮਨਜੀਤ ਸਿੰਘ ਅਟਵਾਲ

  ਅੰਮ੍ਰਿਤਸਰ, 21 ਦਸੰਬਰ (ਵਰਪਾਲ) – ਵਿਧਾਨ ਸਭਾ ਹਲਕਾ ਕੇਂਦਰੀ ਅਧੀਨ ਵਾਰਡ ਨੰਬਰ 69 ਬਹੁਜਨ ਸਮਾਜ ਪਾਰਟੀ ਅਤੇ ਸ੍ਰੋਮਣੀ ਅਕਾਲੀ ਦਲ ਗਠਜੋੜ ਦੀ ਇਕ ਭਰਵੀਂ ਮੀਟਿੰਗ ਹੋਈ ਜਿਸ ਵਿੱਚ ਹਲਕਾ ਕੇਂਦਰੀ ਦੇ ੳੁਮੀਦਵਾਰ ਸ੍ਰੀ ਮਤੀ ਦਲਵੀਰ ਕੌਰ ਅਤੇ ਮੁੱਖ ਮਹਿਮਾਨ ਮਨਜੀਤ ਸਿੰਘ ਅਟਵਾਲ ਜਨਰਲ ਸਕੱਤਰ ਪੰਜਾਬ ਸ਼ਾਮਿਲ ਹੋਏ। ਮੀਟਿੰਗ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਸਾਬਕਾ ਕੌਂਸਲਰ ਅਤੇ ਸ੍ਰੋਮਣੀ ਅਕਾਲੀ ਦਲ ਮਾਝਾ ਜ਼ੋਨ ਐੱਸ ਸੀ ਵਿੰਗ ਜਨਰਲ ਸਕੱਤਰ ਜਗਚਾਨਣ ਸਿੰਘ ਸ਼ਾਮਿਲ ਹੋਏ । ਮੀਟਿੰਗ ਨੂੰ ਸੰਬੋਧਨ ਕਰਦਿਆਂ ਸ੍ਰੀਮਤੀ ਦਲਵੀਰ ਕੌਰ ਉਮੀਦਵਾਰ ਹਲਕਾ ਕੇਂਦਰੀ ਨੇ ਕਿਹਾ ਕਿ ਜਿਸ ਤਰ੍ਹਾਂ ਦਾ ਇਕੱਠ ਮੋਗਾ ਰੈਲੀ ਨੇ ਇਤਿਹਾਸ ਰਚਿਆ ਸੀ ਉਸ ਨੂੰ ਦੇਖ ਕੇ ਇਹ ਗੱਲ ਪੱਕੀ ਹੋ ਗਈ ਕਿ ਆਉਦੀਂਆ ਵਿਧਾਨ ਸਭਾ ਚੋਣਾਂ ਵਿੱਚ ਬਸਪਾ-ਅਕਾਲੀ ਦਲ ਗਠਜੋੜ ਦੀ ਸਰਕਾਰ ਬਣਨ ਜਾ ਰਹੀ ਹੈ। ਉਹਨਾਂ ਨੇ ਹਲਕੇ ਦੀ ਜਨਤਾ ਨੂੰ ਅਪੀਲ ਕੀਤੀ ਕਿ ਉਹਨਾਂ ਨੂੰ ਵੋਟਾਂ ਪਾ ਕੇ ਸੇਵਾ ਕਰਨ ਦਾ ਮੌਕਾ ਦਿੱਤਾ ਜਾਵੇ। ਇਸ ਮੌਕੇ ਤੇ ਮਨਜੀਤ ਸਿੰਘ ਅਟਵਾਲ ਜਨਰਲ ਸਕੱਤਰ ਪੰਜਾਬ ਨੇ ਹਲਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸ੍ਰੀਮਤੀ ਦਲਵੀਰ ਕੌਰ ਨੂੰ ਵਿਧਾਇਕ ਬਣਾ ਕੇ ਵਿਧਾਨ ਸਭਾ ਵਿੱਚ ਭੇਜਣ ਤਾਂ ਜੋ ਹਲਕੇ ਦੇ ਰੁਕੇ ਹੋਏ ਵਿਕਾਸ ਦੇ ਕੰਮਾਂ ਬਹਾਲ ਕੀਤਾ ਜਾਵੇ।

  MORE ARTICLS

  - Advertisment -spot_img

  ਸਿਆਸਤ

  ਕਾਰੋਬਾਰ

  spot_img