Skip to content
ਕਾਨਪੁਰ ਦੇ ਇੱਕ ਆਸਰਾ ਘਰ ਵਿੱਚ ਕੋਵਿਡ -19 ਦੀ ਜਾਂਚ ਸਮੇਂ ਪੰਜ ਨਾਬਾਲਗ ਬੱਚੀਆਂ ਗਰਭਵਤੀ ਮਿਲੀਆਂ। ਕਿਉਂਕਿ ਇਹ ਸਾਰੀਆਂ ਬੱਚੀਆਂ ਨਾਬਾਲਗ ਹਨ ਤਾਂ ਇਹਨਾਂ ਦੇ ਗਰਭਵਤੀ ਹੋਣ ਦਾ ਮਤਲਬ ਹੈ ਇਹਨਾਂ ਨਾਲ਼ ਬਲਾਤਕਾਰ ਕੀਤਾ ਗਿਆ ਸੀ। ਇਹਨਾਂ ਬੱਚੀਆਂ ਵਿੱਚੋਂ ਇੱਕ ਐਚ.ਆਈ.ਵੀ ਪਾਜੀਟਿਵ ਵੀ ਹੈ, ਜਿਸਤੋਂ ਸਪੱਸ਼ਟ ਹੈ ਕਿ ਇਹ ਬੱਚੀਆਂ ਲਗਾਤਾਰ ਲਿੰਗਕ ਹਿੰਸਾ ਦਾ ਸ਼ਿਕਾਰ ਹੁੰਦੀਆਂ ਰਹੀਆਂ ਹਨ। ਯੂਪੀ ਦੀ ਭਾਜਪਾ ਸਰਕਾਰ ਅਤੇ ਮੀਡੀਆ ਇਸ ਘਟਨਾ ‘ਤੇ ਪਰਦਾ ਪਾਉਣ ਲਈ ਲਗਾਤਾਰ ਹੱਥ-ਪੱਲੇ ਮਾਰ ਰਹੇ ਹਨ। ਇਸ ਘਟਨਾ ਨੇ ਇੱਕ ਵਾਰ ਫੇਰ ਮੁਜ਼ੱਫਰਪੁਰ ਕਾਂਡ ਦੇ ਜਖ਼ਮ ਉਚੇੜ ਦਿੱਤੇ ਹਨ ਅਤੇ ਸਾਬਿਤ ਕਰ ਦਿੱਤਾ ਹੈ ਕਿ ਭਾਵੇਂ ਅਦਾਲਤ ਨੇ ਉਸ ਕਾਂਡ ਤੋਂ ਬਾਅਦ ਬੱਚਿਆਂ ਦੀ ਸੁਰੱਖਿਆ ਸਬੰਧੀ ਵੱਡੇ-ਵੱਡੇ ਦਾਅਵੇ ਕੀਤੇ ਸੀ ਪਰ ਅਸਲ ‘ਚ ਕੀਤਾ ਕੁੱਝ ਵੀ ਨਹੀਂ। ਕੁੱਝ ਦਿਨ ਰੌਲਾ ਪਾ ਕੇ ਲੋਕਾਂ ਦੇ ਗੁੱਸੇ ‘ਤੇ ਠੰਡਾ ਛਿੜਕ ਦੇਣਾ ਤੇ ਅੰਦਰਖਾਤੇ ਸਭ ਜਾਰੀ ਰਹਿਣ ਦੇਣਾ ਸਾਡੀ ਨਿਆਂ-ਪ੍ਰਣਾਲੀ ਦੀ ਅਸਲੀਅਤ ਹੈ।
– ਬਲਜੀਤ ਕੌਰ