Archives December 2019

ਸਿੱਖ ਜਥੇਬੰਦੀਆਂ ਵਲੋਂ 10 ਦਸੰਬਰ ਮਨੁੱਖੀ ਹੱਕ ਦਿਹਾੜੇ ‘ਤੇ ਨੂੰ ਸ਼੍ਰੀਨਗਰ ਵਿਚ ਰੋਸ਼ ਪ੍ਰਦਰਸ਼ਨ ਕਰਨ ਦਾ ਐਲਾਨ

ਅੰਮ੍ਰਿਤਸਰ: ਕੌਮਾਂਤਰੀ ਮਨੁੱਖੀ ਅਧਿਕਾਰ ਦਿਹਾੜੇ ਮੌਕੇ ਦਲ ਖਾਲਸਾ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ 10 ਦਸੰਬਰ ਨੂੰ ਕਸ਼ਮੀਰ ਅੰਦਰ ਹੋ ਰਹੇ ਮਨੁੱਖੀ ਹੱਕਾਂ ਦੇ ਘੋਰ ਘਾਣ ਵਿਰੁੱਧ ਸ਼੍ਰੀਨਗਰ ਦੇ ਲਾਲ ਚੌਕ ਵਿਖੇ ਰੋਹ-ਭਰਪੂਰ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਦਲ ਖਾਲਸਾ ਦੇ ਬੁਲਾਰੇ ਕੰਵਰਪਾਲ ਸਿੰਘ ਨੇ ਕਿਹਾ ਕਿ ਜਥੇਬੰਦੀਆਂ ਦੇ ਕਾਰਕੁਨ ਦਲ ਖਾਲਸਾ ਦੇ ਪ੍ਰਧਾਨ ਹਰਪਾਲ ਸਿੰਘ ਚੀਮਾ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਵਿੱਚ ਜਥਿਆਂ ਦੇ ਰੂਪ ਅੰਮ੍ਰਿਤਸਰ, ਗੁਰਦਾਸਪੁਰ ਅਤੇ ਹੁਸ਼ਿਆਰਪੁਰ ਤੋਂ 09 ਦਸੰਬਰ ਨੂੰ ਕਸ਼ਮੀਰ ਵੱਲ ਚਾਲੇ ਪਾਉਣਗੇ ਅਤੇ 10 ਦਸੰਬਰ ਨੂੰ ਸ਼੍ਰੀਨਗਰ ਪਹੁੰਚਕੇ ਕਸ਼ਮੀਰੀ ਲੋਕਾਂ ਦੇ ਕੁਚਲੇ ਜਾ ਰਹੇ ਹੱਕ-ਹਕੂਕ ਵਿਰੁੱਧ ਪ੍ਰਦਰਸ਼ਨ ਕਰਨਗੇ।
ਯੂਨਾਈਟਡ ਅਕਾਲੀ ਦਲ ਦੇ ਪ੍ਰਧਾਨ ਗੁਰਦੀਪ ਸਿੰਘ ਬਠਿੰਡਾ ਅਤੇ ਅਕਾਲ ਫੈਡਰੇਸ਼ਨ ਦੇ ਪ੍ਰਧਾਨ ਨਰੈਣ ਸਿੰਘ ਚੌੜਾ ਵੀ ਮਾਰਚ ਵਿੱਚ ਸ਼ਾਮਲ ਹੋਣਗੇ।

