Archives June 2020

ਸ੍ਰੀ ਮੁਕਤਸਰ ਸਾਹਿਬ ‘ਚ ਕੋਰੋਨਾ ਪੀੜਤ ਮਰੀਜ਼ਾਂ ਦੀ ਨਹੀਂ ਲਈ ਜਾ ਰਹੀ ਸਾਰ

25 ਜੂਨ – ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ‘ਚ ਕੋਰੋਨਾ ਪੀੜਤ ਮਰੀਜ਼ਾਂ ਲਈ ਪਿੰਡ ਥੇੜ੍ਹੀ ਵਿਖੇ ਨਸ਼ਾ ਛੁਡਾਊ ਕੇਂਦਰ ਨੂੰ ਕੋਵਿਡ-19 ਹਸਪਤਾਲ ‘ਚ ਤਬਦੀਲ ਕੀਤਾ ਗਿਆ ਸੀ, ਜਿਸ ਦੀ ਸਮਰੱਥਾ ਕਰੀਬ 50 ਬੈੱਡਾਂ ਦੀ ਹੈ, ਉੱਥੇ ਹੁਣ ਮਰੀਜ਼ਾਂ ਦੀ ਗਿਣਤੀ 54 ਹੋ ਗਈ ਹੈ। ਹਸਪਤਾਲ ਤੋਂ ਲਾਈਵ ਹੋ ਕੇ ਕੋਰੋਨਾ ਪੀੜਤ ਨੌਜਵਾਨ ਮਰੀਜ਼ ਨੇ ਦੱਸਿਆ ਕਿ ਹਸਪਤਾਲ ‘ਚ ਕੋਈ ਵੀ ਸਹੂਲਤ ਨਹੀਂ, ਮਰੀਜ਼ ਬੁਖ਼ਾਰ ਤੋਂ ਪੀੜਤ ਹਨ, ਪਰ ਕੂਲਰ ਬੰਦ ਪਏ ਹਨ। ਬਾਥਰੂਮਾਂ ਵਿਚ ਕੋਈ ਰੌਸ਼ਨੀ ਦਾ ਪ੍ਰਬੰਧ ਨਹੀਂ। ਟੂਟੀਆਂ ‘ਚ ਪਾਣੀ ਨਹੀਂ ਆ ਰਿਹਾ, ਜਿਸ ਕਰੇ ਪੀੜਤਾਂ ਨੂੰ ਅਜਿਹੀ ਸਥਿਤੀ ‘ਚ ਰਹਿਣਾ ਬਹੁਤ ਮੁਸ਼ਕਲਾਂ ਹੋ ਗਿਆ ਹੈ। ਕਿਸੇ ਪਾਸੇ ਕੋਈ ਸੁਣਵਾਈ ਵੀ ਨਹੀਂ ਹੋ ਰਹੀ।

Exit mobile version