Archives August 2021

ਭਾਈ ਦਿਲਾਵਰ ਸਿੰਘ ਬੱਬਰ ਦਾ 26 ਵਾਂ ਸ਼ਹੀਦੀ ਸਮਾਗਮ ਖਾਲਸਾਈ ਜਾਹੋ ਜਹਾਲ ਨਾਲ ਮਨਾਇਆਂ ਗਿਆ

ਅੰਮ੍ਰਿਤਸਰ, 31 ਅਗਸਤ (ਗਗਨ) – ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਐਲਾਨੇ ਕੌਮੀ ਸ਼ਹੀਦ ਭਾਈ ਦਿਲਾਵਰ ਸਿੰਘ ਬੱਬਰ ਦਾ 26 ਵਾਂ ਸ਼ਹੀਦੀ ਸਮਾਗਮ ਪੰਥਕ ਜਥੇਬੰਦੀਆਂ ਵਲੋਂ ਖਾਲਸਾਈ ਜਾਹੋ ਜਹਾਲ ਨਾਲ ਬੜੇ ਸਤਿਕਾਰ ਤੇ ਸ਼ਰਧਾ ਨਾਲ ਮਨਾਇਆਂ ਗਿਆ। ਅੱਜ ਤੋ 26 ਸਾਲ ਪਹਿਲਾ ਭਾਈ ਦਿਲਾਵਰ ਸਿੰਘ ਨੇ ਮਨੁੱਖੀ ਬੰਬ ਬਣਕੇ ਪੰਜਾਬ ਦੇ ਮੁੱਖ ਮੰਤਰੀ ਬੇਅੰਤ ਸਿੰਘ ਨੂੰ ਚੰਡੀਗੜ੍ਹ ਦੇ ਸਕੱਤਰੇਤ ਵਿਖੇ ਮਾਰ ਦਿੱਤਾ ਸੀ। ਅੰਖਡ ਕੀਰਤਨੀ ਜਥੇ ਦੇ ਭੁਪਿੰਦਰ ਸਿੰਘ ਭਲਵਾਨ ਨੇ ਇਸ ਸਮੁੱਚੇ ਸਮਾਗਮ ਦਾ ਪ੍ਰੰਬਧ ਕੀਤਾ। ਸਵੇਰੇ ਅੰਖਡ ਪਾਠ ਸਾਹਿਬ ਦਾ ਭੋਗ ਸ੍ਰੀ ਅਕਾਲ ਤਖਤ ਸਾਹਿਬ ਵਿੱਖੇ ਪਾਇਆ ਗਿਆ। ਅਰਦਾਸ ਉਪਰੰਤ ਦਰਬਾਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਗੁਰਮਹਿੰਦਰ ਸਿੰਘ ਨੇ ਸ਼ਹੀਦ ਭਾਈ ਦਿਲਾਵਰ ਸਿੰਘ ਬੱਬਰ ਦੇ ਭਰਾਤਾ ਚਮਕੌਰ ਸਿੰਘ ਅਤੇ ਉਨ੍ਹਾਂ ਦੀ ਪਤਨੀ ਚਰਨਜੀਤ ਕੌਰ ਨੂੰ ਸਰੋਪਾਉ ਨਾਲ ਸਨਮਾਨਿਤ ਕੀਤਾ। ਇਸ ਮੌਕੇ ਤੇ ਜਥੇਦਾਰ ਜਗਤਾਰ ਸਿੰਘ ਹਵਾਰਾ ਅਤੇ ਭਾਈ ਵਧਾਵਾ ਸਿੰਘ ਬੱਬਰ, ਮੁਖੀ ਬੱਬਰ ਖਾਲਸਾ ਦਾ ਸੰਦੇਸ਼ ਬਾਪੂ ਗੁਰਚਰਨ ਸਿੰਘ ਨੇ ਸੰਗਤਾਂ ਨੂੰ ਪੱੜ੍ਹਕੇ ਸੁਨਾਇਆ। ਬਾਪੂ ਗੁਰਚਰਨ ਸਿੰਘ ਅਤੇ ਜਥੇਦਾਰ ਬਖ਼ਸ਼ੀਸ਼ ਸਿੰਘ ਮੁਖੀ ਅੰਖਡ ਕੀਰਤਨੀ ਜਥਾ ਨੂੰ ਵੀ ਤਖਤ ਸਾਹਿਬ ਵੱਲੋਂ ਸਨਮਾਨਿਤ ਕੀਤਾ ਗਿਆ।

