ਮੱਲਾਂਵਾਲਾ, 2 ਅਗਸਤ (ਹਰਪਾਲ ਸਿੰਘ ਖਾਲਸਾ) – ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਮੱਲਾਂਵਾਲਾ ਇਕਾਈ ਵੱਲੋਂ ਇਸਤਰੀ ਵਿੰਗ ਪ੍ਰਧਾਨ ਮੈਡਮ ਆਸ਼ਾ ਸ਼ਰਮਾ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਵੱਲੋਂ ਥਾਣਾ ਮੱਲਾਂਵਾਲਾ ਦੇ ਮੁੱਖ ਅਫਸਰ ਬਲਰਾਜ ਸਿੰਘ, ਅਡੀਸ਼ਨਲ ਐੱਸਐੱਚਓ ਲਾਲ ਸਿੰਘ ਅਤੇ ਏ.ਐਸ.ਆਈ. ਦਰਸ਼ਨ ਸਿੰਘ ਨੂੰ ਉਨ੍ਹਾਂ ਦੀਆਂ ਸ਼ਾਨਦਾਰ ਸੇਵਾਵਾਂ ਬਦਲੇ ਸੰਸਥਾ ਵੱਲੋਂ ਯਾਦਗਾਰੀ ਚਿੰਨ੍ਹ ਭੇਟ ਕਰਕੇ ਵਿਸ਼ੇਸ਼ ਤੌਰ ਉੱਤੇ ਸਨਮਾਨਤ ਕੀਤਾ ਗਿਆ ਅਤੇ ਇਨ੍ਹਾਂ ਹੋਣਹਾਰ ਪੁਲਸ ਮੁਲਾਜ਼ਮਾਂ ਵੱਲੋਂ ਇਲਾਕੇ ਵਿੱਚ ਹੁਣ ਤੱਕ ਦਿੱਤੀਆਂ ਵਧੀਆਂ ਸੇਵਾਵਾਂ ਦੀ ਸੰਸਥਾ ਵੱਲੋਂ ਸ਼ਲਾਘਾ ਕੀਤੀ ਗਈ। ਇਸ ਸਨਮਾਨ ਬਦਲੇ ਥਾਣਾ ਮੁਖੀ ਬਲਰਾਜ ਸਿੰਘ ਨੇ ਸਰਬੱਤ ਦਾ ਭਲਾ ਟਰੱਸਟ ਦੀ ਟੀਮ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੁਲਿਸ ਲੋਕਾਂ ਦੀ ਸੁਰੱਖਿਆ ਤੇ ਸੇਵਾ ਲਈ ਹੈ| ਉਨ੍ਹਾਂ ਕਿਹਾ ਕਿ ਲੋਕ ਹਮੇਸ਼ਾ ਪੁਲਿਸ ਦਾ ਸਾਥ ਦੇਣ ਤਾਂ ਜੋ ਪੁਲਿਸ ਉਨ੍ਹਾਂ ਨੂੰ ਚੰਗੀਆਂ ਸੇਵਾਵਾਂ ਹਮੇਸ਼ਾ ਪ੍ਰਦਾਨ ਕਰ ਸਕੇ। ਸਨਮਾਨ ਕਰਨ ਉਪਰੰਤ ਪ੍ਰਧਾਨ ਵਿਜੇ ਕੁਮਾਰ ਬਹਿਲ ਨੇ ਕਿਹਾ ਕਿ ਸਾਰੇ ਮੁਲਾਜਮ ਚੰਗੇ ਤੇ ਸਾਰੇ ਮੁਲਾਜਮ ਮਾੜੇ ਨੀ ਹੁੰਦੇ,ਸਾਨੂੰ ਚੰਗੇ ਮੁਲਾਜਮਾਂ ਦਾ ਵੱਧ ਤੋਂ ਵੱਧ ਮਾਣ ਸਤਿਕਾਰ ਕਰਨਾ ਚਾਹੀਦਾ ਹੈ। ਇਸ ਮੌਕੇ ਰਵੀ ਸ਼ਰਮਾ, ਰੋਸ਼ਨ ਲਾਲ ਮਨਚੰਦਾ, ਰਾਣੀ ਕੌਰ ਅਤੇ ਡਾ. ਕੁਲਦੀਪ ਸਿੰਘ ਆਦਿ ਸੰਸਥਾ ਦੇ ਟੀਮ ਮੈਂਬਰ ਹਾਜ਼ਰ ਸਨ।
ਸਰਬੱਤ ਦਾ ਭਲਾ ਟਰੱਸਟ ਵੱਲੋਂ ਪੁਲਿਸ ਮੁਲਾਜ਼ਮਾਂ ਦਾ ਸਨਮਾਨ