ਪੱਤਰਕਾਰਾਂ ਵਲੋਂ ਕਸ਼ਮੀਰ ਨਾ ਜਾਣ ਦੇਣ ਤੇ ਪੁੱਛੇ ਸਵਾਲ ਉੱਪਰ ਬੋਲਦਿਆਂ ਉਨ੍ਹਾਂ ਕਿਹਾ ਕਿ ਇਹ ਫੈਸਲਾ ਕੇਂਦਰ ਸਰਕਾਰ ਨੇ ਕਰਨਾ ਹੈ ਪਰ ਉਹ ਕਸ਼ਮੀਰ ਜਰੂਰ ਜਾਣਗੇ ਅਤੇ ਜੇਕਰ ਰਾਹ ਵਿੱਚ ਜਾਂ ਉਥੇ ਪਹੁੰਚ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਜਾਂ ਨਜ਼ਰਬੰਦ ਕੀਤਾ ਜਾਂਦਾ ਹੈ ਤਾਂ ਉਹ ਇਹਨਾਂ ਹਾਲਾਤਾਂ ਦਾ ਸਾਹਮਣਾ ਕਰਨ ਲਈ ਵੀ ਤਿਆਰ ਹਨ।
ਕਸ਼ਮੀਰ ਜਾਣ ਦੇ ਆਪਣੀਆਂ ਪਾਰਟੀਆਂ ਦੇ ਫੈਸਲੇ ਦਾ ਖੁਲਾਸਾ ਕਰਦਿਆ ਉਹਨਾਂ ਕਿਹਾ ਕਿ ਭਾਰਤ ਦੀ ਫਾਸੀਵਾਦੀ ਸਰਕਾਰ ਨੇ ਕਸ਼ਮੀਰ ਨੂੰ ਖੱੁਲੀ ਜੇਲ ਵਿੱਚ ਤਬਦੀਲ ਕਰ ਰਖਿਆ ਹੈ। ਉਹਨਾਂ ਕਿਹਾ ਉਥੋਂ ਦੇ ਲੋਕਾਂ ਨੂੰ ਕੈਦੀ ਬਣਾ ਕੇ ਰਖਿਆ ਹੋਇਆ ਹੈ ਅਤੇ ਔਰਤਾਂ ਅਤੇ ਬੱਚੇ ਸਹਿਮ ਵਿੱਚ ਜੀਅ ਰਹੇ ਹਨ।
ਕਸ਼ਮੀਰ ਦੇ ਲੋਕਾਂ ਦੇ ਬੁਨਿਆਦੀ ਹੱਕਾਂ ਦੀ ਹੋ ਰਹੀ ਦੁਰਦਸ਼ਾ ਉੱਤੇ ਚਿੰਤਾ ਪ੍ਰਗਟ ਕਰਦਿਆਂ ਉਹਨਾਂ ਕਿਹਾ ਕਿ ਸਾਲ 2019 ਵਿੱਚ ਮੋਦੀ ਸਰਕਾਰ ਅਧੀਨ ਸਭ ਤੋਂ ਵੱਧ ਮਨੁੱਖੀ ਹੱਕਾਂਂ ਦੀ ਉਲੰਘਣਾ ਕਸ਼ਮੀਰ ਵਿੱਚ ਹੋਈ ਹੈ।
ਉਨ੍ਹਾਂ ਕਿਹਾ ਕਿ ਕਸ਼ਮੀਰੀਆਂ ਦੇ ਗੁਆਂਢੀ ਹੋਣ ਦੇ ਨਾਤੇ ਪੰਜਾਬ ਦੇ ਸਿੱਖਾਂ ਦਾ ਇਹ ਫ਼ਰਜ਼ ਬਣਦਾ ਹੈ ਕਿ ਉਹ ਕਸ਼ਮੀਰ ਵਿੱਚ ਮਨੁੱਖੀ ਹੱਕਾਂ ਦੀ ਬਦ-ਤੋਂ-ਬਦਤਰ ਹੋਈ ਸਥਿਤੀ ਦਾ ਵਿਰੋਧ ਕਰਨ ਅਤੇ ਕਸ਼ਮੀਰੀਆਂ ਦੇ ਕੁਚਲੇ ਜਾ ਰਹੇ ਹੱਕਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਨ।
ਕਸ਼ਮੀਰ ਦੇ ਹੱਕ ਵਿਚ ਆਵਾਜ਼ ਚੁੱਕੇ ਕੌਮਾਂਤਰੀ ਭਾਈਚਾਰਾ:
ਦਲ ਖ਼ਾਲਸਾ ਨੇ ਦੁਨੀਆਂ ਭਰ ਅੰਦਰ ਮਨੁੱਖੀ ਹੱਕ ਦਿਹਾੜਾ ਮਨਾ ਰਹੀਆਂ ਸਾਰੀਆਂ ਜਥੇਬੰਦੀਆਂ ਤੇ ਧਿਰਾਂ ਨੂੰ ਬੇਨਤੀ ਕੀਤੀ ਕਿ ਉਹ ਵੀ ਇਸ ਵਾਰ ਕਸ਼ਮੀਰੀਆਂ ਦੇ ਹੱਕ ਵਿੱਚ ਹਾਅ ਦਾ ਨਾਹਰਾ ਮਾਰਨ ਅਤੇ ਆਪਣੀ ਆਵਾਜ਼ ਅਸਰਦਾਰ ਢੰਗ ਨਾਲ ਬੁਲੰਦ ਕਰਨ ਤਾਂ ਜੋ ਦਿੱਲੀ ਦੇ ਕੰਨ੍ਹਾਂ ਤੱਕ ਪਹੁੰਚੇ।
ਉਨ੍ਹਾਂ ਕਿਹਾ ਕਿ ਕੌਮਾਂਤਰੀ ਅਦਾਰੇ ਕਸ਼ਮੀਰ ਦੇ ਮੁੱਦੇ ਉੱਤੇ ਸਿਰਫ ਬਿਆਨਬਾਜ਼ੀ ਕਰ ਰਹੇਂ ਹਨ ਜਦਕਿ ਕਸ਼ਮੀਰ ਤੇ ਦੱਬੇ-ਕੁਚਲੇ ਲੋਕਾਂ ਨੂੰ ਕੌਮਾਂਤਰੀ ਆਵਾਜ਼ ਦੇ ਨਾਲ-ਨਾਲ ਸਹਾਇਤਾ