ਉਪਰੰਤ ਗੁਰਦੁਆਰਾ ਸ਼ਹੀਦ ਗੰਜ ਬੀ ਬਲਾਕ ਵਿੱਖੇ ਵੱਡੇ ਪੱਧਰ ਤੇ ਸਮਾਗਮ ਕੀਤੇ ਗਏ ਜਿੱਥੇ ਢਾਢੀਆਂ ਨੇ ਵਾਰਾਂ ਗਾਕੇ ਮਹੌਲ ਨੂੰ ਬੀਰ ਰਸ ਨਾਲ ਰੰਗ ਦਿੱਤਾ। ਇਸ ਮੌਕੇ ਤੇ ਪੰਥਕ ਜਥੇਬੰਦੀਆਂ ਜਿਨ੍ਹਾਂ ਵਿੱਚ ਅੰਖਡ ਕੀਰਤਨੀ ਜਥਾ, ਜਥੇਦਾਰ ਹਵਾਰਾ ਕਮੇਟੀ, ਅਕਾਲ ਫੈਡਰੇਸਨ, ਅਕਾਲ ਯੂਥ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਅਕਾਲੀ ਦਲ ਸੰਯੁਕਤ, ਤਰਨਾ ਦਲ ਬਾਬਾ ਬਕਾਲਾ, ਦਲ ਖਾਲਸਾ, ਸਿੱਖ ਯੂਥ ਫੈਡਰੇਸ਼ਨ ਭਿੰਡਰਾਵਾਲੇ, ਜਥਾ ਸਿਰਲਥ, ਸਤਿਕਾਰ ਕਮੇਟੀਆਂ ਆਦਿ ਨੇ ਸ਼ਮੁਲਿਅਤ ਕੀਤੀ।ਹਾਜ਼ਰੀ ਭਰਨ ਵਾਲੀ ਪੰਥਕ ਸ਼ਖ਼ਸੀਅਤਾਂ ਵਿੱਚ ਪੰਜਾ ਸਿੰਘਾਂ ਵਿੱਚੋਂ ਭਾਈ ਸਤਨਾਮ ਸਿੰਘ ਝੰਝੀਆ, ਭਾਈ ਤਰਲੋਕ ਸਿੰਘ, ਭਾਈ ਭੁਪਿੰਦਰ ਸਿੰਘ ਭਲਵਾਨ ਜਰਮਨੀ, ਪ੍ਰੋ.ਬਲਜਿੰਦਰ ਸਿੰਘ, ਬਾਬਾ ਸੁੱਖਾ ਸਿੰਘ ਧੰਦੋਈ, ਐਡਵੋਕੇਟ ਦਿਲਸ਼ੇਰ ਸਿੰਘ, ਮਹਾਬੀਰ ਸਿੰਘ ਸੁਲਤਾਨਵਿੰਡ, ਬਲਬੀਰ ਸਿੰਘ ਹਿਸਾਰ, ਸੁਖਰਾਜ ਸਿੰਘ ਵੇਰਕਾ, ਭਾਈ ਮੋਹਕਮ ਸਿੰਘ, ਕਰਨੈਲ ਸਿੰਘ ਪੀਰ ਮੁਹੰਮਦ, ਭਗਵੰਤ ਸਿੰਘ ਸਿਆਲਕਾ, ਨਰੈਣ ਸਿੰਘ ਚੌੜਾ, ਸਰਬਜੀਤ ਸਿੰਘ ਘੁਮਾਣ, ਬਲਦੇਵ ਸਿੰਘ ਨਵਾਪਿੰਡ, ਸਤਵੰਤ ਸਿੰਘ ਸੱਤੀ, ਜਸਵਿੰਦਰ ਸਿੰਘ ਰਾਜਪੁਰਾ, ਮਹਾ ਸਿੰਘ, ਰਾਜ ਸਿੰਘ, ਕੰਵਰ ਸਿੰਘ ਧਾਮੀ, ਬਲਜੀਤ ਸਿੰਘ ਖਾਲਸਾ, ਸੰਦੀਪ ਕੌਰ, ਜਰਨੈਲ ਸਿੰਘ ਸ਼ਖੀਰਾ, ਹਰਬੀਰ ਸਿੰਘ ਸੰਧੂ, ਰਣਜੀਤ ਸਿੰਘ, ਦਿਲਬਾਗ ਸਿੰਘ, ਪਰਮਜੀਤ ਸਿੰਘ ਅਕਾਲੀ, ਭੁਪਿੰਦਰ ਸਿੰਘ ਛੇ ਜੂਨ, ਜਗਰਾਜ ਸਿੰਘ ਪੱਟੀ, ਰਘਬੀਰ ਸਿੰਘ ਭੁੱਚਰ, ਬਲਬੀਰ ਸਿੰਘ ਮੁਛਲ, ਮਨਦੀਪ ਸਿੰਘ, ਮਨਿੰਦਰ ਕੌਰ, ਮੁਖ਼ਤਿਆਰ ਸਿੰਘ ਖਾਲਸਾ, ਜਸਬੀਰ ਸਿੰਘ ਝਬਾਲ, ਅਰਜਨ ਸਿੰਘ ਸ਼ੇਰਗਿੱਲ, ਅੰਮ੍ਰਿਤਪਾਲ ਸਿੰਘ ਆਦਿ ਹੀ ਸ਼ਾਮਿਲ ਸਨ।