Skip to content
ਚਮਕੌਰ ਦੀ ਜੰਗ ਵਿੱਚ 40 ਸਿੰਘਾਂ ਨਾਲ ਲੜਨ ਵਾਲੀਆਂ ਫੌਜਾਂ ਕੌਣ ਸਨ ? ਅਤੇ ਫੌਜਾਂ ਦੀ ਗਿਣਤੀ,
👇 Reference – Chamkaur A Unique Battle Book

ਬਾਈ ਧਾਰ ਦੇ ਹਿੰਦੂ ਰਾਜਿਆਂ ਦੀ ਫੌਜ – ਰਾਜਾ ਕਹਿਲੂਰ ਦੀ ਫੌਜ, ਰਾਜਾ ਬੜੌਲੀ ਦੀ ਫੌਜ, ਰਾਜਾ ਕਸੌਲੀ ਦੀ ਫੌਜ, ਰਾਜਾ ਕਾਂਗੜਾ ਦੀ ਫੌਜ, ਰਾਜਾ ਨਦੌਨ ਦੀ ਫੌਜ, ਰਾਜਾ ਨਾਹਨ ਦੀ ਫੌਜ, ਰਾਜਾ ਬੂੜੈਲ ਦੀ ਫੌਜ, ਰਾਜਾ ਚੰਬਾ ਦੀ ਫੌਜ, ਰਾਜਾ ਭੰਬੋਰ ਦੀ ਫੌਜ, ਰਾਜਾ ਚੰਬੇਲੀ ਦੀ ਫੌਜ, ਰਾਜਾ ਜੰਮੂ ਦੀ ਫੌਜ, ਰਾਜਾ ਨੂਰਪੁਰ ਦੀ ਫੌਜ, ਰਾਜਾ ਜਸਵਾਲ ਦੀ ਫੌਜ, ਰਾਜਾ ਸ੍ਰੀਨਗਰ ਦੀ ਫੌਜ, ਰਾਜਾ ਗੜ੍ਹਵਾਲ ਦੀ ਫੌਜ, ਰਾਜਾ ਹਿੰਡੌਰ ਦੀ ਫੌਜ, ਰਾਜਾ ਮੰਡੀ ਦੀ ਫੌਜ, ਰਾਜਾ ਭੀਮ ਚੰਦ ਦੀ ਫੌਜ, ਇਹਨਾਂ ਬਾਈ ਧਾਰ ਦੇ ਰਾਜਿਆਂ ਦੀਆਂ ਫੌਜਾਂ ਦੀ ਅਗਵਾਈ ਰਾਜਾ ਭੀਮ ਚੰਦ ਕਰ ਰਿਹਾ ਸੀ ਇਹ ਰਾਜਾ ਭੀਮ ਚੰਦ ਉਹੀ ਸੀ ਜਿਸਦੇ ਦਾਦਾ ਰਾਜਾ ਤਾਰਾ ਚੰਦ ਨੂੰ ਗੁਰੂ ਹਰਿਗੋਬਿੰਦ ਸਾਹਿਬ ਗਵਾਲੀਅਰ ਦੇ ਕਿਲੇ ਵਿੱਚੋਂ ਛੁਡਵਾ ਕੇ ਲਿਆਏ ਸੀ –
ਹੈ ਨਾ ਹੈਰਾਨੀ ਦੀ ਗੱਲ ? ਦਾਦੇ ਨੂੰ ਗੁਰੂ ਹਰਿਗੋਬਿੰਦ ਸਾਹਿਬ ਮੁਗਲਾਂ ਦੀ ਕੈਦ ਵਿੱਚੋਂ ਛੁਡਵਾ ਕੇ ਲਿਆਏ ਅਤੇ ਪੋਤਾ ਮੁਗਲਾਂ ਨਾਲ ਰਲਕੇ ਗੁਰੂ ਗੋਬਿੰਦ ਸਿੰਘ ਜੀ ਨੂੰ ਖਤਮ ਕਰਨ ਤੇ ਤੁਲਿਆ ਹੋਇਆ ਸੀ,
ਮੁਗਲਾਂ ਅਤੇ ਮੁਸਲਮਾਨ ਜਰਨੈਲਾਂ, ਨਵਾਬਾਂ ਦੀ ਫੌਜ – ਸੂਬਾ ਸਰਹਿੰਦ ਦੀ ਫੌਜ, ਸੂਬਾ ਮੁਲਤਾਨ ਦੀ ਫੌਜ, ਸੂਬਾ ਪਿਸ਼ਾਵਰ ਦੀ ਫੌਜ, ਨਵਾਬ ਮਾਲੇਰਕੋਟਲਾ ਦੀ ਫੌਜ, ਸੂਬਾ ਲਹੌਰ ਦੀ ਫੌਜ, ਸੂਬਾ ਕਸ਼ਮੀਰ ਦੀ ਫੌਜ, ਜਰਨੈਲ ਨਾਹਰ ਖਾਨ ਦੀ ਫੌਜ, ਜਰਨੈਲ ਗਨੀ ਖਾਨ ਦੀ ਫੌਜ, ਜਰਨੈਲ ਮੀਆਂ ਖਾਨ ਦੀ ਫੌਜ, ਜਰਨੈਲ ਮਜੀਦ ਖਾਨ ਦੀ ਫੌਜ, ਜਰਨੈਲ ਭੂਰੇ ਖਾਨ ਦੀ ਫੌਜ, ਜਰਨੈਲ ਜ਼ਲੀਲ ਖਾਨ ਦੀ ਫੌਜ, ਪ੍ਰਧਾਨ ਸੈਨਾਪਤੀ ਜਰਨੈਲ ਖ਼ੁਆਜਾ-ਅਲੀ-ਮਰਦੂਦ ਖਾਨ ਦੀ ਫੌਜ,
ਸਿਪਾਹੀ ਤਾਂ ਇੱਕ ਪਾਸੇ – ਚਮਕੌਰ ਦਾ ਮੈਦਾਨ ਜਰਨੈਲਾਂ ਨਾਲ ਭਰਿਆ ਪਿਆ ਸੀ ਜਿਹਨਾਂ ਨਾਲ 40 ਸਿੰਘ ਸੂਰਮੇਂ ਦੋ ਦਿਨ ਮੈਦਾਨ ਵਿੱਚ ਲੜਦੇ ਰਹੇ,