More

    2020 ਵਿਚ ਦੁਨੀਆ ਦੇ ਸਭ ਤੋਂ ਜ਼ਿਆਦਾ ਟੂਰਿਸਟ ਜਾਣਗੇ ਪਾਕਿਸਤਾਨ … ਐਸ ਸੁਰਿੰਦਰ

    ਹਿੰਦੂ ਮਜ਼ਬ ਦੀਆਂ ਵੀ ਪਾਕਿਸਤਾਨ ਵਿਚ ਜਗਾ ਹਨ। ਪੇਸ਼ਾਵਰ ਸਿੰਧ ਵਿਚ ਬਹੁਤ ਇਤਿਹਾਸਕ ਮੰਦਰ ਹਨ । ਕਟਾਸਰਾਜ ਪੰਜਾਬ ਦੇ ਜਿਲ੍ਹਾ ਚੱਕਵਾਲ ਵਿਚ ਹੈ । ਐਥੇ ਦਸੰਬਰ ਵਿਚ ਹਿੰਦੂ ਤੀਰਥ ਯਾਤਰੀ ਜਾਂਦੇ ਹਨ । ਹੁਣ ਵਾਲੇ ਯਾਤਰੀਆਂ ਨੇ ਪਾਕਿਸਤਾਨ ਜਾ ਕੇ ਕਿਹਾ ਹੈ , ਭਾਰਤ ਵਿਚ ਜੋ ਪਾਕਿਸਤਾਨ ਖਿਲਾਫ਼ ਪਰਾਪੇਗੰਡਾ ਕੀਤਾ ਜਾਂਦਾ ਹੈ । ਪਾਕਿਸਤਾਨ ਵਿਚ ਅਜਿਹਾ ਕੁਝ ਨਹੀਂ । ਪਾਕਿਸਤਾਨ ਦੀ ਮੋਟਰਵੇਅ ਵੇਖ ਕੇ ਐਦਾਂ ਲਗਦਾ ਹੈ ਜਿਵੇਂ ਯੂਰਪ ਵਿਚ ਆ ਗਏ ਹਾਂ ” ।

    ਦੁਨੀਆ ਦੀ ਇਕ ਵੱਡੀ ਟੂਰਿਸਟ ਕੰਪਨੀ ਨੇ ਆਪਣੇ ਪੈਫ਼ਲੈਟ ਵਿਚ ਕਿਹਾ ਹੈ 2020 ਵਿਚ ਪਾਕਿਸਤਾਨ ਵਿਚ ਦੁਨੀਆ ਦੇ ਸਭ ਤੋਂ ਜ਼ਿਆਦਾ ਟੂਰਿਸਟ ਜਾਣਗੇ । ਜਿਸ ਨਾਲ ਪਾਕਿਸਤਾਨ ਨੂੰ ਮਾਲੀ ਤੌਰ ਤੇ ਬਹੁਤ ਫ਼ਾਇਦਾ ਹੋਵੇਗਾ ।
    ਇਸ ਦਾ ਵੱਡਾ ਕਾਰਨ ਪਾਕਿਸਤਾਨੀ ਆਵਾਮ ਹਕੂਮਤ ਵਲੋਂ ਵਿਦੇਸ਼ੀਆਂ ਦੀ ਮਹਿਮਾਨ ਨਿਵਾਜ਼ੀ ਸੁਰੱਖਿਆ ਹੈ

    ਪਾਕਿਸਤਾਨ ਵਿਚ ਵਿਦੇਸ਼ੀ ਔਰਤਾਂ ਵੀ ਜਿੱਥੇ ਮਰਜ਼ੀ ਘੁੰਮਣ ਕਿਸੇ ਦੀ ਹਿੰਮਤ ਨਹੀਂ ਛੇੜ ਛਾੜ ਕਰੇ । ਵਿਦੇਸ਼ੀ ਨਾਲ ਲੁੱਟ ਦਾ ਸੁਆਲ ਹੀ ਨਹੀਂ । ਪਾਕਿਸਤਾਨ ਤੋਂ ਹੋ ਕੇ ਆਏ ਲੋਕਾਂ ਨੇ ਦੁਨੀਆ ਨੂੰ ਦੱਸਿਆ ਹੈ , ਪਾਕਿਸਤਾਨ ਵਰਗੀ ਮਹਿਮਾਨ ਨਿਵਾਜ਼ੀ ਕਿਤੇ ਨਹੀਂ ।

    ਇਸ ਸਭ ਲਈ ਇਮਰਾਨ ਖਾਨ ਦੀ ਵਿਦੇਸ਼ੀਆਂ ਪ੍ਰਤੀ ਇਮਾਨਦਾਰ ਪਾਲਿਸੀ ਹੈ । ਇਸੇ ਤਹਿਤ ਟੂਰਿਸਟ ਪਾਕਿਸਤਾਨ ਦੋੜੇ ਜਾ ਰਹੇ ਹਨ ।

    ਇਸ ਸਮੇਂ ਪਾਕਿਸਤਾਨ ਨੂੰ ਆਪਣੀ ਮਾਲੀ ਹਾਲਤ ਸੁਧਾਰਨ ਲਈ ਟੂਰਿਸਟਾਂ ਦੀ ਆਮਦਨ ਦੀ ਬੇਹੱਦ ਲੋੜ ਹੈ । ਇਸੇ ਸਿਲਸਿਲੇ ਤਹਿਤ ਪਾਕਿਸਤਾਨ ਵਿਚ ਪੁਰਾਣੇ ਕਿਲ੍ਹਿਆਂ ਮੰਦਰਾਂ ਗੁਰਦੁਆਰਿਆਂ ਦੀ ਮੁਰੰਮਤ ਦਾ ਕੰਮ ਚਲ ਰਿਹਾ ਹੈ । ਪਾਕਿਸਤਾਨ ਵਿਚ ਸਮੁੰਦਰੀ ਬੀਚ ਹਨ ਉਨ੍ਹਾਂ ਨੂੰ ਟੂਰਿਸਟਾਂ ਲਈ ਠੀਕ ਕੀਤਾ ਜਾ ਰਿਹਾ ਹੈ ।

    ਪਾਕਿਸਤਾਨ ਵਿਚ ਘੱਟ ਗਿਣਤੀਆਂ ਨਾਲ ਰੰਗ ਨਸਲ ਦੇ ਭੇਦ ਭਾਵ ਨਾ ਹੋਵੇ ਹਕੂਮਤ ਵਲੋਂ ਸਰਕਾਰੀ ਗੈਰ ਸਰਕਾਰੀ ਅਧਿਕਾਰੀਆਂ ਨੂੰ ਸਖਤ ਹਦਾਇਤਾਂ ਹਨ ।

    ਪਿਛਲੇ ਦਿਨੀਂ ਬੋਧੀ ਕੀਨੀਆ ਤੋਂ ਟੈਕਸਲਾ ਬਲਤਿਸਤਾਨ ਦਾ ਦੌਰਾ ਕਰ ਕੇ ਗਏ ਹਨ । ਸਿੱਖ ਯਾਤਰੂਆਂ ਦੀ ਹੁੰਦੀ ਆਉ ਭਗਤ ਨੇ ਵਿਦੇਸ਼ਾ ਵਿਚ ਪਾਕਿਸਤਾਨ ਦੀ ਦਿੱਖ ਬਹੁਤ ਵਧੀਆ ਬਣਾ ਦਿੱਤੀ ਹੈ

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img