Archives October 2021

ਸ੍ਰੀ ਦਰਬਾਰ ਸਾਹਿਬ ਵਿਖੇ ਜੋੜੇ ਨੂੰ ਵੀਡੀਓ ਪਈ ਮਹਿੰਗੀ, ਨਿਹੰਗ ਅੰਮ੍ਰਿਤਪਾਲ ਨੇ ਆਪਣੇ ਤਰੀਕੇ ਨਾਲ ਦਿੱਤੀ ਨਸੀਹਤ

ਅੰਮ੍ਰਿਤਸਰ, 31 ਅਕਤੂਬਰ (ਗਗਨ) – ਅੰਮ੍ਰਿਤਸਰ ਸ੍ਰੀ ਦਰਬਾਰ ਸਾਹਿਬ ਵਿਖੇ ਕਈ ਲੋਕ ਨਤਮਸਤਕ ਹੋਣ ਲਈ ਜਾਂਦੇ ਹਨ।ਪਰ ਇਸ ਦੌਰਾਨ ਜੋ ਲੋਕ ਉਥੇ ਅਜੀਬੋ-ਗਰੀਬ ਵੀਡੀਓ ਬਣਾਉਂਦੇ ਹਨ।ਉਹ ਬੇਹੱਦ ਸ਼ਰਮਨਾਕ ਹੈ।ਇਸ ਦੌਰਾਨ ਹਾਲ ਹੀ ‘ਚ ਇੱਕ ਜੋੜਾ ਉਥੇ ਵੀਡੀਓ ਬਣਾਉਂਦਾ ਹੋਇਆ ਨਜ਼ਰ ਆਇਆ।ਜੋ ਕਿ ਅੰਮ੍ਰਿਤਪਾਲ ਦੇ ਹੱਥੇ ਚੜ ਗਿਆ। ਦੱਸਣਯੋਗ ਹੈ ਕਿ ਅੰਮ੍ਰਿਤਪਾਲ ਸਿੰਘ ਕਈ ਵਾਰ ਗਲਤ ਕੰਮ ਕਰਨ ਵਾਲਿਆਂ ਨੂੰ ਆਪਣੇ ਤਰੀਕੇ ਨਾਲ ਨਸੀਹਤ ਦਿੰਦੇ ਹੋਏ ਨਜ਼ਰ ਆ ਚੁੱਕੇ ਹਨ।ਇਸ ਵਾਰ ਉਨ੍ਹਾਂ ਨੇ ਅੰਮ੍ਰਿਤਸਰ ਦਰਬਾਰ ਸਾਹਿਬ ‘ਚ ਵੀਡੀਓ ਬਣਾਉਣ ਵਾਲੇ ਲੜਕੇ ਨੂੰ ਉਠਾਇਆ ਗੱਡੀ ‘ਚ ਬਠਾਇਆ ਤੇ ਆਪਣੇ ਤਰੀਕੇ ਨਾਲ ਸਮਝਾਇਆ।

ਅੰਮ੍ਰਿਤਪਾਲ ਸਿੰਘ ਨੇ ਆਪਣੇ ਸੋਸ਼ਲ ਅਕਾਊਂਟ ‘ਤੇ ਇੱਕ ਵੀਡੀਓ ਸ਼ੇਅਰ ਕੀਤਾ ਜਿਸ ‘ਚ ਉਨ੍ਹਾਂ ਨੇ ਦੱਸਿਆ ਕਿ ਉਹ ਸਭ ਗੁਪਤ ਰੱਖਣਗੇ।ਉਨ੍ਹਾਂ ਨੇ ਚਿਤਾਵਨੀ ਦਿੰਦੇ ਹੋਏ ਕਿ ਜੋ ਲੋਕ ਦਰਬਾਰ ਸਾਹਿਬ ‘ਚ ਅਜਿਹੀ ਵੀਡੀਓ ਬਣਾਉਣਾ ਚਾਹੁੰਦੇ ਹੋ ਉਹ ਸੋਚ-ਸਮਝ ਕੇ ਹੀ ਬਣਾਉਣ।ਜੋ ਇਸ ਲੜਕੇ ਦੇ ਨਾਲ ਹੋਵੇਗਾ ਉਸਦਾ ਦੁੱਗਣਾ ਅਸੀਂ ਬਾਕੀ ਲੋਕਾਂ ਨਾਲ ਕਰਾਂਗੇ।