ਤਰਨਤਾਰਨ, 30 ਜੂਨ (ਜੰਡ ਖਾਲੜਾ) – ਧੰਨ ਧੰਨ ਬਾਬਾ ਰਾਮ ਸਿੰਘ ਜੀ ਦਿਆਲਪੁਰਾ ਦੇ ਸਾਲਾਨਾ ਜੋੜ ਮੇਲੇ ਮੌਕੇ ਵੱਖ ਵੱਖ ਕਬੱਡੀ ਖਿਡਾਰੀਆਂ ਨੂੰ ਸਰਪੰਚ ਦਿਆਲਪੁਰਾ ਅਮ੍ਰਿਤਪਾਲ ਸਿੰਘ ਗਿੱਲ ਤੇ ਮੈਂਬਰ ਪੰਚਾਇਤ ਨਿਰਭੈ ਸਿੰਘ ਹੁੰਦਲ ਵੱਲੋਂ ਨਕਦੀ ਰਾਸੀ ਅਤੇ ਕੱਪ ਨਾਲ ਸਨਮਾਨਤ ਕੀਤਾ ਗਿਆ। ਨਾਮਵਰ ਕਬੱਡੀ ਖਿਡਾਰੀਆਂ ਜਗਵੰਤ ਸਿੰਘ ਜੱਗਾ ਦਿਆਲਪੁਰਾ ਨੂੰ 11000 ਨਕਦੀ ਰਾਸੀ ਤੇ ਕੱਪ ਕੁਲਜੀਤ ਸਿੰਘ ਕੱਦੀ ਕਬੱਡੀ ਖਿਡਾਰੀ ਕੈਨੇਡਾ, ਛਿਛਰੇਵਾਲ, ਨੂੰ ਕੱਪ ਤੇ ਕੁਮੈਂਮਟਰ ਹਰਦਿਆਲ ਸਿੰਘ ਸੁੱਗਾ ਨੂੰ ਟਰਾਫੀ ਨਾਲ ਤੇ ਕਾਲਾ ਭਲਵਾਨ ਨੂੰ ਕੱਪ ਨਾਲ ਸਨਮਾਨਿਤ ਕਰਦਿਆਂ ਸੀਨੀਅਰ ਕਾਂਗਰਸੀ ਆਗੂ ਤੇ ਸਰਪੰਚ ਅਮ੍ਰਿਤਪਾਲ ਸਿੰਘ ਗਿੱਲ ਦਿਆਲਪੁਰਾ ਨੇ ਕਿਹਾ ਕਿ ਕਬੱਡੀ ਖੇਡ ਸਾਡੀ ਪੰਜਾਬੀਆਂ ਦੀ ਮਾਂ ਖੇਡ ਹੈ, ਉਨ੍ਹਾਂ ਕਿਹਾ ਕਿ ਕਬੱਡੀ ਖਿਡਾਰੀਆਂ ਨੂੰ ਸਾਨੂੰ ਵੱਧ ਤੋ ਵੱਧ ਮਾਣ ਸਨਮਾਨ ਦੇਣਾ ਚਾਹੀਦਾ ਹੈ। ਸਰਪੰਚ ਦਿਆਲਪੁਰਾ ਨੇ ਕਿਹਾ ਕਿ ਸਾਡਾ ਨੌਜਵਾਨ ਵਰਗ ਨਸ਼ਿਆਂ ਦੀ ਦਲਦਲ ਫਸਦਾ ਜਾ ਰਿਹਾ ਹੈ ਅਜਿਹੇ ਵਕਤ ਜਦੋਂ ਹੋਣਹਾਰ ਕਬੱਡੀ ਖਿਡਾਰੀਆਂ ਨੂੰ ਸਨਮਾਨਤ ਕਰਨ ਨਾਲ ਸਾਡੇ ਨੌਜਵਾਨਾਂ ਚ ਕਬੱਡੀ ਆਦਿ ਖੇਡਾਂ ਸਬੰਧੀ ਜਾਗਰੂਕਤਾ ਪੈਦਾ ਹੁੰਦੀ ਹੈ ਅਤੇ ਖਿਡਾਰੀਆਂ ਦੀ ਹੌਂਸਲਾ ਅਫਜਾਈ ਨਾਲ ਨੌਜਵਾਨਾਂ ‘ਚ ਖੇਡਾਂ ਨਾਲ ਜੋੜਨ ਦੀ ਚਿਣਗ ਫੁੱਟਦੀ ਹੈ। ਇਸ ਮੌਕੇ ਤੇ ਸਰਪੰਚ ਦਿਲਬਾਗ ਸਿੰਘ ਕੱਚਾ ਪੱਕਾ ਕਲਾਂ, ਕਾਂਗਰਸੀ ਆਗੂ ਅੰਗਰੇਜ਼ ਸਿੰਘ ਹੁੰਦਲ ਦਿਆਲਪੁਰਾ,ਸਰਪੰਚ ਸਤਰਾਜ ਸਿੰਘ ਮਰਗਿੰਦਪੁਰਾ,ਕੌਸਲਰ ਭਿੱਖੀਵਿੰਡ ਬੱਬੂ ਸਰਮਾ,ਸਰਪੰਚ ਧਰਮਿੰਦਰ ਸਿੰਘ ਦੀਪ ਖਹਿਰਾ ਮਾਣਕਪੁਰਾ, ਮੈਂਬਰ ਪ੍ਰਤਾਪ ਸਿੰਘ, ਸਰਪੰਚ ਗੋਰਾ ਸਾਂਧਰਾ, ਸਰਪੰਚ ਭੂਪਿੰਦਰ ਸਿੰਘ, ਬੱਬੂ ਦਿਆਲਪੁਰਾ, ਮੈਂਬਰ ਦਿਲਬਾਗ ਸਿੰਘ,ਸਾਬਕਾ ਸਰਪੰਚ ਤਰਸੇਮ ਸਿੰਘ, ਸੂਬੇਦਾਰ ਰਣਜੀਤ ਸਿੰਘ ਆਦਿ ਹਾਜ਼ਰ ਸਨ।