Archives August 2021

ਖਿਡਾਰੀਆਂ ਤੇ ਖੇਡ ਪ੍ਰੇਮੀਆਂ ਨੇ ਭਾਰਤੀ ਹਾਕੀ ਟੀਮ ਨੂੰ ਭੇਜੀਆਂ ਸ਼ੁਭਕਾਮਨਾਵਾਂ

ਭਾਰਤੀ ਹਾਕੀ ਟੀਮ ਦਾ ਸੈਮੀਫਾਈਨਲ ਤੇ ਇਤਿਹਾਸਕ ਮੈਚ ਅੱਜ : ਮੱਟੂ

ਅੰਮ੍ਰਿਤਸਰ, 2 ਅਗਸਤ (ਗਗਨ) – ਸਰਹੱਦ-ਏ-ਪੰਜਾਬ ਸਪੋਰਟਸ ਕਲੱਬ (ਰਜਿ) ਅੰਮ੍ਰਿਤਸਰ ਦੇ ਮੁੱਖ ਸਰਪ੍ਰਸਤ ਹਰਮਨਬੀਰ ਸਿੰਘ ਗਿੱਲ (ਐਸ.ਐਸ.ਪੀ.ਮੋਗਾ), ਬ੍ਰਿਗੇਡੀਅਰ ਹਰਚਰਨ ਸਿੰਘ (ਅਰਜੁਨਾ ਐਵਾਰਡੀ/ਹਾਕੀ ਓਲੰਪੀਅਨ) ਬਲਵਿੰਦਰ ਸਿੰਘ ਸ਼ੰਮੀ (ਹਾਕੀ ਓਲੰਪੀਅਨ) ਅੰਤਰ-ਰਾਸ਼ਟਰੀ ਹਾਕੀ ਖਿਡਾਰੀ ਜੁਗਰਾਜ ਸਿੰਘ (ਏ.ਡੀ.ਸੀ.ਪੀ.ਪੁਲਿਸ) ਪ੍ਰਧਾਨ ਗੁਰਿੰਦਰ ਸਿੰਘ ਮੱਟੂ ਅਤੇ ਖੇਡ ਪ੍ਰੋਮੋਟਰ ਤੇਜਿੰਦਰ ਕੁਮਾਰ ਛੀਨਾ ਸਮੇਤ ਕਈ ਖਿਡਾਰੀਆਂ ਤੇ ਖੇਡ ਪ੍ਰੇਮੀਆਂ ਨੇ ਅੱਜ ਤੌਰ ਤੇ ਭਾਰਤੀ ਹਾਕੀ ਟੀਮ ਨੂੰ ਭੇਜੀਆਂ ਸ਼ੁਭਕਾਮਨਾਵਾਂ ਭੇਜੀਆਂ ਹਨ l ਇਸ ਮੌਂਕੇ ਪ੍ਰਧਾਨ ਗੁਰਿੰਦਰ ਸਿੰਘ ਮੱਟੂ ਨੇ ਜਾਣਕਾਰੀ ਦਿੰਦਿਆਂ ਕਿਹਾ ਟੋਕੀਓ ਓਲੰਪਿਕ 2021 ਵਿੱਚ ਭਾਰਤੀ ਹਾਕੀ ਟੀਮ ਨੇ ਨਵਾਂ ਇਤਿਹਾਸ ਰਚਦਿਆਂ ਪੂਰੀ ਅੱਧੀ ਸਦੀ ਦੇ ਵਕਫ਼ੇ ਬਾਅਦ 1972 ਮਿਉਨਖ ਓਲੰਪਿਕ ਤੋਂ ਬਾਅਦ ਸੈਮੀਫਾਈਨਲ ਵਿੱਚ ਪੁੱਜਿਆਂ ਅੱਜ ਭਾਰਤ ਨੇ ਟੋਕੀਓ ਓਲੰਪਿਕ 2021 ਦੇ ਚੌਥੇ ਕੁਆਰਟਰ ਫਾਈਨਲ ਮੁਕਾਬਲੇ ਵਿੱਚ ਆਪਣੇ ਰਵਾਇਤੀ ਵਿਰੋਧੀ ਇੰਗਲੈਂਡ ਨੂੰ 3-1 ਗੋਲਾ ਨਾ ਹਰਾ ਕੇ 49 ਸਾਲ ਬਾਅਦ ਸੈਮੀਫਾਈਨਲ ਖੇਡਣ ਦਾ ਮਾਣ ਹਾਸਲ ਕੀਤਾ । ਮਿਊਨਖ ਓਲੰਪਿਕ ਦੇ ਸੈਮੀ ਫਾਈਨਲ ਮੁਕਾਬਲੇ ਵਿੱਚ ਭਾਰਤ ਪਾਕਿਸਤਾਨ ਹੱਥੋਂ 0-2 ਗੋਲਾਂ ਦੇ ਮੁਕਾਬਲੇ ਨਾਲ ਹਾਰ ਗਿਆ ਸੀ ਅਤੇ ਕਾਂਸੀ ਤਗਮੇ ਲਈ ਹੋਏ ਮੁਕਾਬਲੇ ਵਿੱਚ ਭਾਰਤ ਨੇ ਹਾਲੈਂਡ 2-1 ਨਾਲ ਹਰਾਕੇ ਆਖਰੀ ਵਾਰ ਓਲੰਪਿਕ ਖੇਡਾਂ ਵਿੱਚ ਹਾਕੀ ਖੇਡ ਵਿਚ ਕੋਈ ਤਮਗਾ ਜਿੱਤਿਆ ਸੀ । 1976 ਮਾਂਟਰੀਅਲ ਓਲੰਪਿਕ ਵਿੱਚ ਭਾਰਤ ਪਹਿਲੀ ਵਾਰ ਓਲੰਪਿਕ ਖੇਡਾਂ ਦੇ ਇਤਿਹਾਸ ਵਿੱਚ ਸੈਮੀ ਫਾਈਨਲ ਮੁਕਾਬਲੇ ਤੋਂ ਬਾਹਰ ਹੋਇਆ ਸੀ ਜਿੱਥੇ ਭਾਰਤ ਨੂੰ 7 ਵਾਂ ਸਥਾਨ ਨਸੀਬ ਹੋਇਆ ਸੀ । ਜਦਕਿ 1980 ਮਾਸਕੇ ਓਲੰਪਿਕ ਵਿੱਚ ਪ੍ਰਮੁੱਖ ਵੱਡੀਆਂ ਟੀਮਾਂ ਦੇ ਬਾਈਕਾਟ ਕਾਰਨ ਸਿਰਫ਼ 6 ਟੀਮਾਂ ਲੀਗ ਦੇ ਆਧਾਰ ਤੇ ਖੇਡੀਆਂ ਸਨ।ਉਪਰਲੀਆਂ 2 ਟੀਮਾਂ ਭਾਰਤ ਅਤੇ ਸਪੇਨ ਵਿਚਕਾਰ ਫਾਈਨਲ ਮੁਕਾਬਲਾ ਖੇਡਿਆ ਗਿਆ ਸੀ ਮਾਸਕੋ ਓਲੰਪਿਕ ਵਿੱਚ ਸੈਮੀਫਾਈਨਲ ਮੁਕਾਬਲੇ ਨਹੀਂ ਹੋਏ ਸਨ ।ਫਾਈਨਲ ਮੁਕਾਬਲੇ ਵਿੱਚ ਭਾਰਤ ਸਪੇਨ ਤੋਂ 4 3 ਨਾਲ ਜੇਤੂ ਰਹਿ ਕੇ ਭਾਰਤ ਨੇ ਆਖਰੀ ਅਤੇ ਅੱਠਵਾਂ ਓਲੰਪਿਕ ਸੋਨ ਤਗਮਾ ਜਿੱਤਿਆ ਸੀ । ਆਖ਼ਿਰ ਵਿੱਚ ਪ੍ਰਧਾਨ ਗੁਰਿੰਦਰ ਸਿੰਘ ਮੱਟੂ ਨੇ ਕਿਹਾ ਕਿ ਹੁਣ ਅੱਜ ਸੈਮੀਫਾਈਨਲ ਵਿੱਚ ਭਾਰਤ ਦਾ ਮੁਕਾਬਲਾ ਬੈਲਜੀਅਮ ਨਾਲ ਜਦਕਿ ਆਸਟਰੇਲੀਆ ਦਾ ਮੁਕਾਬਲਾ ਜਰਮਨੀ ਨਾਲ 3 ਅਗਸਤ ਨੂੰ ਹੋਵੇਗਾ । ਅਗਰ ਪ੍ਰਮਾਤਮਾਂ ਦੀ ਕ੍ਰਿਪਾ ਨਾਲ ਭਾਰਤੀ ਹਾਕੀ ਟੀਮ ਅੱਜ ਦਾ ਇਹ ਇਤਿਹਾਸ ਮੈਚ ਜਿੱਤਦੀ ਹੈ ਤਾਂ ਭਾਰਤ ਲਈ ਗੋਲਡ ਜਾਂ ਸਿਲਵਰ ਮੈਡਲ ਪੱਕਾ ਹੋਵੇਗਾ l